06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਭਾਸ਼ਾ ਵਿਭਾਗ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਧਾਰਮਿਕ ਕਵੀ ਦਰਬਾਰ

Ad Position 21
No active advertisement
ਅਜੀਤ ਡੈਸਕ 26-12-2025
ਫ਼ਤਹਿਗੜ੍ਹ ਸਾਹਿਬ, 25 ਦਸੰਬਰ (ਬਲਜਿੰਦਰ ਸਿੰਘ)-ਭਾਸ਼ਾ ਵਿਭਾਗ ਪੰਜਾਬ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿਚ ਕਰਵਾਇਆ ਗਿਆ | ਇਸ ਸਮਾਗਮ ਵਿਚ ਸਾਹਿਤ ਸਭਾ ਮੰਡੀ ਗੋਬਿੰਦਗੜ੍ਹ ਤੋਂ ਉਪਕਾਰ ਸਿੰਘ ਦਿਆਲਪੁਰੀ, ਪੰਜਾਬੀ ਲਿਖਾਰੀ ਸਭਾ ਸਰਹਿੰਦ ਤੋਂ ਬਲਤੇਜ ਸਿੰਘ ਬਠਿੰਡਾ, ਪੰਜਾਬੀ ਚੇਤਨਾ ਸਾਹਿਤ ਸਭਾ ਸਰਹਿੰਦ ਤੋਂ ਹਾਕਮ ਸਿੰਘ ਅਤੇ ਸਾਹਿਤ ਸਭਾ ਅਮਲੋਹ ਤੋਂ ਬਲਵੀਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਹਾਇਕ ਡਾਇਰੈਕਟਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ ਕਿਹਾ ਕਿ ਨੌਜਵਾਨਾਂ ਨੂੰ ਸਾਹਿਤ ਅਤੇ ਇਤਿਹਾਸ ਨੂੰ ਪੜ੍ਹਨ ਦੀ ਬਹੁਤ ਜ਼ਰੂਰਤ ਹੈ | ਵਾਈਸ ਚਾਂਸਲਰ ਡਾ. ਪਿ੍ਤਪਾਲ ਸਿੰਘ ਨੇ ਕਿਹਾ ਕਿ ਭਾਸ਼ਾ ਵਿਭਾਗ ਦਾ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਵੀ ਧਾਰਮਿਕ ਬਹੁਤ ਸ਼ਾਨਦਾਰ ਉਪਰਾਲਾ ਹੈ | ਕਵੀ ਦਰਬਾਰ ਦੀ ਸ਼ੁਰੂਆਤ ਵਿਚ ਰਾਮ ਸਿੰਘ ਅਲਬੇਲਾ ਨੇ ਲੋਕ ਸਾਜ਼ ਤੂੰਬੀ ਨਾਲ ਆਪਣੀ ਰਚਨਾ ਪੇਸ਼ ਕੀਤੀ | ਇਸ ਪਿੱਛੋਂ ਕਵੀ ਰਣਜੀਤ ਸਿੰਘ, ਉਪਕਾਰ ਸਿੰਘ ਦਿਆਲਪੁਰੀ, ਸੰਤ ਸਿੰਘ ਸੋਹਲ, ਅਮਰਜੀਤ ਸ਼ੇਰਪੁਰੀ, ਅਮਰਬੀਰ ਸਿੰਘ ਚੀਮਾ, ਹਰੀ ਸਿੰਘ ਚਮਕ, ਕੁਲਵੰਤ ਸਿੰਘ ਜੱਸਲ, ਅੰਮਿ੍ਤਪਾਲ ਕੌਰ, ਹਰਪਾਲ ਸਿੰਘ ਪਾਲ, ਸ਼ਮਸ਼ੇਰ ਸਿੰਘ ਰਾਣਵਾਂ, ਸੁਰਜੀਤ ਸਿੰਘ ਸੀਤਲ, ਕਿਰਨਪ੍ਰੀਤ ਸਿੰਘ, ਬਰਜਿੰਦਰ ਸਿੰਘ ਸੋਹਲ, ਗੁਰਪ੍ਰੀਤ ਸਿੰਘ ਬੀੜ ਕਿਸ਼ਨ, ਪ੍ਰੋ. ਸੁਹਿੰਦਰਬੀਰ ਸਿੰਘ ਅੰਮਿ੍ਤਸਰ, ਅਮਰਜੀਤ ਸਿੰਘ ਸ਼ੇਰਪੁਰੀ, ਜਗਪਾਲ ਸਿੰਘ ਜੱਗਾ ਜਮਾਲਪੁਰੀ, ਹਰਦੀਪ ਸਿੰਘ ਕਲਮ ਗਹੌਣ, ਜਸਵਿੰਦਰ ਸਿੰਘ ਕਾਈਨੌਰ, ਹਰਬੰਸ ਸਿੰਘ, ਡਿੰਪਲਜੋਤ ਕੌਰ, ਪ੍ਰਭਜੋਤ ਕੌਰ, ਗੁਰਲੀਨ ਕੌਰ, ਚਾਹਤਦੀਪ ਕੌਰ, ਹਰੀ ਸਿੰਘ ਚਮਕ, ਡਾ. ਹਰਦੇਵ ਸਿੰਘ, ਮਹਿੰਦਰ ਸਿੰਘ ਮਿੰਦੀ, ਤਰਨਜੀਤ ਕੌਰ ਗਰੇਵਾਲ, ਅਵਤਾਰ ਸਿੰਘ ਮਾਨਸਾ, ਤਾਰਾ ਸਿੰਘ ਮਠਿਆੜਾ, ਮਲਕੀਤ ਸਿੰਘ ਨਾਗਰਾ, ਅਨੁਵੀਰ ਕੌਰ ਅਤੇ ਬਲਤੇਜ ਸਿੰਘ ਬਠਿੰਡਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੀਆਂ ਆਪਣੀਆਂ ਕਵਿਤਾਵਾਂ ਸਰੋਤਿਆਂ ਅਤੇ ਸੰਗਤ ਨੂੰ ਸੁਣਾਈਆਂ ਜਦਕਿ ਛੋਟੀ ਬੱਚੀ ਪਹਿਲਪ੍ਰੀਤ ਕੌਰ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਗੀਤ ਗਾਇਆ | ਭਾਸ਼ਾ ਵਿਭਾਗ ਵਲੋਂ ਵਾਇਸ ਚਾਂਸਲਰ ਡਾ. ਪਿ੍ਤਪਾਲ ਸਿੰਘ, ਡਾ. ਜਗਜੀਤ ਸਿੰਘ ਡਿਪਟੀ ਰਜਿਸਟਰਾਰ, ਡਾ. ਸਿਕੰਦਰ ਸਿੰਘ ਡੀਨ ਵਿਦਿਆਰਥੀ ਭਲਾਈ ਵਿਭਾਗ, ਡਾ. ਹਰਦੇਵ ਸਿੰਘ, ਡਾ. ਨਵਸ਼ਗਨ ਕੌਰ, ਕੰਵਲਜੀਤ ਕੌਰ ਸਾਬਕਾ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ, ਡਾ. ਸੰਤੋਖ ਸਿੰਘ ਸੁੱਖੀ, ਡਾ. ਮਨਜਿੰਦਰ ਸਿੰਘ ਦਾ ਸਨਮਾਨ ਕੀਤਾ | ਭਾਸ਼ਾ ਵਿਭਾਗ ਵਲੋਂ ਆਏ ਹੋਏ ਕਵੀਆਂ ਨੂੰ ਵਿਭਾਗੀ ਪੁਸਤਕਾਂ ਦਿੱਤੀਆਂ ਗਈਆਂ | ਸਮਾਗਮ ਵਿਚ ਖੋਜ ਅਫ਼ਸਰ ਸੰਦੀਪ ਸਿੰਘ,ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਮਨਜਿੰਦਰ ਸਿੰਘ ਨੇ ਕਵੀਆਂ ਤੇ ਸਮੂਹ ਸਰੋਤਿਆਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਸਭਾ-2025 ਦੀ ਪਹਿਲੀ ਸ਼ਾਮ ਆਮ ਖ਼ਾਸ ਬਾਗ਼ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ 'ਤੇ ਆਧਾਰਤ ਲਾਈਟ ਐਂਡ ਸਾਊਾ... ਅਗਲੀ ਖ਼ਬਰ ਪਾਈਨ ਗਰੋਵ ਪਬਲਿਕ ਸਕੂਲ ਨੇ ਸ਼ਹੀਦਾਂ ਦੀ ਯਾਦ 'ਚ ਲੰਗਰ ਲਗਾਇਆ
Ad Position 24
No active advertisement