ਫਤਹਿਗੜ੍ਹ ਚੂੜੀਆਂ, 31 ਮਈ (ਐਮ.ਐਸ. ਫੁੱਲ)-ਸ੍ਰੀ ਗੁਰੂ ਰਾਮਦਾਸ ਡਿਗਰੀ ਕਾਲਜ ਪੰਧੇਰ ਦੇ ਵਿਦਿਆਰਥੀਆਂ ਦੇ ਬੀ.ਕਾਮ. ਦੇ ਨਤੀਜੇ ਸ਼ਾਨਦਾਰ ਰਹੇ ਹਨ | ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਗਏ ਇਨ੍ਹਾਂ ਨਤੀਜਿਆ ਵਿਚ ਸਾਰੇ ਸਮੈਸਟਰਾਂ ਦੇ ਵਿਦਿਆਰਥੀ ਵਧੀਆ ਅੰਕ ਲੈ ਕੇ ਪਾਸ ਹੋਏ ਹਨ | ਇਸ ਸਬੰਧੀ ਕਾਲਜ ਦੇ ਪਿ੍ੰਸੀਪਲ ਸ੍ਰੀਮਤੀ ਡਾ. ਅਨਮੋਲਦੀਪ ਕੌਰ ਨੇ ਦੱਸਿਆ ਕਿ ਕਾਲਜ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਨੂੰ ਵਿੱਦਿਆ ਦੇਣ ਵਾਸਤੇ ਹਰ ਤਰ੍ਹਾਂ ਦੀ ਸਹੂਲਤ ਅਤੇ ਈ ਲਾਇਬ੍ਰੇਰੀ ਦੀ ਸਹੂਲਤ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਬੀ. ਕਾਮ. ਪਹਿਲਾ ਦੀ ਵਿਦਿਆਰਥਣ ਗੁਰਨੂਰਪ੍ਰੀਤ ਕੌਰ ਨੇ 70 ਫੀਸਦੀ ਅੰਕਾਂ ਨਾਲ ਪਹਿਲਾ, ਬੀ.ਕਾਮ. ਤੀਸਰਾ ਸਮੈਸਟਰ ਦੀ ਵਿਦਿਆਰਥਣ ਜਸਨੂਰ ਕੌਰ ਨੇ 65 ਫੀਸਦੀ ਅੰਕ ਨਾਲ ਪਹਿਲਾ ਅਤੇ ਬੀ.ਕਾਮ. ਪੰਜਵਾਂ ਸਮੈਸਟਰ ਦੀ ਸਿਮਰਨਜੀਤ ਕੌਰ ਨੇ 70 ਫੀਸਦੀ ਅੰਕ ਨਾਲ ਪਹਿਲਾ ਸਥਾਨ ਹਾਸਿਲ ਕੀਤਾ ਹੈ | ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸ: ਅਵਤਾਰ ਸਿੰਘ ਕੰਗ ਨੇ ਸਾਰੇ ਵਿਦਿਆਰਥੀਆਂ ਸਟਾਫ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਇਸ ਕਾਮਯਾਬੀ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ |