06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਬਿੱਟੂ ਨੇ ਸਾਥੀਆਂ ਸਮੇਤ ਪੈਦਲ ਯਾਤਰਾ ਦੌਰਾਨ ਸਾਬਕਾ ਵਿਧਾਇਕ ਲੱਖਾ ਦਾ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 26-12-2025
ਮੰਡੀ ਗੋਬਿੰਦਗੜ੍ਹ, 25 ਦਸੰਬਰ (ਰਾਜੇਸ਼ ਸ਼ਰਮਾ)-ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਮੌਕੇ ਹਲਕਾ ਪਾਇਲ ਤੋਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਜੋ ਕਿ ਹਰ ਸਾਲ ਬੜੀ ਹੀ ਸ਼ਰਧਾ ਭਾਵਨਾ ਨਾਲ ਪਾਇਲ ਤੋਂ ਇਤਿਹਾਸਿਕ ਧਰਤੀ ਫ਼ਤਹਿਗੜ੍ਹ ਸਾਹਿਬ ਵਿਖੇ ਪੈਦਲ ਯਾਤਰਾ ਆਪਣੇ ਸਾਥੀਆਂ ਸਮੇਤ ਕਰਦੇ ਹਨ | ਉਨ੍ਹਾਂ ਦੇ ਮੰਡੀ ਗੋਬਿੰਦਗੜ੍ਹ ਪਹੁੰਚਣ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਤੇ ਕੌਂਸਲਰ ਰਜਿੰਦਰ ਸਿੰਘ ਬਿੱਟੂ ਵਲੋਂ ਆਪਣੇ ਵਾਰਡ ਵਾਸੀਆਂ ਨਾਲ ਮਿਲ ਕੇ ਸਵਾਗਤ ਕਰਕੇ, ਸਿਰੋਪਾਉ ਭੇਟ ਕਰਕੇ ਸਨਮਾਨ ਵੀ ਕੀਤਾ | ਇਸ ਮੌਕੇ ਲੱਖਾ ਤੇ ਬਿੱਟੂ ਨੇ ਕਿਹਾ ਕਿ ਇਹ ਧਰਤੀ ਵਿਸ਼ਵ ਦੀ ਸਭ ਤੋਂ ਮਹਿੰਗੀ ਧਰਤੀ ਹੈ, ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਨੇ 9 ਤੇ 7 ਸਾਲ ਦੀ ਉਮਰ ਵਿਚ ਵੱਡੀ ਕੁਰਬਾਨੀ ਦੇ ਕੇ ਇਕ ਮਿਸਾਲ ਕਾਇਮ ਕੀਤੀ | ਇਹ ਪੈਦਲ ਯਾਤਰਾ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੈ | ਇਸ ਮੌਕੇ ਰੁਪਿੰਦਰ ਸਿੰਘ ਰਾਜਾ ਗਿੱਲ, ਬੰਤ ਸਿੰਘ ਦਬੁਰਜੀ, ਯਾਦਵਿੰਦਰ ਸਿੰਘ, ਗੁਰਵਿੰਦਰ ਸਿੰਘ ਘਲੋਟੀ ਤੇ ਅਵਤਾਰ ਸਿੰਘ ਤਾਰੀ, ਰੁਪਿੰਦਰ ਸਿੰਘ ਬਿੰਦੂ, ਗੁਰਮੇਲ ਸਿੰਘ ਗਿੱਲ ,ਆਨੰਦ ਪਨੇਸਰ, ਮਾ. ਜਰਨੈਲ ਸਿੰਘ, ਚਰਨਜੀਤ ਸਿੰਘ, ਗੁਰਬਚਨ ਸਿੰਘ, ਗੁਰਚਰਨ ਸਿੰਘ, ਸੰਜੀਵ ਸ਼ਰਮਾ, ਅਰਜੁਨ ਸਿੰਘ, ਗਗਨਦੀਪ, ਬਲਜੀਤ, ਅਸ਼ੋਕ ਕੁਮਾਰ, ਅਲੋਕ ਕੁਮਾਰ, ਧਰਮਪਾਲ, ਨਛੱਤਰ ਸਿੰਘ, ਹੈਪੀ ਜੱਸੜ, ਦਿਲਪਿਆਰ ਭਾਂਬਰੀ, ਇੰਦਰਜੀਤ ਸਿੰਘ, ਤਨਵੀਰ ਟਨਗੜ੍ਹ, ਗੁਰਬੀਰ ਤੇ ਹੋਰ ਸਾਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੋ ਰੋਜ਼ਾ ਖ਼ੂਨਦਾਨ ਕੈਂਪ ਸ਼ੁਰੂ ਅਗਲੀ ਖ਼ਬਰ ਚੋਣ ਵਿਭਾਗ ਨੇ ਪ੍ਰਦਰਸ਼ਨੀ ਦੌਰਾਨ ਸਟਾਲ ਲਗਾ ਕੇ ਵੋਟਰਾਂ ਨੂੰ ਕੀਤਾ ਜਾਗਰੂਕ
Ad Position 24
No active advertisement