27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

'ਆਪ' ਸਰਕਾਰ ਵਲੋਂ ਪਿੰਡਾਂ 'ਚ ਖੇਡ ਮੈਦਾਨ ਬਣਾਉਣ ਨਾਲ ਨੌਜਵਾਨਾਂ 'ਚ ਖੇਡ ਭਾਵਨਾ ਵਧੇਗੀ : ਵਿਧਾਇਕ ਅਮਰਪਾਲ ਸਿੰਘ, ਰਮਨ ਸਿੰਘ

Ad Position 21
No active advertisement
ਅਜੀਤ ਡੈਸਕ 24-11-2025
ਸ੍ਰੀ ਹਰਿਗੋਬਿੰਦਪੁਰ, 23 ਨਵੰਬਰ (ਕੰਵਲਜੀਤ ਸਿੰਘ ਚੀਮਾ)- ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਆਮ ਆਦਮੀ ਪਾਰਟੀ ਸਰਕਾਰ ਦੀ ਅਗਵਾਈ ਕਰ ਰਹੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਅਤੇ ਉਨ੍ਹਾਂ ਦੇ ਕਰੀਬੀ ਸਾਥੀ 'ਆਪ' ਆਗੂ ਰਮਨ ਸਿੰਘ ਵਰਸਾਲਚੱਕ ਨੇ ਕਿਹਾ ਕਿ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਪੰਜਾਬ ਵਿਚ ਰਾਜ ਕਰ ਰਹੀ 'ਆਪ' ਸਰਕਾਰ ਵਲੋਂ ਪੰਜਾਬ ਦੇ ਪੇਂਡੂ ਖੇਤਰਾਂ ਵਿਚ ਨੌਜਵਾਨਾਂ 'ਚ ਖੇਡਾਂ ਪ੍ਰਤੀ ਰੁਚੀ ਵਿਚ ਵਾਧਾ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ | 'ਆਪ' ਸਰਕਾਰ ਵਲੋਂ ਪਿੰਡਾਂ, ਕਸਬਿਆਂ ਵਿਚ ਨਵੇਂ ਖੇਡ ਮੈਦਾਨ ਬਣਾਉਣ ਲਈ ਨੀਂਹ ਪੱਥਰ ਰੱਖੇ ਜਾ ਰਹੇ ਹਨ, ਜਿਨ੍ਹਾਂ ਦੇ ਬਣਨ ਨਾਲ ਪੇਂਡੂ ਨੌਜਵਾਨਾਂ ਦਾ ਰੁਝਾਨ ਖੇਡਾਂ ਵੱਲ ਵਧੇਗਾ ਤੇ ਜੋ ਬੱਚੇ ਪਿੰਡਾਂ ਵਿਚ ਆਪਣਾ ਵਿਹਲਾ ਸਮਾਂ ਮੋਬਾਇਲ ਫ਼ੋਨ 'ਤੇ ਅਜ਼ਾਈਾ ਹੀ ਗਵਾਉਂਦੇ ਹਨ, ਉਹ ਪਿੰਡਾਂ ਵਿਚ ਬਣੇ ਖੇਡ ਮੈਦਾਨਾਂ ਵਿਚ ਪੁੱਜ ਕੇ ਖੇਡ ਕੇ ਬਿਤਾ ਸਕਣਗੇ | ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਨੇ ਕਿਹਾ ਕਿ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਪਿੰਡਾਂ 'ਚ ਨਵੇਂ ਖੇਡ ਮੈਦਾਨ ਬਣਾਉਣ ਲਈ ਨੀਂਹ ਪੱਥਰ ਰੱਖੇ ਜਾ ਰਹੇ ਹਨ | ਇਸ ਸਮੇਂ ਅਮਰੀਕ ਸਿੰਘ ਗੋਲਡੀ, ਮੀਡੀਆ ਇੰਚਾਰਜ ਹਨੀ ਦਿਓਲ ਸ਼ੁਕਾਲਾ, ਬਲਾਕ ਪ੍ਰਧਾਨ ਡਾ. ਨਰਿੰਦਰ ਸਿੰਘ ਬੱਬੂ ਚੀਮਾ ਖੁੱਡੀ, ਬਲਾਕ ਪ੍ਰਧਾਨ ਸੁਰਿੰਦਰ ਸਿੰਘ ਰਿੰਕੂ ਮਾੜੀ ਪੰਨਵਾਂ, ਬਾਬਾ ਸੋਨੂੰ ਭੱਲਾ, ਸਰਪੰਚ ਹਰਜੀਤ ਸਿੰਘ ਗੋਲਡੀ ਵਰਸਾਲਚੱਕ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ, ਪੀ.ਏ. ਸੁਖਦੇਵ ਸਿੰਘ ਰੋਮੀ, ਪੀ.ਏ. ਨਵ ਭਿੰਡਰ ਪੇਜੋਚੱਕ, ਬਲਜੀਤ ਸਿੰਘ ਬਾਦਲ ਪਨੂੰ, ਰਾਜਨ ਲੂੰਬਾ, ਰਣਧੀਰ ਸਿੰਘ ਧੀਰਾ, ਸਰਪੰਚ ਸੁਰਿੰਦਰਪਾਲ ਸਿੰਘ ਮਾੜੀ ਪੰਨਵਾਂ, ਸੁਖਦੇਵ ਸਿੰਘ ਸੱਖੋਵਾਲ, ਵਰਿੰਦਰ ਸ਼ਾਹੀ, ਸਰਪੰਚ ਸਿਮਰਜੀਤ ਸਿੰਘ ਟਨਾਣੀਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੋਲੀ ਚੱਲਣ ਦੀਆਂ ਵਾਪਰ ਰਹੀਆਂ ਘਟਨਾਵਾਂ ਚਿੰਤਾਜਨਕ : ਵਿਜੇ ਸੋਨੀ ਅਗਲੀ ਖ਼ਬਰ ਕੇਂਦਰ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਸਮੂਹ ਜਥੇਬੰਦੀਆਂ ਇਕ ਮੰਚ 'ਤੇ ਇਕੱਤਰ ਹੋਣ- ਵਿਧਾਇਕ ਤਿ੍ਪਤ ਬਾਜਵਾ
Ad Position 24