ਬਟਾਲਾ, 6 ਦਸੰਬਰ (ਸਤਿੰਦਰ ਸਿੰਘ)- ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਦੇ ਇਕ ਵਿਦਿਆਰਥੀ ਤੇ ਅਧਿਆਪਕਾਂ ਨੂੰ ਹਾਲ ਹੀ ਵਿਚ ਚੰਡੀਗੜ੍ਹ ਯੂਨੀਵਰਸਿਟੀ ਵਿਚ ਫ਼ੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ਼ ਪੰਜਾਬ (ਐਫ.ਏ.ਪੀ.) ਸੰਗਠਨ ਦੁਆਰਾ ਫੈਪ ਨੈਸ਼ਨਲ ਐਵਾਰਡ 2025 ਦੁਆਰਾ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਐਫ.ਏ.ਪੀ. ਦੇ ਮੁਖੀ ਜਗਜੀਤ ਸਿੰਘ ਧੂਰੀ, ਕਮਲਜੀਤ ਅਨਮੋਲ ਕਲਾਕਾਰ ਤੇ ਕਾਮੇਡੀਅਨ, ਸ: ਸਤਨਾਮ ਸਿੰਘ ਸੰਧੂ (ਮੈਂਬਰ ਰਾਜ ਸਭਾ) ਕੌਂਸਲਰ ਚੰਡੀਗੜ੍ਹ ਯੂਨੀਵਰਸਿਟੀ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ | ਸਮਾਗਮ ਫ਼ੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨ ਆਫ਼ ਪੰਜਾਬ ਦੁਆਰਾ ਕਰਵਾਇਆ ਗਿਆ ਸੀ | ਸਮਾਗਮ ਵਿਚ ਸਿੱਖਿਆ ਜਗਤ ਤੋਂ ਕਈ ਮਹਾਨ ਹਸਤੀਆਂ ਵੀ ਮੌਜੂਦ ਸਨ | ਕਲਾਸ 6ਵੀਂ ਦੀ ਵਿਦਿਆਰਥਣ ਨਵਿਆ ਜੈਨ ਨੂੰ ਫੈਪ ਐਵਾਰਡ 2025 ਵਿਚ ਵਿਸ਼ਾ ਜੀ.ਕੇ. ਦੇ ਚੈਂਪੀਅਨ ਐਵਾਰਡ ਨਾਲ ਨਿਵਾਜਿਆ ਗਿਆ | ਇਸ ਪੁਰਸਕਾਰ ਲਈ ਸਕੂਲ ਦੇ ਡਾਇਰੈਕਟਰ ਐੱਮ.ਐੱਲ. ਸ਼ਰਮਾ ਨੇ ਵਿਦਿਆਰਥੀ, ਉਸ ਦੇ ਮਾਤਾ-ਪਿਤਾ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ | ਸ਼੍ਰੀ ਰੂਬੀ ਨੂੰ ਪ੍ਰੇਰਕ ਅਧਿਆਪਕ ਪੁਰਸਕਾਰ ਤੇ ਸ਼੍ਰੀ ਅਰੁਣ ਤੇਜ਼ਪਾਲ ਨੂੰ ਜ਼ਿਲ੍ਹਾ ਗੁਰਦਾਸਪੁਰ 'ਚ ਸਰਵੋਤਮ ਕੋਆਰਡੀਨੇਟਰ ਦਾ ਪੁਰਸਕਾਰ ਮਿਲਿਆ | ਇਸ ਤੋਂ ਇਲਾਵਾ ਸਕੂਲ ਦੀ ਸਿੱਖਿਆ ਸਰਵੋਤਮ ਅਕਾਦਮਿਕ ਉਤਕਿ੍ਸ਼ਟਤਾ ਪੁਰਸਕਾਰ ਵੀ ਮਿਲਿਆ | ਸਕੂਲ ਦੇ ਪਿ੍ੰਸੀਪਲ ਕੋਮਲ ਅਗਰਵਾਲ ਨੂੰ ਬੈਸਟ ਗੋਲਡਨ ਪਿ੍ੰਸੀਪਲ ਦੇ ਐਵਾਰਡ ਨਾਲ ਨਿਵਾਜਿਆ ਗਿਆ | ਸਕੂਲ ਦੇ ਡਾਇਰੇਕਟਰ ਐੱਮ.ਐੱਲ. ਸ਼ਰਮਾ ਨੈਸ਼ਨਲ ਐਵਾਰਡੀ ਨੇ ਕਿਹਾ ਕਿ ਇਹ ਸਕੂਲ ਲਈ ਸਨਮਾਨ ਦੀ ਗੱਲ ਹੈ ਤੇ ਇਹ ਸਾਡੇ ਵਿਦਿਆਰਥੀਆਂ, ਅਧਿਆਪਕਾਂ ਦੀ ਸਖ਼ਤ ਮਿਹਨਤ ਤੇ ਸਮਰਪਣ ਦਾ ਨਤੀਜਾ ਹੈ | ਸਕੂਲ ਦੇ ਚੇਅਰਮੈਨ ਡਾ. ਰਾਜੇਸ਼ ਸ਼ਰਮਾ ਤੇ ਕੋਆਰਡੀਨੇਟਰ ਸ਼ਾਲਿਨੀ ਸ਼ਰਮਾ ਨੇ ਵਿਦਿਆਰਥੀ ਤੇ ਪੂਰੇ ਐੱਸ.ਐੱਸ. ਬਾਜਵਾ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ | ਪਿ੍ੰਸੀਪਲ ਕੋਮਲ ਅਗਰਵਾਲ ਨੇ ਪ੍ਰਤੀਯੋਗਤਾ 'ਚ ਸਖ਼ਤ ਮਿਹਨਤ ਦਾ ਪ੍ਰਦਰਸ਼ਨ ਕਰਨ ਲਈ ਪੂਰੀ ਟੀਮ ਨੂੰ ਵਧਾਈ ਦਿੱਤੀ | ਸਕੂਲ ਦੇ ਉਪ ਪਿ੍ੰਸੀਪਲ ਕਪਿਲ ਸ਼ਰਮਾ ਨੇ ਕਿਹਾ ਕਿ ਸਾਡੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਸਕੂਲ ਲਈ ਮਾਣ ਦੀ ਗੱਲ ਹੈ |