07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਗਰਾਮ ਨਿਆਲਿਆ ਖੋਲ੍ਹੇ ਜਾਣ ਦੇ ਵਿਰੋਧ 'ਚ ਵਕੀਲਾਂ ਨੇ ਅਦਾਲਤੀ ਕੰਮਕਾਜ ਠੱਪ ਕਰ ਕੇ ਕੀਤਾ ਰੋਸ ਵਿਖਾਵਾ

Ad Position 21
No active advertisement
ਗਰਾਮ ਨਿਆਲਿਆ ਖੋਲ੍ਹੇ ਜਾਣ ਦੇ ਵਿਰੋਧ 'ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ ਵਿਰਕ ਦੀ ਅਗਵਾਈ ਵਿਚ ਮੁੱਖ ਮੰਤਰੀ ਫ਼ੀਲਡ ਅਫ਼ਸਰ ਸ਼ੰਕਰ ਸ਼ਰਮਾ ਨੂੰ ਮੰਗ ਪੱਤਰ ਸੌਂਪਦੇ ਹੋਏ ਵਕੀਲ | ਤਸਵੀਰ: ਕਰਨ <br/> 04-11-2025
ਫ਼ਤਹਿਗੜ੍ਹ ਸਾਹਿਬ, 3 ਨਵੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ ਦੀ ਅਗਵਾਈ ਹੇਠ ਸਮੂਹ ਵਕੀਲਾਂ ਨੇ ਗਰਾਮ ਨਿਆਲਿਆ ਖੋਲ੍ਹੇ ਜਾਣ ਦੇ ਵਿਰੋਧ 'ਚ ਅਦਾਲਤੀ ਕੰਮਕਾਜ ਠੱਪ ਕਰਕੇ ਜ਼ਿਲ੍ਹਾ ਕਚਹਿਰੀਆਂ ਵਿਚ ਰੋਸ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਪ੍ਰਦਰਸ਼ਨਕਾਰੀ ਵਕੀਲਾਂ ਨੇ ਮੁਖ ਮੰਤਰੀ ਦੇ ਨਾਂਅ ਦੇ ਮੁੱਖ ਮੰਤਰੀ ਫ਼ੀਲਡ ਅਫ਼ਸਰ ਸ਼ੰਕਰ ਸ਼ਰਮਾ ਨੂੰ ਮੰਗ ਪੱਤਰ ਵੀ ਸੌਂਪਿਆ | ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ, ਸਾਬਕਾ ਪ੍ਰਧਾਨ ਐਡ. ਅਮਰਦੀਪ ਸਿੰਘ ਧਾਰਨੀ, ਸਾਬਕਾ ਪ੍ਰਧਾਨ ਰਾਜਵੀਰ ਸਿੰਘ ਗਰੇਵਾਲ ਅਤੇ ਸਾਬਕਾ ਪ੍ਰਧਾਨ ਤੇਜਿੰਦਰ ਸਿੰਘ ਸਲਾਣਾ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਗਰਾਮ ਨਿਆਲਿਆ ਐਕਟ-2018 ਅਨੁਸਾਰ ਪੰਜਾਬ ਵਿਚ ਵੀ 7 ਗਰਾਮ ਨਿਆਲਿਆ ਖੋਲੇ੍ਹ ਜਾਣੇ ਹਨ | ਇਸੇ ਤਹਿਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਸਬ ਡਵੀਜ਼ਨ ਬਸੀ ਪਠਾਣਾਂ ਵਿਚ ਵੀ ਇਕ ਗਰਾਮ ਨਿਆਲਿਆ ਖੋਲਿ੍ਹਆ ਜਾਣਾ ਹੈ | ਇਸ ਨਾਲ ਵਕੀਲਾਂ ਦੀ ਭੱਜ ਦੌੜ ਵਧੇਗੀ ਅਤੇ ਕੰਮ ਕਾਜ ਪ੍ਰਭਾਵਿਤ ਹੋਵੇਗਾ ਕਿਉਂਕਿ ਜ਼ਿਲ੍ਹਾ ਕਚਹਿਰੀਆਂ ਫ਼ਤਹਿਗੜ੍ਹ ਸਾਹਿਬ ਅਤੇ ਸਬ ਡਵੀਜ਼ਨ ਬਸੀ ਪਠਾਣਾਂ ਦਰਮਿਆਨ ਕੇਵਲ 3 ਕਿੱਲੋਮੀਟਰ ਦਾ ਫ਼ਾਸਲਾ ਹੈ, ਜਦੋਂਕਿ ਜ਼ਿਲ੍ਹੇ ਵਿਚ ਪਹਿਲਾਂ ਹੀ 20 ਅਦਾਲਤਾਂ ਹਨ | ਇਸ ਲਈ ਬਸੀ ਪਠਾਣਾ ਵਿਖੇ ਗਰਾਮ ਨਿਆਲਿਆ ਖੋਲ੍ਹਣ ਦਾ ਕੋਈ ਲਾਭ ਨਹੀਂ | ਉਨ੍ਹਾਂ ਕਿਹਾ ਕਿ ਇਹ ਪ੍ਰਸਤਾਵ ਨਾ ਤਾਂ ਵਿਵਹਾਰਿਕ ਹੈ ਅਤੇ ਨਾ ਵਾਜਬ ਤੇ ਨਾ ਹੀ ਮੁਕੱਦਮੇਬਾਜ਼ਾਂ, ਆਮ ਜਨਤਾ, ਨਿਆਇਕ ਭਾਈਚਾਰੇ ਦੇ ਹਿਤ ਵਿਚ ਹੈ | ਆਗੂਆਂ ਨੇ ਦੱਸਿਆ ਕਿ ਪੰਜਾਬ ਦੀਆਂ ਵੱਖ-ਵੱਖ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ, ਅਹੁਦੇਦਾਰਾਂ ਤੇ ਮੈਂਬਰਾਂ ਦੀ ਇਕ ਸਾਂਝੀ ਮੀਟਿੰਗ 1 ਨਵੰਬਰ ਨੂੰ ਸਰਕਟ ਹਾਊਸ ਲੁਧਿਆਣਾ ਵਿਖੇ ਹੋਈ ਸੀ, ਜਿੱਥੇ ਇਹ ਸਰਬਸੰਮਤੀ ਨਾਲ 3 ਅਤੇ 4 ਨਵੰਬਰ ਨੂੰ ਪੰਜਾਬ ਵਿਚ ਅਦਾਲਤੀ ਕੰਮ ਬੰਦ ਕਰਕੇ ਹੜਤਾਲ ਕਰਨ ਦਾ ਫ਼ੈਸਲਾ ਲਿਆ ਗਿਆ ਸੀ | ਇਸ ਮੌਕੇ ਐਡਵੋਕੇਟ ਹਰਜੀਤ ਸਿੰਘ ਭੱਲਮਾਜਰਾ ਸਕੱਤਰ, ਸੁਮਿਤ ਗੁਪਤਾ, ਪੰਡਿਤ ਨਰਿੰਦਰ ਸ਼ਰਮਾ, ਮਯੰਕ ਖੁਰਮੀ, ਅਜੀਤਪਾਲ ਸਿੰਘ ਉਪ ਪ੍ਰਧਾਨ, ਅੰਕਿਤ ਬਾਂਸਲ, ਜਸਵਿੰਦਰ ਸਿੰਘ ਖੰਗੂੜਾ, ਜੀ.ਐਸ.ਸੰਧੂ, ਐਮ.ਪੀ.ਐਸ ਬਤਰਾ, ਵਿਵੇਕ ਸ਼ਰਮਾ, ਮਨਰਾਜ ਸਿੰਘ ਕੰਗ, ਰਜਿੰਦਰ ਸਿੰਘ ਖੁਰਮੀ, ਅਮਨਦੀਪ ਸਿੰਘ ਚੀਮਾ ਜੁਆਇੰਟ ਸਕੱਤਰ, ਗੁਰਸੇਵਕ ਸਿੰਘ ਖ਼ਜ਼ਾਨਚੀ, ਕੁਲਵੰਤ ਸਿੰਘ ਖੇੜਾ, ਕਰਨ ਵਡੇਰਾ, ਇੰਦਰਜੀਤ ਸਿੰਘ ਚੀਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਕੀਲ ਸਾਹਿਬਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ 'ਚ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਚਨਾਰਥਲ ਕਲਾਂ ਦੇ ਇਕ ਨੌਜਵਾਨ ਨੇ ਆਪਣੇ ਪਿਤਾ ਦਾ ਕੀਤਾ ਕਤਲ
Ad Position 24