ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸ਼ਹਿਰੀ ਤੇ ਬੇਟ ਖੇਤਰ ਅੰਦਰ ਨਕਲੀ ਮਿਠਾਈਆਂ ਦੀ ਵਿਕਰੀ ਜ਼ੋਰਾਂ 'ਤੇ, ਸਿਹਤ ਵਿਭਾਗ ਨੂੰ ਧਿਆਨ ਦੇਣ ਦੀ ਲੋੜ

Ad Position 21
No active advertisement
ਅਜੀਤ ਡੈਸਕ 23-09-2025
ਗੁਰਦਾਸਪੁਰ, 22 ਸਤੰਬਰ (ਅਸ਼ੋਕ ਸ਼ਰਮਾ)-ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸ਼ਹਿਰੀ ਤੇ ਬੇਟ ਖੇਤਰ ਅੰਦਰ ਘਟੀਆ ਮਿਆਰ ਦਾ ਪਨੀਰ, ਖੋਇਆ ਤੇ ਖੋਏ ਤੋਂ ਬਣਨ ਵਾਲੀਆਂ ਮਿਠਾਈਆਂ ਦੀ ਵਿਕਰੀ ਜ਼ੋਰਾਂ 'ਤੇ ਹੋ ਰਹੀ ਹੈ | ਇਸ ਪਾਸੇ ਸਿਹਤ ਵਿਭਾਗ ਗੁਰਦਾਸਪੁਰ ਦੀ ਟੀਮ ਦਾ ਧਿਆਨ ਨਾ ਹੋਣ ਕਰਕੇ ਲੋਕਾਂ ਦਾ ਸਿਹਤ ਵਿਭਾਗ ਪ੍ਰਤੀ ਭਾਰੀ ਰੋਸ ਹੈ | ਜ਼ਿਕਰਯੋਗ ਹੈ ਕਿ ਥੋੜੇ੍ਹ ਦਿਨਾਂ ਬਾਅਦ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਦੁੱਧ ਤੋਂ ਬਣਨ ਵਾਲੀਆਂ ਵਸਤੂਆਂ ਜਿਵੇਂ ਪਨੀਰ, ਖੋਇਆ ਅਤੇ ਹੋਰ ਮਿਠਾਈਆਂ ਵੇਚ ਕੇ ਕੁਝ ਦੁਕਾਨਦਾਰ ਮੋਟਾ ਮੁਨਾਫ਼ਾ ਇਕੱਠਾ ਕਰਨਗੇ | ਇਸ ਸਬੰਧੀ ਕੁਝ ਲੋਕਾਂ ਨੇ ਦੱਸਿਆ ਕਿ ਨਕਲੀ ਖੋਇਆ, ਪਨੀਰ ਆਦਿ ਦੀ ਮਿਠਾਈਆਂ ਵਿਚ ਮਿਲਾਵਟ ਹੋ ਰਹੀ ਹੈ, ਕਿਉਂਕਿ ਜਿੰਨੀ ਖਪਤ ਅੱਜ-ਕੱਲ੍ਹ ਮਿਠਾਈਆਂ ਆਦਿ ਵਿਚ ਇਨ੍ਹਾਂ ਚੀਜ਼ਾਂ ਦੀ ਹੋ ਰਹੀ ਹੈ ਇੰਨੀ ਤਾਂ ਖੋਏ, ਪਨੀਰ ਦੀ ਉਪਲਬਧਤਾ ਨਹੀਂ ਹੋ ਰਹੀ | ਲੋਕਾਂ ਨੇ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਮੇਂ ਸਿਰ ਹਲਵਾਈਆਂ ਦੀਆਂ ਦੁਕਾਨਾਂ 'ਤੇ ਸੈਂਪਲ ਲੈ ਕੇ ਮਿਲਾਵਟ ਕਰਨ ਵਾਲੇ ਦੁਕਾਨਦਾਰਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ | ਜਦ ਇਸ ਸਬੰਧੀ ਸਿਹਤ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਸੰਪਰਕ ਨਹੀਂ ਹੋ ਸਕਿਆ | ਜ਼ਿਕਰਯੋਗ ਹੈ ਕਿ ਗੁਰਦਾਸਪੁਰ ਸ਼ਹਿਰ ਵਿਚ ਮੌਜੂਦਾ ਸਮੇਂ ਹਲਵਾਈ ਦੀਆਂ ਕਾਫ਼ੀ ਦੁਕਾਨਾਂ ਹਨ, ਜਿਥੇ ਰੋਜ਼ਾਨਾ ਹਜ਼ਾਰਾਂ, ਲੱਖਾਂ ਰੁਪਏ ਦੀ ਮਿਠਾਈ ਵਿਕਦੀ ਹੈ | ਪਰ ਹੈਰਾਨੀ ਦੀ ਗੱਲ ਹੈ ਕਿ ਕਾਫ਼ੀ ਸਮੇਂ ਤੋਂ ਸਿਹਤ ਵਿਭਾਗ ਵਲੋਂ ਇਨ੍ਹਾਂ ਦੁਕਾਨਦਾਰਾਂ ਦੇ ਸੈਂਪਲ ਭਰੇ ਜਾਣ ਦੀਆਂ ਖ਼ਬਰਾਂ ਸਾਹਮਣੇ ਨਹੀਂ ਆਈਆਂ, ਘਰਾਂ ਵਿਚ ਆਉਂਦੀ ਮਿਠਾਈ ਲੋਕ 4-5 ਦਿਨਾਂ ਤੋਂ ਵੱਧ ਦਿਨ ਨਹੀਂ ਵਰਤਦੇ | ਪਰ ਇਹ ਦੁਕਾਨਦਾਰ ਮਿਠਾਈ ਬਣਨ ਅਤੇ ਖ਼ਤਮ ਹੋਣ ਦੀ ਮਿਤੀ ਟਰੇਆਂ 'ਤੇ ਨਹੀਂ ਲਿਖਦੇ | ਇਸ ਸਬੰਧੀ ਜਦੋਂ ਡਾ: ਜੀ.ਐਸ ਪੰਨੂੰ ਅਸਿਸਟੈਂਟ ਫੂਡ ਕਮਿਸ਼ਨਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਗਾਹੇ-ਬਗਾਹੇ ਖਾਣ-ਪੀਣ ਵਾਲੇ ਪਦਾਰਥਾਂ ਦੀ ਚੈਕਿੰਗ ਕਰਦੇ ਰਹਿੰਦੇ ਹਨ ਤੇ ਸ਼ੱਕ ਪੈਣ 'ਤੇ ਖ਼ਰਾਬ ਚੀਜ਼ਾਂ ਦੇ ਸੈਂਪਲ ਲੈਬਾਰਟਰੀ ਵਿਚ ਟੈੱਸਟ ਵਾਸਤੇ ਭੇਜਦੇ ਹਨ | ਉਨ੍ਹਾਂ ਦੱਸਿਆ ਕਿ ਫ਼ਿਲਹਾਲ ਗੁਰਦਾਸਪੁਰ ਸ਼ਹਿਰ ਵਿਚੋਂ ਨਕਲੀ ਖਾਣ ਪੀਣ ਦਾ ਸਮਾਨ ਵੇਚਣ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ |
Ad Position 22
No active advertisement
ਪਿਛਲੀ ਖ਼ਬਰ ਰਾਵੀ ਪਾਰਲੇ ਇਲਾਕੇ 'ਚ ਕਿਰਤੀ ਕਿਸਾਨ ਯੂਨੀਅਨ ਦੀ ਕਿਸਾਨਾਂ ਨਾਲ ਮੀਟਿੰਗ ਅਗਲੀ ਖ਼ਬਰ ਰਮਨ ਬਹਿਲ ਤੇ ਚੇਅਰਮੈਨ ਰਾਜੀਵ ਸ਼ਰਮਾ ਨੇ ਪਿੰਡ ਹਯਾਤ ਨਗਰ ਵਿਖੇ ਵਿਕਾਸ ਪ੍ਰੋਜੈਕਟਾਂ ਦੇ ਰੱਖੇ ਨੀਂਹ ਪੱਥਰ
Ad Position 24
No active advertisement