ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਤਾਰਾਗੜ੍ਹ ਪੁਲਿਸ ਨੇ ਇਕ ਵਿਅਕਤੀ ਨੂੰ 7 ਗ੍ਰਾਮ ਹੈਰੋਇਨ ਸਮੇਤ ਕੀਤਾ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 23-09-2025
ਤਾਰਾਗੜ੍ਹ, 22 ਸਤੰਬਰ (ਸੋਹਨ ਲਾਲ)-ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਅਤੇ ਐਸ.ਐਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਾਰਾਗੜ੍ਹ ਪੁਲਿਸ ਨੇ ਇਕ ਵਿਅਕਤੀ ਨੂੰ 7 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ | ਏ.ਐਸ.ਆਈ. ਰਾਮ ਲਾਲ ਨੇ ਦੱਸਿਆ ਕਿ ਉਹ ਆਪਣੀ ਪੁਲਿਸ ਪਾਰਟੀ ਨਾਲ ਅੰਮਿ੍ਤਸਰ-ਪਠਾਨਕੋਟ ਹਾਈਵੇ ਰੋਡ ਨਜ਼ਦੀਕ ਜੈ ਸੱਚੀ ਸਰਕਾਰ ਦਰਗਾਹ ਪਰਮਾਨੰਦ ਵਿਖੇ ਸਪੈਸ਼ਲ ਨਾਕਾ ਲਗਾਇਆ ਹੋਇਆ ਸੀ ਕਿ ਅੰਮਿ੍ਤਸਰ-ਦੀਨਾਨਗਰ ਸਾਈਡ ਵਲੋਂ ਆ ਰਹੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ਦੀਨਾਨਗਰ ਸਾਈਡ ਵਲੋਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਵਲੋਂ ਕੀਤੀ ਜਾ ਰਹੀ ਚੈਕਿੰਗ ਦੇਖ ਕੇ ਘਬਰਾ ਕੇ ਆਪਣੀ ਜੇਬ 'ਚ ਇਕ ਮੋਮੀ ਲਿਫ਼ਾਫ਼ਾ ਜੋ ਕੁਝ ਵਜ਼ਨਦਾਰ ਸੀ, ਨਜ਼ਦੀਕ ਸੜਕ ਕਿਨਾਰੇ ਝਾੜੀਆਂ 'ਚ ਸੁੱਟ ਕੇ ਆਪ ਪਿੱਛੇ ਮੁੜ ਕੇ ਦੌੜਨ ਲੱਗਾ | ਏ.ਐਸ.ਆਈ. ਰਾਮ ਲਾਲ ਨੇ ਦੱਸਿਆ ਕਿ ਪੁਲਿਸ ਪਾਰਟੀ ਦੀ ਮਦਦ ਨਾਲ ਉਸ ਨੂੰ ਜਲਦੀ ਕਾਬੂ ਕਰ ਲਿਆ, ਉਸ ਵਲੋਂ ਸੁੱਟੇ ਮੋਮੀ ਲਿਫ਼ਾਫ਼ੇ ਦੀ ਜਾਂਚ ਦੌਰਾਨ ਉਸ ਵਿਚੋਂ ਹੈਰੋਇਨ ਪਾਈ ਗਈ | ਬਰਾਮਦ ਹੈਰੋਇਨ ਕੰਪਿਊਟਰ ਕੰਡੇ 'ਤੇ ਵਜ਼ਨ ਮੋਮੀ ਲਿਫ਼ਾਫ਼ੇ ਸਮੇਤ ਸੱਤ ਗ੍ਰਾਮ ਹੋਇਆ | ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਨਾਮ ਸੁਖਜਿੰਦਰ ਸਿੰਘ ਮੁੰਨਾ ਪੁੱਤਰ ਸਵ: ਸਤਨਾਮ ਸਿੰਘ ਵਾਸੀ ਪਿੰਡ ਡੀਡਾ ਸਾਂਸੀਆਂ ਥਾਣਾ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ ਦੱਸਿਆ | ਪੁਲਿਸ ਵਲੋਂ ਮੁਲਜ਼ਮ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਪ੍ਰੀਤ ਸਿੰਘ ਖਟੜਾ ਮਨਿਸਟੀਰੀਅਲ ਸਟਾਫ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਤੇ ਮਨਪ੍ਰੀਤ ਸਿੰਘ ਜਨਰਲ ਸਕੱਤਰ ਬਣੇ <br/> ਅਗਲੀ ਖ਼ਬਰ ਬਾਗ਼ ਵਾਲੀ ਮਾਤਾ ਮੰਦਰ ਵਿਖੇ ਨਵਰਾਤਰਿਆਂ ਦੇ ਪਹਿਲੇ ਦਿਨ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਟੇਕਿਆ ਮੱਥਾ
Ad Position 24
No active advertisement