24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਮਹਾਂਰਿਸ਼ੀ ਮੇਂਹੀ ਵਿੱਦਿਆ ਮੰਦਿਰ ਸਕੂਲ ਦੇ ਵਿਦਿਆਰਥੀਆਂ ਦਾ ਜ਼ੋਨਲ ਪੱਧਰੀ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 28-09-2025
ਅਮਲੋਹ, 27 ਸਤੰਬਰ (ਕੇਵਲ ਸਿੰਘ)-ਮਹਾਂਰਿਸ਼ੀ ਮੇਂਹੀ ਵਿੱਦਿਆ ਮੰਦਿਰ ਸਕੂਲ ਅਮਲੋਹ ਦੇ ਵਿਦਿਆਰਥੀਆਂ ਨੇ ਜ਼ੋਨਲ ਪੱਧਰ ਦੇ ਖੇਡ ਮੁਕਾਬਲਿਆਂ 'ਚ ਅਹਿਮ ਪੁਜ਼ੀਸ਼ਨਾਂ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਜਾਣਕਾਰੀ ਅਨੁਸਾਰ ਅੰਡਰ-19 ਲੜਕੇ ਸ਼੍ਰੇਣੀ 'ਚ ਸੰਦੀਪ ਰਾਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਡਿਸਕਸ-ਥ੍ਰੋਅ ਤੇ ਸ਼ਾਟ-ਪੁੱਟ ਦੋਹਾਂ ਮੁਕਾਬਲਿਆਂ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ | ਅੰਡਰ-14 ਲੜਕੀਆਂ ਦੀ ਦੌੜ 'ਚ ਅੰਸ਼ੂ ਕੁਮਾਰੀ ਨੇ 400 ਮੀਟਰ ਵਿਚ ਪਹਿਲਾ ਤੇ ਅਸ਼ਮੀਤਾ ਕੁਮਾਰੀ ਨੇ 200 ਮੀਟਰ ਵਿਚ ਦੂਜਾ ਸਥਾਨ ਜਿੱਤਿਆ | ਅੰਕਿਤਾ ਕੁਮਾਰੀ ਨੇ ਲੰਬੀ-ਛਾਲ ਵਿਚ ਦੂਜਾ ਅਤੇ 100-ਮੀਟਰ ਦੌੜ ਵਿਚ ਤੀਜਾ ਸਥਾਨ ਹਾਸਲ ਕੀਤਾ | ਅੰਡਰ-14 ਲੜਕੇ ਸ਼੍ਰੇਣੀ ਵਿਚ ਸੋਨੰੂ ਕੁਮਾਰ ਨੇ 100 ਮੀਟਰ ਰੇਸ ਵਿਚ ਤੀਜਾ ਸਥਾਨ ਹਾਸਲ ਕੀਤਾ | ਅੰਡਰ-19 ਕੁੜੀਆਂ 'ਚ ਲਛਮੀ 100 ਮੀਟਰ ਲੰਬੀ-ਛਾਲ ਵਿਚ ਪਹਿਲਾ, ਸ਼ਾਟ ਪੁੱਟ-ਦੂਜਾ ਸਥਾਨ, ਅੰਡਰ-17 'ਚ ਸ਼ਰਨਪ੍ਰੀਤ ਕੌਰ ਨੇ 100 ਮੀਟਰ ਦੌੜ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਜਸਵਿੰਦਰ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਉੱਚੀਆਂ ਉਡਾਣਾਂ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਵਲੋਂ ਹੁਨਰ ਸਿਖਲਾਈ ਪ੍ਰੋਗਰਾਮ ਸਫ਼ਲਤਾਪੂਰਵਕ ਸੰਪੰਨ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਸੁਸਾਇਟੀ ਵਲੋਂ 4 ਹੜ੍ਹ-ਪੀੜਤ ਪਰਿਵਾਰਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ-ਕਾਲਾ ਅਰੋ...
Ad Position 24