10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਪਠਾਨਕੋਟ ਸਪੋਰਟਸ ਕਲੱਬ ਵਲੋਂ 32ਵੇਂ ਓਪਨ ਹਾਕੀ ਟੂਰਨਾਮੈਂਟ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 27-12-2025
ਪਠਾਨਕੋਟ, 26 ਦਸੰਬਰ (ਸੰਧੂ)- ਪਠਾਨਕੋਟ ਸਪੋਰਟਸ ਕਲੱਬ ਨੇ ਡਾ: ਤਰਸੇਮ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਗਰਾਊਾਡ ਵਿਖੇ 32ਵੇਂ ਓਪਨ ਹਾਕੀ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ | ਟੂਰਨਾਮੈਂਟ ਦੇ ਉਦਘਾਟਨ ਸਮੇਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਡਾ: ਪਲਵੀ ਮੁੱਖ ਮਹਿਮਾਨ ਸਨ, ਜਦੋਂ ਕਿ ਦ ਹਿੰਦੂ ਕੋ-ਆਪਰੇਟਿਵ ਬੈਂਕ ਦੇ ਚੇਅਰਮੈਨ ਤੇ ਕਲੱਬ ਦੇ ਆਜੀਵਨ ਚੇਅਰਮੈਨ ਸਤੀਸ਼ ਮਹਿੰਦਰੂ ਤੇ ਡੀ.ਈ.ਓ. ਕਮਲਦੀਪ ਕੌਰ ਵਿਸ਼ੇਸ਼ ਮਹਿਮਾਨ ਸਨ | ਕਲੱਬ ਪ੍ਰਧਾਨ ਦੀ ਪਤਨੀ ਸਾਬਕਾ ਪਿ੍ੰਸੀਪਲ ਰਜਿੰਦਰ ਕੌਰ, ਰੇਣੂ ਮਹਿੰਦਰੂ, ਨੀਰੂ ਵਡੈਹਰਾ, ਬਿੱਟੂ ਅਗਰਵਾਲ, ਗੀਤਾ ਲਾਇਲਪੁਰੀ ਤੇ ਆਭਾ ਮਹਾਜਨ ਵਲੋਂ ਉਨ੍ਹਾਂ ਦਾ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ | ਮੁੱਖ ਮਹਿਮਾਨ ਡਾ: ਪਲਵੀ ਨੇ ਕਲੱਬ ਦਾ ਝੰਡਾ ਲਹਿਰਾਇਆ, ਜਿਸ ਤੋਂ ਬਾਅਦ ਗ਼ੁਬਾਰੇ ਛੱਡ ਕੇ ਓਪਨ ਹਾਕੀ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ | ਜਨਰਲ ਸਕੱਤਰ ਸੀ.ਐਸ. ਲਾਇਲਪੁਰੀ ਨੇ ਦੱਸਿਆ ਕਿ ਕਲੱਬ 1950 'ਚ ਬਣਿਆ ਸੀ ਤੇ ਰਾਸ਼ਟਰੀ ਪੱਧਰ ਦੇ ਖਿਡਾਰੀ ਕਲੱਬ ਦੁਆਰਾ ਕਰਵਾਏ ਟੂਰਨਾਮੈਂਟਾਂ ਵਿਚ ਹਿੱਸਾ ਲੈ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿਚ ਇਸ ਸਾਲ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ ਤੋਂ 12 ਟੀਮਾਂ ਹਿੱਸਾ ਲੈ ਰਹੀਆਂ ਹਨ | ਚੇਅਰਮੈਨ ਸਤੀਸ਼ ਮਹਿੰਦਰੂ ਤੇ ਪ੍ਰਧਾਨ ਡਾ: ਤਰਸੇਮ ਸਿੰਘ ਨੇ ਕਿਹਾ ਕਿ ਕਲੱਬ ਪਠਾਨਕੋਟ ਜ਼ਿਲ੍ਹੇ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਤੇ ਹਾਕੀ ਨੂੰ ਜ਼ਿੰਦਾ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਜ਼ਿਲ੍ਹਾ ਡਿਪਟੀ ਕਮਿਸ਼ਨਰ ਡਾ: ਪਲਵੀ ਨੇ ਨੌਜਵਾਨ ਹਾਕੀ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਖੇਡਾਂ ਰਾਹੀਂ ਹੀ ਵਿਅਕਤੀ ਹਮੇਸ਼ਾ ਤੰਦਰੁਸਤ ਰਹਿੰਦਾ ਹੈ | ਮੈਚ ਵਿਚ ਜਲੰਧਰ ਤੋਂ ਸਤਲੁਜ ਮੋਟਰਜ਼ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ | ਟੂਰਨਾਮੈਂਟ ਦੇ ਪਹਿਲੇ ਦਿਨ ਦੋ ਮੈਚ ਖੇਡੇ ਗਏ | ਪਹਿਲਾ ਮੈਚ ਝੇਲਾ ਹਾਕੀ ਕਲੱਬ ਤੇ ਰਛਪਾਲਵਾਂ ਹਾਕੀ ਕਲੱਬ ਵਿਚਕਾਰ ਖੇਡਿਆ ਗਿਆ ਜਿਸ ਵਿਚ ਝੇਲਾ ਹਾਕੀ ਕਲੱਬ ਨੇ ਮੈਚ 1-0 ਨਾਲ ਜਿੱਤਿਆ | ਦੂਜਾ ਮੈਚ ਥਰਡ ਡੋਗਰਾ ਜਲੰਧਰ ਹਾਕੀ ਕਲੱਬ ਅਤੇ ਤੰਗੋਸ਼ਾਹ ਹਾਕੀ ਕਲੱਬ ਵਿਚਕਾਰ ਖੇਡਿਆ ਗਿਆ ਜਿਸ ਵਿਚ ਦੋਵੇਂ ਟੀਮਾਂ ਨਿਰਧਾਰਿਤ ਸਮੇਂ ਤੱਕ 1-1 ਗੋਲ ਨਾਲ ਬਰਾਬਰ ਰਹੀਆਂ ਜਿਸ ਤੋਂ ਬਾਅਦ ਸਟ੍ਰੋਕ ਲੈਣ ਦਾ ਫ਼ੈਸਲਾ ਲਿਆ ਗਿਆ, ਜਿਸ ਕਾਰਨ ਥਰਡ ਡੋਗਰਾ ਕਲੱਬ ਨੇ ਆਪਣੀ ਵਿਰੋਧੀ ਟੀਮ ਨੂੰ 3-2 ਦੇ ਫ਼ਰਕ ਨਾਲ ਹਰਾਇਆ ਅਤੇ ਮੈਚ ਜਿੱਤ ਲਿਆ | ਇਸ ਮੌਕੇ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ, ਸਾਬਕਾ ਪ੍ਰਧਾਨ ਅਜੇ ਗੁਪਤਾ, ਨਰੇਸ਼ ਅਰੋੜਾ, ਖ਼ਜ਼ਾਨਚੀ ਰੋਮੀ ਵਡੈਹਰਾ, ਪ੍ਰੋਜੈਕਟ ਚੇਅਰਮੈਨ ਅਤੁੱਲ ਨਈਅਰ, ਸੰਗਠਨ ਸਕੱਤਰ ਰੂਪ ਲਾਲ ਪਠਾਨੀਆ, ਮਨਮੋਹਨ ਗੋਰਖਾ, ਰਾਜੇਸ਼ ਗੋਗੀ, ਅਮਿਤ ਸਾਹਨੀ, ਸਯਾਮ ਮਹਿੰਦਰੂ, ਸੋਮਿਲ ਮਹਿੰਦਰੂ, ਚੰਦਨ ਮਹਿੰਦਰੂ, ਪੁਨੀਤ ਓਹਰੀ, ਅਮਿਤ ਕੁਮਾਰ, ਡਾ: ਐਮ.ਐਲ. ਅੱਤਰੀ, ਮਨਪ੍ਰੀਤ ਸਾਹਨੀ ਅਤੇ ਡਾ: ਰਾਜੀਵ ਮਹਿਤਾ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਲਗਾਇਆ ਅਗਲੀ ਖ਼ਬਰ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਚੈੱਕ ਪੋਸਟ ਵਿਖੇ ਕੀਤੀ ਚੈਕਿੰਗ
Ad Position 24