ਧਿਆਨਪੁਰ, 19 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵਲੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਦਾਸਪੁਰ ਦਿਲਬਾਗ ਸਿੰਘ ਜੌਹਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸ: ਹਰਪ੍ਰੀਤ ਸਿੰਘ ਸਿਵਲ ਜੱਜ ਸੀਨੀਅਰ ਡਵੀਜ਼ਨ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਗੁਰਦਾਸਪੁਰ ਨੇ ਸ਼ਹੀਦ ਲਛਮਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰੋਵਾਲੀ ਵਿਚ ਪੜ੍ਹ ਰਹੇ ਉਹ ਵਿਦਿਆਰਥੀ, ਜਿਨ੍ਹਾਂ ਦੇ ਘਰਾਂ ਵਿਚ ਹੜ੍ਹ ਦਾ ਪਾਣੀ ਭਰ ਜਾਣ ਕਾਰਨ ਹੋਰ ਘਰੇਲੂ ਸਾਮਾਨ ਦੇ ਨਾਲ ਉਨ੍ਹਾਂ ਦੀਆਂ ਕਾਪੀਆਂ, ਕਿਤਾਬਾਂ ਅਤੇ ਸਕੂਲ ਬੈਗ ਆਦਿ ਭਿੱਜ ਕੇ ਖ਼ਰਾਬ ਹੋ ਗਏ ਸਨ, ਉਨ੍ਹਾਂ ਨੂੰ ਸਿੱਖਿਆ ਅਤੇ ਪੜ੍ਹਨਯੋਗ ਸਮੱਗਰੀ, ਜਿਸ ਵਿਚ ਕਾਪੀਆਂ, ਕਿਤਾਬਾਂ, ਸਕੂਲ ਬੈਗ, ਜਮੈਟਰੀ ਬਾਕਸ, ਪਾਣੀ ਵਾਲੀ ਥਰਮਸ ਅਤੇ ਪੈੱਨ-ਪੈਨਸਲਾਂ ਆਦਿ ਦੀ ਵੰਡ ਕੀਤੀ ਗਈ ਅਤੇ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੜ੍ਹ ਪੀੜਤ ਪਿੰਡਾਂ ਦੇ ਸਕੂਲ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀ ਮਦਦ ਕਰਨ ਲਈ ਹਮੇਸ਼ਾ ਤੱਤਪਰ ਰਹੇਗੀ | ਇਸ ਮੌਕੇ ਸਕੂਲ ਇੰਚਾਰਜ ਜਗਜੀਤ ਸਿੰਘ ਬਾਜਵਾ, ਲੈਕ. ਰਣਜੋਧ ਸਿੰਘ ਮੰਮਣ, ਲੈਕ. ਦਵਿੰਦਰਪਾਲ ਸਿੰਘ, ਲੈਕ. ਮੁਨੀਸ਼ ਮਹਾਜਨ, ਲੈਕ. ਇੰਦਰਜੀਤ ਸਿੰਘ, ਚਰਨਜੀਤ ਸਿੰਘ, ਸੰਦੀਪ ਕੁਮਾਰ ਚੋਪੜਾ, ਅਨੋਖ ਸਿੰਘ ਮੋੜ, ਸਤਨਾਮ ਸਿੰਘ, ਰਾਮ ਸਰੂਪ, ਰਜਿੰਦਰ ਸਿੰਘ, ਜਸਵਿੰਦਰ ਸਿੰਘ, ਰਵਿੰਦਰ ਕੌਰ, ਮੋਹਿੰਦਰਜੀਤ ਕੌਰ, ਸਰਬਜੀਤ ਕੌਰ, ਨਵਜੋਤ ਕੌਰ, ਕਵਲਜੀਤ ਕੌਰ, ਜਸਬੀਰ ਕੌਰ, ਰਣਦੀਪ ਕੌਰ, ਸ਼ਾਲਿਨੀ ਸ਼ਰਮਾ, ਸੋਨੀਆ ਆਦਿ ਹਾਜ਼ਰ ਸਨ |