26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪੀ.ਐੱਮ. ਸ੍ਰੀ ਸਰਕਾਰੀ ਹਾਈ ਸਕੂਲ ਬਨੀਲੋਧੀ ਵਿਖੇ ਐੱਸ.ਐੱਮ.ਸੀ. ਕਮੇਟੀ ਦਾ ਗਠਨ <br/>

Ad Position 21
No active advertisement
ਅਜੀਤ ਡੈਸਕ 01-06-2025
ਪਠਾਨਕੋਟ, 31 ਮਈ (ਸੰਧੂ)-ਪੀ. ਐਮ. ਸ੍ਰੀ ਸਰਕਾਰੀ ਹਾਈ ਸਕੂਲ ਬਨੀਲੋਧੀ ਵਿਖੇ ਐਸ. ਐਮ. ਸੀ ਕਮੇਟੀ ਦਾ ਗਠਨ ਸਕੂਲ ਦੇ ਹੱੈਡ ਮਾਸਟਰ ਸੁਧੀਰ ਸਲਾਰੀਆ ਦੀ ਦੇਖਰੇਖ ਹੇਠ ਕੀਤਾ ਗਿਆ | ਜਿਸ ਵਿਚ ਸੁਨੀਤਾ ਦੇਵੀ ਨੂੰ ਚੇਅਰਮੈਨ, ਛਾਇਆ ਦੇਵੀ ਨੂੰ ਉਪ ਚੇਅਰਮੈਨ, ਵਿਜੇ ਲਕਸ਼ਮੀ, ਵੰਦਨਾ ਦੇਵੀ, ਆਸ਼ਾ ਰਾਣੀ, ਰਜਨੀ, ਪੂਜਾ ਦੇਵੀ ਮਨੀਸ਼ਾ, ਅਜੇ ਕੁਮਾਰ, ਸੁਰੇਸ਼ ਕੁਮਾਰ, ਰੰਜੂ ਬਾਲਾ, ਸਿਮਰਨ ਸਾਰੇ ਮੈਂਬਰ, ਸੁਧੀਰ ਸਿੰਘ ਸਲਾਰੀਆ ਸਕੂਲ ਮੁਖੀ, ਨਰਿੰਦਰ ਲਾਲ ਸੀਨੀਅਰ ਅਧਿਆਪਕ, ਸੰਗਰਾਮ ਸਿੰਘ ਸਿੱਖਿਆ ਮਾਹਿਰ, ਅਨਿਲ ਕੁਮਾਰ ਸਥਾਨਿਕ ਅਥਾਰਟੀ ਮੈਂਬਰ ਪੰਚਾਇਤ ਮੈਂਬਰ ਸ਼ਾਮਿਲ ਕੀਤੇ ਗਏ | ਹੈੱਡ ਮਾਸਟਰ ਸੁਧੀਰ ਸਲਾਰੀਆ ਨੇ ਨਵੀਂ ਬਣਾਈ ਗਈ ਐਸ.ਐਮ.ਸੀ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਐਸ.ਐਮ.ਸੀ ਕਮੇਟੀ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ | ਉਪਰੰਤ ਐਸ.ਐਮ.ਸੀ ਕਮੇਟੀ ਮੈਂਬਰਾਂ ਵਲੋਂ ਵਾਤਾਵਰਨ ਦੀ ਸੰਭਾਲ ਲਈ ਪੌਦੇ ਵੀ ਲਗਾਏ ਗਏ | ਇਸ ਮੌਕੇ ਸੀਨੀਅਰ ਅਧਿਆਪਕ ਡੀ.ਪੀ.ਈ ਸਟੇਟ ਐਵਾਰਡੀ ਨਰਿੰਦਰ ਲਾਲ, ਵਿਸ਼ਾਲ ਕੁਮਾਰ ਕੰਪਿਊਟਰ ਅਧਿਆਪਕ, ਨਿਤੇਸ਼ ਸ਼ਰਮਾ ਸਾਇੰਸ ਅਧਿਆਪਕ, ਮੋਹਿਨੀ ਸੈਣੀ ਸਾਇੰਸ ਅਧਿਆਪਕਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਢੀਂਡਸਾ ਦਾ ਅਕਾਲ ਚਲਾਣਾ ਦੇਸ਼ ਤੇ ਪੰਜਾਬ ਲਈ ਵੀ ਵੱਡਾ ਘਾਟਾ-ਰਾਜੇਆਣਾ <br/> ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਮਾਗਮ ਕਰਵਾਇਆ <br/>
Ad Position 24