ਮਾਧੋਪੁਰ, 22 ਸਤੰਬਰ (ਮਹਿਰਾ)-ਮਨਵਾਲ ਛਿੰਟ ਮੇਲਾ ਕਮੇਟੀ ਵਲੋਂ ਦਵਿੰਦਰ ਦਰਸ਼ੀ ਦੀ ਨਿਗਰਾਨੀ ਹੇਠ ਸਾਲਾਨਾ ਕੁਸ਼ਤੀ ਮੁਕਾਬਲਾ ਕਰਵਾਇਆ | ਇਸ ਮੌਕੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਬੱਬੂ ਮੁੱਖ ਮਹਿਮਾਨ ਵਜੋਂ ਪਹੁੰਚੇ | ਛਿੰਝ ਮੇਲੇ ਵਿਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ | ਮਾਲੀ ਕੁਸ਼ਤੀ ਹਾਮਿਦ ਈਰਾਨ ਅਤੇ ਰਜਤ ਮੰਡੋਤੀ ਵਿਚਕਾਰ ਹੋਇਆ | ਜਿਸ 'ਤੇੇ ਰਜਤ ਨੇ ਜਿੱਤ ਪ੍ਰਾਪਤ ਕੀਤੀ | ਕਮੇਟੀ ਨੇ ਪਹਿਲਵਾਨਾਂ ਨੂੰ ਨਕਦ ਇਨਾਮ ਨਾਲ ਸਨਮਾਨਿਤ ਕੀਤਾ | ਦਰਸ਼ੀ ਨੇ ਦੱਸਿਆ ਕਿ ਇਹ ਕੁਸ਼ਤੀ ਮੁਕਾਬਲਾ ਇਲਾਕੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਰਵਾਇਆ ਜਾਂਦਾ ਹੈ | ਪ੍ਰਬੰਧਕਾਂ ਆਏ ਦਰਸ਼ਕਾਂ ਅਤੇ ਪਹਿਲਵਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਦਲਜੀਤ ਸਿੰਘ, ਲਾਲੀ ਠਾਕੁਰ, ਸੁਭਾਸ਼, ਮਨੂ, ਰਿਸ਼ੂ, ਵਿੱਕੀ, ਬਿੱਟੂ, ਕਾਕਾ, ਬਿੱਲਾ, ਤਰਸੇਮ, ਭਾਨਾ, ਮੁੰਨੂ ਅਤੇ ਜਨਮੀਜ਼ ਆਦਿ ਹਾਜ਼ਰ ਸਨ |