ਖਮਾਣੋਂ, 26 ਸਤੰਬਰ (ਮਨਮੋਹਣ ਸਿੰਘ ਕਲੇਰ)-ਭਗਵਾਨ ਸ੍ਰੀ ਵਾਲਮੀਕਿ ਸੇਵਕ ਸੰਘ ਖਮਾਣੋਂ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਜਤਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਹੋਈ | ਜਿਸ 'ਚ ਭਗਵਾਨ ਸ੍ਰੀ ਬਾਲਮੀਕਿ ਜੀ ਦਾ ਜਨਮ ਦਿਹਾੜਾ ਮਨਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਜਿਸ ਦੌਰਾਨ ਇਹ ਦਿਹਾੜਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਨਵੇਂ ਅਹੁਦੇਦਾਰਾਂ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ | ਜਿਸ ਦੌਰਾਨ ਜਤਿੰਦਰ ਸਿੰਘ ਰਾਜਾ ਪ੍ਰਧਾਨ, ਲਖਵੀਰ ਸਿੰਘ ਲੱਖੀ ਮੀਤ ਪ੍ਰਧਾਨ, ਮੰਗਾ ਸਿੰਘ ਸਕੱਤਰ, ਸ਼ੇਲੈਂਦਰ ਕੁਮਾਰ ਖ਼ਜ਼ਾਨਚੀ, ਬੂਟਾ ਸਿੰਘ ਸੰਯੁਕਤ ਸਕੱਤਰ, ਧਰਮਿੰਦਰ ਸਿੰਘ ਗੋਰਾ ਪ੍ਰੈਸ ਸਕੱਤਰ, ਅਨਿਲ ਕੁਮਾਰ ਸਲਾਹਕਾਰ, ਜਗਤਾਰ ਸਿੰਘ ਜੱਗਾ, ਕਰਮਪਾਲ ਸਿੰਘ ਕਾਕਾ, ਗੁਰਤੇਜ਼ ਸਿੰਘ ਲੰਗਰ ਇੰਚਾਰਜ, ਵਰਿੰਦਰ ਸਿੰਘ, ਸੁਖਜਿੰਦਰ ਸਿੰਘ ਫ਼ੌਜੀ ਸਟੋਰ ਕੀਪਰ, ਦਵਿੰਦਰ ਸਿੰਘ ਟ੍ਰਾਂਸਪੋਰਟ ਇੰਚਾਰਜ ਤੋਂ ਇਲਾਵਾ ਕਾਰਜਕਾਰਨੀ ਮੈਂਬਰ ਜਗਰੂਪ ਸਿੰਘ ਘਈ, ਜਗਦੀਪ ਸਿੰਘ, ਰੁਪਿੰਦਰ ਸਿੰਘ, ਅਮਰੀਕ ਸਿੰਘ, ਮਲਾਗਰ ਸਿੰਘ, ਬੱਬੂ ਸਿੰਘ, ਖੁਸ਼ਪ੍ਰੀਤ ਸਿੰਘ, ਮਨਦੀਪ ਸਿੰਘ, ਸ਼ੁਸ਼ੀਲ ਕੁਮਾਰ, ਅਭਿਸ਼ੇਕ, ਗੋਬਿੰਦਾ ਚੁਣੇ ਗਏ |