ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਕਿਸੇ ਸ਼ਰਾਰਤੀ ਅਨਸਰ ਵਲੋਂ ਕਿਸਾਨ ਦੇ ਤੋੜੇ ਸਫ਼ੈਦੇ ਦੇ ਰੁੱਖ

Ad Position 21
No active advertisement
ਅਜੀਤ ਡੈਸਕ 23-09-2025
ਕਾਹਨੂੰਵਾਨ, 22 ਸਤੰਬਰ (ਜਸਪਾਲ ਸਿੰਘ ਸੰਧੂ)-ਇਥੋਂ ਨਜ਼ਦੀਕ ਪੈਂਦੇ ਪਿੰਡ ਜਾਗੋਵਾਲ ਬਾਂਗਰ ਦੇ ਕਿਸਾਨ ਤੀਰਥ ਸਿੰਘ ਪੁੱਤਰ ਅਜੀਤ ਸਿੰਘ ਦੇ ਸਫ਼ੈਦੇ ਦੇ ਰੁੱਖਾਂ ਨੂੰ ਕਿਸੇ ਸ਼ਰਾਰਤੀ ਅਨਸਰ ਵਲੋਂ ਤੋੜ ਦਿੱਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਤੀਰਥ ਸਿੰਘ ਨੇ ਦੱਸਿਆ ਕਿ ਉਸ ਨੇ ਕਰੀਬ 3-4 ਸਾਲ ਪਹਿਲਾਂ ਆਪਣੇ ਖੇਤ 'ਚ ਸਫ਼ੈਦਿਆਂ ਦੇ ਰੁੱਖ ਲਗਾਏ ਸਨ, ਪਰ 2 ਦਿਨ ਪਹਿਲਾਂ ਕਿਸੇ ਸ਼ਰਾਰਤੀ ਅਨਸਰ ਵਲੋਂ ਉਸ ਦੇ 22 ਸਫ਼ੈਦਿਆਂ ਦੇ ਬੂਟਿਆਂ ਨੂੰ ਤੋੜ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕਾਹਨੂੰਵਾਨ ਵਿਖੇ ਟੇਲਰ ਦਾ ਕੰਮ ਕਰਦਾ ਹੈ ਅਤੇ ਬੜੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਇਨ੍ਹਾਂ ਸਫ਼ੈਦੇ ਦੇ ਰੁੱਖਾਂ ਨੂੰ ਪਾਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਸ ਦਾ ਕਰੀਬ 65-70 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਨੇ ਸਫ਼ੈਦੇ ਦੇ ਰੁੱਖਾਂ ਨੂੰ ਤੋੜਨ ਸੰਬੰਧੀ ਥਾਣਾ ਕਾਹਨੂੰਵਾਨ ਵਿਖੇ ਲਿਖਤੀ ਦਰਖ਼ਾਸਤ ਦੇ ਦਿੱਤੀ ਹੈ | ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਕੇ ਉਨ੍ਹਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਪਲਵਿੰਦਰ ਸਿੰਘ ਯਾਦਗਾਰੀ ਗੇਟ ਦੀ ਉਸਾਰੀ ਦਾ ਕੰਮ ਅੱਧ-ਵਿਚਾਲੇ ਰੁਕਣ ਕਰ ਕੇ ਪਰਿਵਾਰਕ ਮੈਂਬਰਾਂ 'ਚ ਭਾਰੀ ਰੋਸ ਅਗਲੀ ਖ਼ਬਰ 2024 ਪਾਸ ਆਊਟ ਵਿਦਿਆਰਥੀਆਂ ਲਈ ਆਸਟ੍ਰੇਲੀਆ ਪੜ੍ਹਾਈ ਕਰਨ ਦਾ ਆਖ਼ਰੀ ਮੌਕਾ- ਐਸ.ਪੀ. ਸਿੰਘ
Ad Position 24
No active advertisement