ਬਟਾਲਾ, 31 ਅਕਤੂਬਰ (ਸਤਿੰਦਰ ਸਿੰਘ)-ਲਾਰੈਂਸ ਇੰਟਰਨੈਸ਼ਨਲ ਸਕੂਲ ਤਾਰਾਗੜ੍ਹ (ਡੇਰਾ ਬਾਬਾ ਨਾਨਕ ਰੋਡ) ਬਟਾਲਾ ਵਿਖੇ ਇੰਟਰ ਹਾਊਸ ਡੈਕਲਾਮੇਸ਼ਨ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ ਸਕੂਲ ਦੇ 4 ਹਾਊਸ ਕਿੰਗਸਲੇ, ਏਅਰਹਾਰਟ, ਮੈਗਲਨ ਤੇ ਆਰਮਸਟਰਾਂਗ ਵਿਚਕਾਰ ਕਰਵਾਏ ਗਏ | ਇਨ੍ਹਾਂ ਹਾਊਸ ਮੁਕਾਬਲਿਆਂ 'ਚ ਸਕੂਲ ਦੇ ਨੌਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਡੈਕਲਾਮੇਸ਼ਨ ਦੇ ਇਹ ਮੁਕਾਬਲੇ ਵੂਮੈਨ ਇਮਪਾਵਰਮੈਂਟ, ਫੇਸਿੰਗ ਫੇਲੀਅਰ ਐਂਡ ਬਾਉਂਸਿੰਗ ਬੈਕ, ਇਨਵਿਜੀਬਲ ਚੋਇਸ, ਪਾਵਰ ਤੇ ਏ.ਆਈ. ਆਦਿ ਵਿਸ਼ਿਆਂ 'ਤੇ ਆਧਾਰਿਤ ਸਨ | ਇਨ੍ਹਾਂ ਵਿਸ਼ਿਆਂ 'ਤੇ ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਤੇ ਤਰਕ ਭਰਪੂਰ ਵਿਚਾਰ ਪੇਸ਼ ਕੀਤੇ | ਪਿ੍ੰਸੀਪਲ ਡਾਕਟਰ ਉਪਮਾ ਮਹਾਜਨ ਨੇ ਇਨ੍ਹਾਂ ਮੁਕਾਬਲਿਆਂ ਦਾ ਮਹੱਤਵ ਦੱਸਦਿਆਂ ਕਿਹਾ ਕਿ ਇਹ ਵਿਸ਼ੇ ਸਾਡੀ ਅੱਜ ਦੀ ਨੌਜਵਾਨ ਪੀੜੀ ਦੀ ਸੋਚ ਨੂੰ ਦਰਸਾਉਂਦੇ ਹਨ ਕਿ ਉਹ ਇਨ੍ਹਾਂ ਵਿਸ਼ਿਆਂ ਨੂੰ ਕਿਸ ਪੱਖ ਤੋਂ ਵੇਖਦੇ ਹਨ, ਪਰ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਸੋਚ ਤੇ ਉਨ੍ਹਾਂ ਦੇ ਵਿਚਾਰ ਬਹੁਤ ਹੀ ਪ੍ਰਭਾਵ ਪੂਰਨ ਸਨ | ਵਿਦਿਆਰਥੀਆਂ ਦੀ ਸੋਚ ਤੇ ਉਨ੍ਹਾਂ ਦੇ ਵਿਚਾਰਾਂ ਦੀ ਪਿ੍ੰਸੀਪਲ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ | ਵਿਦਿਆਰਥੀਆਂ ਦੀ ਇਨ੍ਹਾਂ ਮੁਕਾਬਲਿਆਂ ਦੀ ਅਗਵਾਈ ਮਨੋਜ ਸ਼ਰਮਾ ਮੁਖੀ ਅੰਗਰੇਜ਼ੀ ਵਿਭਾਗ ਤੇ ਪਿ੍ੰਸਾ ਤਲਵਾਰ ਵਲੋਂ ਕੀਤੀ ਗਈ | ਮੁਕਾਬਲੇ 'ਚ ਜੱਜ ਦੀ ਭੂਮਿਕਾ ਕਰਮਬੀਰ ਕੌਰ ਮੁਖੀ ਸਾਇੰਸ ਵਿਭਾਗ ਵਲੋਂ ਨਿਭਾਈ ਗਈ | ਇਨ੍ਹਾਂ ਮੁਕਾਬਲਿਆਂ 'ਚ ਪਹਿਲਾ ਸਥਾਨ ਮੈਗਲਨ ਹਾਊਸ ਦੀ ਗਗਨਦੀਪ ਕੌਰ, ਦੂਸਰਾ ਆਰਮ ਸਟਰਾਂਗ ਦੀ ਗੁਰਸਿਮਰਨ ਕੌਰ ਤੇ ਤੀਸਰਾ ਸਥਾਨ ਕਿੰਗਸਲੇ ਹਾਊਸ ਦੀ ਅਮਿਤੋਜ ਕੌਰ ਨੇ ਪ੍ਰਾਪਤ ਕੀਤਾ | ਇਨ੍ਹਾਂ ਵਿਦਿਆਰਥੀਆਂ ਦੀ ਵਿਸ਼ੇ ਪ੍ਰਤੀ ਸੋਚ ਸ਼ਾਲਾਘਾਯੋਗ ਸੀ | ਜੇਤੂ ਵਿਦਿਆਰਥੀਆਂ ਨੂੰ ਸਕੂਲ ਦੀ ਪ੍ਰਾਰਥਨਾ ਸਭਾ ਵਿਚ ਸਨਮਾਨਿਤ ਕਰਦੇ ਹੋਏ ਚੇਅਰਮੈਨ ਬਲਜਿੰਦਰ ਸਿੰਘ ਬੈਂਸ ਮੱਲਿਆਂਵਾਲ, ਡਾਇਰੈਕਟਰ ਡਾ. ਗੁਰਿੰਦਰ ਕੌਰ ਮਾਨ, ਪਿ੍ੰਸੀਪਲ ਡਾ. ਉਪਮਾ ਮਹਾਜਨ ਵਲੋਂ ਇਨਾਮ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ |