24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸ਼੍ਰੋ.ਅ.ਦਲ ਪ੍ਰਤੀ ਪਿੰਡਾਂ 'ਚ ਪੂਰਾ ਉਤਸ਼ਾਹ ਤੇ ਸਦਭਾਵਨਾ-ਗੁਰੂ, ਕੁਲਵਿੰਦਰ, ਰਾਜੀਵ, ਮੰਪੀ, ਗੁਰਮੀਤ <br/>

Ad Position 21
No active advertisement
ਅਜੀਤ ਡੈਸਕ 28-09-2025
ਖਮਾਣੋਂ, 27 ਸਤੰਬਰ (ਮਨਮੋਹਣ ਸਿੰਘ ਕਲੇਰ)-ਸ਼੍ਰੋਮਣੀ ਅਕਾਲੀ ਦਲ ਪ੍ਰਤੀ ਪਿੰਡਾਂ ਵਿਚ ਪੂਰਾ ਉਤਸ਼ਾਹ ਤੇ ਸਦਭਾਵਨਾ ਹੈ | ਪਿੰਡਾਂ ਦੀਆਂ ਸੱਥਾਂ ਵਿਚ ਸੁਖਬੀਰ ਸਿੰਘ ਬਾਦਲ ਦੀਆਂ ਗੱਲਾਂ ਹੋਣ ਲੱਗ ਪਈਆਂ ਹਨ | ਇਹ ਸ਼ਬਦ ਦਰਬਾਰਾ ਸਿੰਘ ਗੁਰੂ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਬਸੀ ਪਠਾਣਾਂ, ਕੁਲਵਿੰਦਰ ਸਿੰਘ ਬਿਲਾਸਪੁਰ ਸਰਕਲ ਪ੍ਰਧਾਨ, ਰਾਜੀਵ ਆਹੂਜਾ ਮੀਤ ਪ੍ਰਧਾਨ ਖਮਾਣੋਂ, ਮਨਪ੍ਰੀਤ ਸਿੰਘ ਮੰਪੀ ਤੇ ਗੁਰਮੀਤ ਸਿੰਘ ਨਾਨੋਵਾਲ ਸਰਕਲ ਪ੍ਰਧਾਨ ਨੇ ਬਲਾਕ ਸੰਮਤੀ ਜ਼ੋਨ ਬਾਠਾਂ ਕਲਾਂ, ਭਾਂਬਰੀ ਅਤੇ ਬਰਵਾਲੀ ਕਲਾਂ ਨਾਲ ਸੰਬੰਧਿਤ ਪਿੰਡਾਂ ਦੇ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗਾਂ ਤੋਂ ਬਾਅਦ ਕਹੀ | ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਲੋਂ ਹੜ੍ਹਾਂ ਦੀ ਕਰੋਪੀ ਦੌਰਾਨ ਪਹਿਲੇ ਦਿਨ ਤੋਂ ਹੀ ਨਿਭਾਈ ਜਾ ਰਹੀ ਮੋਹਰੀ ਭੂਮਿਕਾ ਦੀਆਂ ਲੋਕ ਸਿਫ਼ਤਾਂ ਕਰ ਰਹੇ ਹਨ | ਉਨ੍ਹਾਂ ਵਲੋਂ ਸਪਲਾਈ ਕੀਤੇ ਜਾ ਰਹੇ ਡੀਜ਼ਲ, ਤੂੜੀ, ਮੱਕੀ ਦਾ ਆਚਾਰ ਅਤੇ ਫੌਗਿੰਗ ਮਸ਼ੀਨਾਂ ਆਦਿ ਨੇ ਲੋਕਾਂ ਦਾ ਦਿਲ ਮੋਹ ਲਿਆ ਹੈ | ਗੁਰੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਸੰਘਰਸ਼ ਵਿੱਢ ਕੇ ਪਾਰਟੀ ਪ੍ਰਧਾਨ ਨੇ ਪੰਜਾਬ ਦੀ ਕਿਸਾਨੀ ਅਤੇ ਖੇਤ ਮਜ਼ਦੂਰਾਂ ਨੂੰ ਬਰਬਾਦੀ ਤੋਂ ਬਚਾ ਲਿਆ ਕਿਉਂਕਿ ਤਿੱਖੇ ਸੰਘਰਸ਼ ਦੇ ਡਰੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਨੀਤੀ ਨੂੰ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ | ਇਨ੍ਹਾਂ ਮੀਟਿੰਗਾਂ ਵਿਚ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ, ਸਰਪੰਚ ਹਰਜਿੰਦਰ ਸਿੰਘ ਜੱਗਾ ਤੇ ਸਤਨਾਮ ਸਿੰਘ ਬਾਠਾਂ ਖ਼ੁਰਦ, ਨਿਰਭੈ ਸਿੰਘ ਬਲਾਕ ਸੰਮਤੀ ਮੈਂਬਰ, ਪਰਦੀਪ ਸਿੰਘ ਤੇ ਤਰਲੋਚਨ ਸਿੰਘ ਰਾਣਵਾਂ, ਅਮਰਜੀਤ ਸਿੰਘ ਭਾਮੀਆਂ, ਚੋਧਰੀ ਰਾਮਪਾਲ ਨੰਗਲਾਂ, ਗੁਰਮੀਤ ਸਿੰਘ ਤੇ ਨੰਬਰਦਾਰ ਅਜੀਤ ਸਿੰਘ ਮੋਹਨ ਮਾਜਰਾ, ਰਾਜਿੰਦਰ ਸਿੰਘ, ਅਵਤਾਰ ਸਿੰਘ ਭਾਂਬਰੀ, ਸੱਜਣ ਸਿੰਘ ਠੀਕਰੀਵਾਲ, ਹਰਜਿੰਦਰ ਸਿੰਘ ਸਰਪੰਚ ਬਿਲਾਸਪੁਰ, ਸਰਬਜੀਤ ਸਿੰਘ ਫਰੌਰ, ਮੇਜਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਹਰਧੀਰ ਸਿੰਘ ਸਾਬਕਾ ਸਰਪੰਚ ਬਰਵਾਲੀ ਕਲਾਂ, ਦਰਸ਼ਨ ਸਿੰਘ, ਗੁਰਸ਼ਰਨ ਸਿੰਘ ਨੰਬਰਦਾਰ, ਬਲਵੰਤ ਸਿੰਘ, ਨਿਰਭੈ ਸਿੰਘ, ਡਾ: ਰਾਜਿੰਦਰ ਸਿੰਘ ਚੜ੍ਹੀ, ਜਗਜੀਤ ਸਿੰਘ, ਬਲਵੀਰ ਸਿੰਘ, ਲਖਬੀਰ ਸਿੰਘ, ਸੁਖਬੀਰ ਸਿੰਘ, ਰਾਜਬੀਰ ਸਿੰਘ, ਹਰਦੀਪ ਸਿੰਘ, ਮਨਦੀਪ ਸਿੰਘ, ਬਰਿੰਦਰ ਸਿੰਘ, ਹਰਬਿੰਦਰ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਹੀ ਮਾਂ ਖੇਡ ਕਬੱਡੀ ਨੂੰ ਫ਼ਰਸ਼ ਤੋਂ ਅਰਸ਼ 'ਤੇ ਪਹੁੰਚਾਇਆ-ਰਾਜੂ ਖੰਨਾ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਖੋਸਾ ਨੇ ਚਾਈਨਾ ਵਾਇਰਸ ਨਾਲ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਦੀ ਕੀਤੀ ਮੰਗ
Ad Position 24