ਪਠਾਨਕੋਟ, 24 ਸਤੰਬਰ (ਸੰਧੂ)-ਬਜਰੰਗ ਨਾਟਕ ਕਲਬ ਵਲੋਂ ਰਵਿੰਦਰ ਸਿੰਘ ਠਾਕੁਰ ਤੇ ਪ੍ਰਧਾਨ ਕੁਲਵੰਤ ਰਾਏ ਦੀ ਪ੍ਰਧਾਨਗੀ ਹੇਠ ਸਥਾਨਕ ਮੁਹੱਲਾ ਜੰਦਰੀਆ ਵਿਖੇ ਕਰਵਾਈ ਗਈ 25ਵੀਂ ਰਾਮ ਲੀਲ੍ਹਾ ਦੀ ਦੂਸਰੀ ਰਾਤ ਤੜਕਾ ਵੱਧ ਤੇ ਸੀਤਾ ਸਵਯੰਵਰ ਦੇ ਨਾਲ ਸੰਪੰਨ ਹੋਈ | ਉਦਘਾਟਨੀ ਸਮਾਗਮ 'ਚ 'ਆਪ' ਆਗੂ ਦੀਪਕ ਸ਼ਰਮਾ, ਭਾਜਪਾ ਉੱਤਰੀ ਮੰਡਲ ਦੇ ਪ੍ਰਧਾਨ ਸੀ.ਏ. ਨਿਪੁਨ ਗੁਪਤਾ, ਯੂਥ ਕਾਂਗਰਸ ਆਗੂ ਐਡਵੋਕੇਟ ਅਭੈ ਸ਼ਰਮਾ ਹਾਜ਼ਰ ਸਨ ਤੇ ਰੀਬਨ ਕੱਟ ਕੇ ਰਾਮ ਲੀਲ੍ਹਾ ਦਾ ਉਦਘਾਟਨ ਕੀਤਾ | ਅੰਤ 'ਚ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਮਨ ਪਨਸੋਤਰਾ, ਆਕਾਸ਼ ਸ਼ਰਮਾ, ਦੀਪ ਮਹਿਰਾ, ਰਮੇਸ਼ ਕੁਮਾਰ, ਮਹੇਸ਼ ਕੁਮਾਰ, ਸੁਦਰਸ਼ਨ ਮਹਾਜਨ, ਲੋਕੇਸ਼ ਵਡੈਹਰਾ, ਪੰਕਜ ਅਤੇ ਅਰੁਣ ਮੌਜੂਦ ਸਨ |