ਪਠਾਨਕੋਟ, 24 ਸਤੰਬਰ (ਸੰਧੂ)-ਐਸ.ਐਮ.ਡੀ.ਆਰ.ਐਸ.ਡੀ. ਕਾਲਜ ਦੇ ਪਿ੍ੰਸੀਪਲ ਜੇ.ਸੀ. ਕਟੋਚ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਲਜ ਦੇ ਬੀ.ਏ. ਚੌਥੇ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ | ਉਨ੍ਹਾਂ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਸਮੀਕਸ਼ਾ ਨੇ 8.20 ਦੇ ਐਸ.ਜੀ.ਪੀ.ਏ. ਨਾਲ ਕਾਲਜ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਰੁਪਾਲੀ ਨੇ 8.05 ਦੇ ਐਸ.ਜੀ.ਪੀ.ਏ. ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਖ਼ੁਸ਼ੀ ਦੇਵੀ ਨੇ 7.57 ਦੇ ਐਸ.ਜੀ.ਪੀ.ਏ. ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪਿ੍ੰਸੀਪਲ ਜੇ.ਸੀ. ਕਟੋਚ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਹਰ ਸਾਲ ਕਾਲਜ ਦਾ ਆਰਟਸ ਵਿਭਾਗ ਸ਼ਾਨਦਾਰ ਨਤੀਜੇ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਉਂਦਾ ਹੈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦਿਆਰਥੀਆਂ ਨੇ ਹਰ ਮੁਸ਼ਕਿਲ ਸਮੇਂ ਦੌਰਾਨ ਉਨ੍ਹਾਂ ਦੇ ਮਾਰਗ ਦਰਸ਼ਨ ਤੇ ਅਗਵਾਈ ਲਈ ਆਪਣੇ ਅਧਿਆਪਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਾਲਜ ਦੇ ਆਜੀਵਨ ਪ੍ਰਧਾਨ ਚੌਧਰੀ ਡਾ: ਰਾਜੇਸ਼ਵਰ ਸਿੰਘ ਨੇ ਮਾਪਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਇੱਛਾ ਪ੍ਰਗਟ ਕੀਤੀ ਕਿ ਅਸੀਂ ਸਾਰੇ ਇਸ ਸੰਸਥਾ ਨੂੰ ਹੋਰ ਉਚਾਈਆਂ 'ਤੇ ਲਿਜਾਣ ਲਈ ਸਾਂਝੇ ਯਤਨ ਕਰੀਏ | ਇਸ ਮੌਕੇੇ ਪ੍ਰੋ: ਜੀ.ਐਸ. ਰਾਠੌਰ, ਪ੍ਰੋ: ਰਜਨੀ ਠਾਕੁਰ, ਪ੍ਰੋ: ਨੀਰਤ ਪਾਂਡੇ, ਡਾ: ਜਸਵੰਤ ਸਿੰਘ, ਡਾ: ਰਾਜੇਂਦਰ ਕੌਰ, ਡਾ: ਪ੍ਰਵੇਸ਼, ਪ੍ਰੋ: ਸ਼ੈਲੀ, ਪ੍ਰੋ: ਰਜਨੀ ਸ਼ਰਮਾ, ਪ੍ਰੋ: ਅਨਮੋਲ, ਪ੍ਰੋ: ਹਰਸ਼ਿਤਾ, ਪ੍ਰੋ: ਨੀਤੂ ਮਿਨਹਾਸ ਆਦਿ ਹਾਜ਼ਰ ਸਨ |