ਗੁਰਦਾਸਪੁਰ, 31 ਮਈ (ਚੱਕਰਾਜਾ)-ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਰਾਮਨਗਰ ਵਿਖੇ ਸਕੂਲ ਦੇ ਨਿਯਮਾਂ ਨੰੂ ਕਾਇਮ ਰੱਖਣ ਲਈ ਵਿਦਿਆਰਥੀ ਕੌਂਸਲ ਦੀ ਚੋਣ ਕੀਤੀ ਗਈ | ਜਿਸ ਵਿਚ ਨੌਵੀਂ ਜਮਾਤ ਦੇ ਨਵਪ੍ਰੀਤ ਸਿੰਘ ਨੰੂ ਹੈੱਡ ਬੁਆਏ ਅਤੇ ਅੱਠਵੀਂ ਜਮਾਤ ਦੀ ਵਿਦਿਆਰਥਣ ਪਲਵੀ ਨੰੂ ਹੈੱਡ ਗਰਲ ਚੁਣਿਆ ਗਿਆ ਤਾਂ ਜੋ ਬੱਚੇ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਸਕੂਲ ਦੇ ਨਿਯਮਾਂ ਨੰੂ ਲਾਗੂ ਕਰਨ | ਇਸ ਮੌਕੇ ਸਕੂਲ ਦੇ ਚੇਅਰਮੈਨ ਸਰਵਨ ਸਿੰਘ ਛੀਨਾ ਨੇ ਬੱਚਿਆਂ ਨੰੂ ਛੁੱਟੀਆਂ ਵਿਚ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਅਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਨ ਨੰੂ ਹਰਾ ਭਰਾ ਰੱਖਣ ਦੇ ਨਾਲ ਨਾਲ ਪੰਛੀਆਂ ਲਈ ਆਪਣੇ ਘਰਾਂ ਦੀਆਂ ਛੱਤਾਂ 'ਤੇ ਪਾਣੀ ਰੱਖਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ |