27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਲਾਰੈਂਸ ਇੰਟਰਨੈਸ਼ਨਲ ਸਕੂਲ ਨੇ 'ਸਨਰਜੀ 2025' ਦੀ ਓਵਰਆਲ ਟਰਾਫ਼ੀ ਕੀਤੀ ਆਪਣੇ ਨਾਂਅ

Ad Position 21
No active advertisement
ਅਜੀਤ ਡੈਸਕ 23-12-2025
ਬਟਾਲਾ, 22 ਦਸੰਬਰ (ਸਤਿੰਦਰ ਸਿੰਘ) - ਲਾਰੈਂਸ ਇੰਟਰਨੈਸ਼ਨਲ ਸਕੂਲ ਤਾਰਾਗੜ੍ਹ (ਡੇਰਾ ਬਾਬਾ ਨਾਨਕ ਰੋਡ) ਬਟਾਲਾ ਦੇ ਵਿਦਿਆਰਥੀਆਂ ਨੇ ਇੰਟਰ ਸਕੂਲ 'ਸਨਰਜੀ 2025' ਮੁਕਾਬਲਿਆਂ ਵਿਚ ਓਵਰ ਆਲ ਟਰਾਫ਼ੀ ਨੂੰ ਆਪਣੇ ਨਾਂਅ ਕੀਤਾ | ਇਹ ਮੁਕਾਬਲੇ ਆਰ.ਆਰ. ਬਾਵਾ ਗਰਲਜ਼ ਕਾਲਜ ਬਟਾਲਾ ਵਿਖੇ 10ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੀਆਂ ਲੜਕੀਆਂ ਲਈ ਕਰਵਾਏ ਗਏ, ਜੋ ਵੱਖ-ਵੱਖ ਵਿਸ਼ਿਆਂ ਉੱਤੇ ਅਧਾਰਤ ਸਨ | ਇਨ੍ਹਾਂ ਮੁਕਾਬਲਿਆਂ ਵਿਚ ਸ਼ਹਿਰ ਦੇ 14 ਦੇ ਕਰੀਬ ਪ੍ਰਸਿੱਧ ਸਕੂਲਾਂ ਨੇ ਭਾਗ ਲਿਆ | ਲਾਰੈਂਸ ਦੇ ਵਿਦਿਆਰਥੀਆਂ ਨੇ ਆਪਣੀ ਹੁਨਰਮੰਦੀ ਤੇ ਕਾਬਲੀਅਤ ਨਾਲ ਸਭ ਨੂੰ ਪਿੱਛੇ ਛੱਡ ਦਿੱਤਾ, ਜਿਨਾਂ ਵਿਚ ਫੋਟੋਗ੍ਰਾਫ਼ੀ ਵਿਚ ਪਹਿਲਾ, ਗਣਿਤਕ ਰੰਗੋਲੀ ਵਿਚ ਨਵਨੀਤ ਕੌਰ (+1) ਪਹਿਲਾ ਤੇ ਜਸਮੀਤ ਕੌਰ (+1) ਨੇ ਦੂਸਰਾ, ਪੇਂਟਿੰਗ ਵਿਚ ਐਸ਼ਨੀਤ ਕੌਰ ਨੇ ਦੂਸਰਾ, ਮਾਡਲ ਬਣਾਉਣ (ਬਾਇਓਲੋਜੀ ਵਿਭਾਗ) ਦੂਜਾ, ਲੋਕ ਗੀਤ ਗਾਇਨ ਵਿਚ ਕਚਨਪ੍ਰੀਤ ਕੌਰ (11ਵੀਂ ਆਰਟਸ) ਨੇ ਤੀਸਰਾ, ਡਿਕਲਾਮੇਸ਼ਨ ਵਿਚ ਨਵਜੋਤ ਕੌਰ (+1) ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਵਿਦਿਆਰਥੀਆਂ ਦੀਆਂ ਇਹ ਪ੍ਰਾਪਤੀਆਂ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ, ਜੋ ਸਕੂਲ ਦੀਆਂ ਵਿਦਿਆਰਥਣਾਂ ਦੇ ਉਤਸ਼ਾਹ, ਮਿਹਨਤ ਤੇ ਸਮਰਪਣ ਦਾ ਪ੍ਰਮਾਣ ਹੈ | ਇਸ ਖੁਸ਼ੀ ਨੂੰ ਪਿ੍ੰਸੀਪਲ ਡਾ. ਉਪਮਾ ਮਹਾਜਨ ਵਲੋਂ ਸਾਰੇ ਸਕੂਲ ਨਾਲ ਸਾਂਝਾ ਕੀਤਾ ਗਿਆ ਤੇ ਜੇਤੂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਸਵੇਰ ਦੀ ਪ੍ਰਾਰਥਨਾ ਸਭਾ ਵਿਚ ਸਨਮਾਨ ਕੀਤਾ ਗਿਆ | ਪਿ੍ੰਸੀਪਲ ਤੇ ਸਕੂਲ ਪ੍ਰਬੰਧਕਾਂ ਵਲੋਂ ਇਨ੍ਹਾਂ ਮੁਕਾਬਲਿਆਂ ਨਾਲ ਸੰਬੰਧਿਤ ਅਧਿਆਪਕਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ ਜਿਨਾਂ ਦੀ ਯੋਗ ਅਗਵਾਈ ਸਦਕਾ ਵਿਦਿਆਰਥੀਆਂ ਨੂੰ ਇਹ ਜਿੱਤਾਂ ਪ੍ਰਾਪਤ ਕੀਤੀਆਂ | ਇਸ ਮੌਕੇ ਚੇਅਰਮੈਨ ਸ: ਬਲਜਿੰਦਰ ਸਿੰਘ ਬੈਂਸ ਮੱਲਿਆਂਵਾਲ, ਡਾਇਰੈਕਟਰ ਡਾ. ਗੁਰਿੰਦਰ ਕੌਰ ਮਾਨ, ਪਿ੍ੰਸੀਪਲ ਡਾ. ਉਪਮਾ ਮਹਾਜਨ ਤੇ ਸਮੂਹ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਤੇ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ 10 ਗ੍ਰਾਮ ਹੈਰੋਇਨ ਸਮੇਤ ਪੁਲਿਸ ਨੇ ਇਕ ਨੂੰ ਕੀਤਾ ਕਾਬੂ, ਇਕ ਹੋਰ ਨੂੰ ਕੀਤਾ ਨਾਮਜ਼ਦ ਅਗਲੀ ਖ਼ਬਰ ਸੁਖਬੀਰ ਸਿੰਘ ਵਾਹਲਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ
Ad Position 24