ਪਠਾਨਕੋਟ, 31 ਮਈ (ਸੰਧੂ)-ਆਰੀਆ ਮਹਿਲਾ ਕਾਲਜ ਦੇ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕਾਸਮੈਟੋਲੋਜੀ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਦੱਸਿਆ ਕਿ ਵਿਦਿਆਰਥਣ ਸੋਨਿਕਾ ਸ਼ਰਮਾ ਨੇ 9.00 ਸੀ.ਜੀ.ਪੀ.ਏ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ 'ਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਜਦੋਂ ਕਿ ਸੋਨਾਲੀ, ਸੁਨੀਤਾ, ਨਿਕਿਤਾ, ਦੀਪਤੀ ਤੇ ਛਾਇਆ ਨੇ 8.33 ਸੀ.ਜੀ.ਪੀ.ਏ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਤੇ ਕਵਿਤਾ ਨੇ 8.00 ਸੀ.ਜੀ.ਪੀ.ਏ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਜੋ ਕਿ ਕਾਲਜ ਲਈ ਖੁਸ਼ੀ ਦੀ ਗੱਲ ਹੈ | ਇਸ ਮੌਕੇ ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਸਾਰਿਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਵਿਦਿਆਰਥੀਆਂ ਅਤੇ ਵਿਭਾਗ ਮੁਖੀ ਪ੍ਰੋ: ਨੇਹਾ ਰਾਣੀ ਤੇ ਲੈਕਚਰਾਰਾਂ ਵਲੋਂ ਕੀਤੀ ਸਖ਼ਤ ਮਿਹਨਤ ਬਹੁਤ ਸ਼ਲਾਘਾਯੋਗ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਨਤੀਜੇ ਆਉਂਦੇ ਰਹਿਣਗੇ | ਇਸ ਮੌਕੇ ਮੈਡਮ ਪਾਇਲ ਵੀ ਮੌਜੂਦ ਸਨ |