ਖਮਾਣੋਂ, 26 ਸਤੰਬਰ (ਜੋਗਿੰਦਰ ਪਾਲ)-ਮਨੁੱਖਤਾ ਦੀ ਸੇਵਾ ਕਰਨ ਵਾਲਿਆਂ ਦੇ ਨਾਮ ਹਮੇਸ਼ਾ ਇਤਿਹਾਸ ਵਿਚ ਸੁਨਹਿਰੀ ਅੱਖਰਾਂ 'ਚ ਦਰਜ ਕੀਤੇ ਜਾਂਦੇ ਹਨ ਅਤੇ ਇਸ ਘੜ੍ਹੀ 'ਚ ਸੰਤ ਰਾਮਪਾਲ ਮਹਾਰਾਜ ਦੇ ਸਤਲੋਕ ਆਸ਼ਰਮ ਖਮਾਣੋਂ ਨੇ ਖ਼ੂਨਦਾਨ ਦੇ ਖੇਤਰ ਵਿਚ ਇਕ ਨਵਾਂ ਮਾਪਦੰਡ ਸਥਾਪਿਤ ਕੀਤਾ ਹੈ | ਨਿਰੰਤਰ ਖ਼ੂਨਦਾਨ ਕਰਨ ਲਈ ਰੈੱਡ ਐਡਿਡ ਬਲੱਡ ਸੈਂਟਰ ਖੰਨਾ ਵਲੋਂ ਆਸ਼ਰਮ ਨੂੰ ਸਨਮਾਨਿਤ ਕੀਤਾ ਗਿਆ, ਇਹ ਸਨਮਾਨ ਡਾ. ਕੰਚਨ ਭਾਰਦਵਾਜ ਵਲੋਂ ਸੰਤ ਰਾਮਪਾਲ ਮਹਾਰਾਜ ਨੂੰ ਪ੍ਰਦਾਨ ਕੀਤਾ ਗਿਆ, ਜਿਸ ਨੂੰ ਸਤਲੋਕ ਆਸ਼ਰਮ ਖਮਾਣੋਂ ਦੇ ਸੇਵਾਦਾਰਾਂ ਨੇ ਪ੍ਰਾਪਤ ਕੀਤਾ | ਇਸ ਮੌਕੇ ਡਾ. ਕੰਚਨ ਭਾਰਦਵਾਜ ਨੇ ਕਿਹਾ ਕਿ ਸੰਤ ਰਾਮਪਾਲ ਮਹਾਰਾਜ ਅਤੇ ਸਤਲੋਕ ਆਸ਼ਰਮ ਦੇ ਸੇਵਾਦਾਰ ਮਨੁੱਖਤਾ ਦੇ ਸੱਚੇ ਸੇਵਾਦਾਰ ਹਨ | ਜਿੱਥੇ ਬਹੁਤ ਸਾਰੇ ਲੋਕ ਖ਼ੂਨਦਾਨ ਕਰਨ ਤੋਂ ਹਿਚਕਚਾਉਂਦੇ ਹਨ, ਉੱਥੇ ਸੰਤ ਰਾਮਪਾਲ ਆਸ਼ਰਮ ਦੇ ਸੇਵਾਦਾਰ ਨਿਸ਼ਕਾਮ ਭਾਵ ਨਾਲ ਹਮੇਸ਼ਾ ਮੈਡੀਕਲ ਖੇਤਰ ਨਾਲ ਜੁੜੀਆਂ ਸੇਵਾਵਾਂ ਵਿਚ ਸਹਿਯੋਗ ਕਰਨ ਲਈ ਤਿਆਰ ਰਹਿੰਦੇ ਹਨ | ਸਤਲੋਕ ਆਸ਼ਰਮ ਦੇ ਸੇਵਾਦਾਰਾਂ ਨੇ ਦੱਸਿਆ ਕਿ ਇਹ ਸਾਰੀ ਪੇ੍ਰਰਨਾ ਸੰਤ ਰਾਮਪਾਲ ਮਹਾਰਾਜ ਦੇ ਉਪਦੇਸ਼ਾਂ ਤੋਂ ਪ੍ਰਾਪਤ ਹੁੰਦੀ ਹੈ | ਉਹ ਜਿੱਥੇ ਅਲੌਕਿਕ ਧਾਰਮਿਕ ਗਿਆਨ ਦੇ ਰਹੇ ਹਨ ਉੱਥੇ ਹੀ ਸਮਾਜ-ਸੇਵਾ ਦੀ ਇਕ ਨਵੀਂ ਮਿਸਾਲ ਕਾਇਮ ਕਰ ਰਹੇ ਹਨ | ਖ਼ੂਨਦਾਨ, ਅੰਨਪੂਰਨਾ ਮੁਹਿੰਮ, ਹੜ੍ਹ-ਪੀੜਤਾਂ ਦੀ ਸਹਾਇਤਾ, ਬੇਸਹਾਰਾ ਪਰਿਵਾਰਾਂ ਨੂੰ ਨਵੇਂ ਮਕਾਨ ਬਣਾਕੇ ਦੇਣਾ ਅਤੇ ਦਵਾਈਆਂ ਤੇ ਹੋਰ ਲੋੜੀਂਦੀਆਂ ਚੀਜ਼ਾਂ ਮੁਫ਼ਤ ਉਪਲੱਬਧ ਕਰਵਾਉਣਾ-ਇਹ ਸਾਰੇ ਕਾਰਜ ਮਨੁੱਖਤਾ ਪ੍ਰਤੀ ਉਨ੍ਹਾਂ ਦੀ ਸੱਚੀ ਨਿਸ਼ਕਾਮ ਸੇਵਾ ਭਾਵਨਾ ਦਾ ਪ੍ਰਤੀਕ ਹਨ | ਇਹ ਸਨਮਾਨ ਸਿਰਫ਼ ਸਤਲੋਕ ਆਸ਼ਰਮ ਲਈ ਹੀ ਨਹੀਂ, ਸਗੋਂ ਪੂਰੇ ਸਮਾਜ ਲਈ ਪੇ੍ਰਰਨਾ ਹੈ ਕਿ ਸੱਚੇ ਸਤਿਗੁਰੂ ਦੇ ਸਾਥ ਨਾਲ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ |