ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਵਾਰੀਅਰਜ਼ ਸੋਸ਼ਲ ਵੈਲਫੇਅਰ ਕਲੱਬ ਨੇ ਵਿਦਿਆਰਥੀ ਨੂੰ ਕਾਲਜ 'ਚ ਡਿਗਰੀ ਕਰਵਾਉਣ ਲਈ ਲਿਆ ਗੋਦ

Ad Position 21
No active advertisement
ਅਜੀਤ ਡੈਸਕ 23-09-2025
ਪਠਾਨਕੋਟ, 22 ਸਤੰਬਰ (ਸੰਧੂ)-ਵਾਰੀਅਰਜ਼ ਸੋਸ਼ਲ ਵੈਲਫੇਅਰ ਕਲੱਬ ਨੇ ਪ੍ਰਧਾਨ ਸੁਸ਼ੀਲ ਮਹਿੰਦਰੂ, ਸਰਪ੍ਰਸਤ ਉਮੇਸ਼ ਕੋਹਲੀ ਅਤੇ ਰਮਨ ਹਾਂਡਾ ਦੀ ਅਗਵਾਈ ਹੇਠ ਇਕ ਹੋਣਹਾਰ ਵਿਦਿਆਰਥੀ ਨੂੰ ਕਾਲਜ ਵਿਚ ਡਿਗਰੀ ਕਰਵਾਉਣ ਲਈ ਗੋਦ ਲਿਆ ਅਤੇ ਉਸ ਦਾ ਦਾਖਲਾ ਕਰਵਾਇਆ | ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੁਸ਼ੀਲ ਮਹਿੰਦਰੂ, ਸਰਪ੍ਰਸਤ ਉਮੇਸ਼ ਕੋਹਲੀ ਤੇ ਰਮਨ ਹਾਂਡਾ ਨੇ ਦੱਸਿਆ ਕਿ ਵਿਦਿਆਰਥੀ ਨੂੰ ਬੀ.ਐਸ.ਸੀ. ਨਾਨ-ਮੈਡੀਕਲ 'ਚ ਸਥਾਨਕ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਵਿਚ ਦਾਖਲ ਕਰਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਕਲੱਬ ਲਗਾਤਾਰ ਤਿੰਨ ਸਾਲਾਂ ਲਈ ਵਿਦਿਆਰਥੀ ਦੀਆਂ ਫ਼ੀਸਾਂ ਅਦਾ ਕਰਿਆ ਕਰੇਗਾ | ਡਾ: ਓ.ਪੀ. ਵਿੱਗ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਲੋੜਵੰਦਾਂ ਦੀ ਭਲਾਈ ਲਈ ਕੰਮ ਕਰਨਾ ਹੈ | ਕਲੱਬ ਨੇ ਪਹਿਲਾਂ ਵੀ ਵੱਖ-ਵੱਖ ਸਮਿਆਂ 'ਤੇ ਸਮਾਜ ਸੇਵਾ ਦੇ ਸੱਤ ਪ੍ਰੋਜੈਕਟ ਕੀਤੇ ਹਨ, ਜਿਸ ਦਾ ਲੋਕਾਂ ਨੇ ਪੂਰਾ ਲਾਭ ਉਠਾਇਆ | ਇਸ ਮੌਕੇ ਦੀਪਕ ਕੱਕੜ, ਐਨ.ਪੀ. ਧਵਨ, ਡਾ: ਰਾਕੇਸ਼ ਮਹਿੰਦਰੂ, ਜਗਦੀਸ਼ ਕੋਹਲੀ, ਵਰਿੰਦਰ ਪੁਰੀ, ਸੰਜੇ ਆਨੰਦ, ਲਲਿਤ ਤ੍ਰੇਹਨ, ਪੁਨੀਤ ਕਪੂਰ, ਨੀਰਜ ਸੇਖੜੀ, ਉੱਜਵਲ ਭੰਡਾਰੀ ਅਤੇ ਸੰਦੀਪ ਕਪੂਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਆਫ਼ ਪਠਾਨਕੋਟ ਮੇਨ ਵਲੋਂ ਦੋ ਬੀ.ਐੱਡ. ਵਿਦਿਆਰਥੀਆਂ ਨੂੰ 10-10 ਹਜ਼ਾਰ ਰੁਪਏ ਰਾਸ਼ੀ ਭੇਟ ਅਗਲੀ ਖ਼ਬਰ ਲਾਰੈਂਸ ਇੰਟਰਨੈਸ਼ਨਲ ਸਕੂਲ ਵਿਖੇ ਇੰਟਰ ਨਰਸਰੀ ਮੁਕਾਬਲੇ ਕਰਵਾਏ
Ad Position 24
No active advertisement