19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸਰਕਾਰੀ ਸਕੂਲ ਚੱਕ ਸੈਦੋ ਕੇ ਵਿਖੇ ਸਮਰ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 01-06-2025
ਜਲਾਲਾਬਾਦ, 31 ਮਈ (ਹਰਪ੍ਰੀਤ ਸਿੰਘ ਪਰੂਥੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਸੈਦੋ ਕੇ ਵਿਖੇ 6ਵੀਂ ਤੋਂ 8ਵੀਂ ਜਮਾਤਾਂ ਦੇ ਚੱਲ ਰਹੇ ਸਮਰ ਕੈਂਪ 'ਚ ਅੱਜ ਵਿਦਿਆਰਥੀਆਂ ਨੇ ਆਪਣੇ ਵਲੋਂ ਤਿਆਰ ਕੀਤੀਆਂ ਕਲਾਕਿ੍ਤਾਂ ਦੀ ਪ੍ਰਦਰਸ਼ਨੀ ਲਗਾਈ ਗਈ | ਇਸ ਮੌਕੇ ਵਿਦਿਆਰਥੀਆਂ ਨੇ ਪਲਾਸਟਿਕ ਦੇ ਬੈਗਾਂ ਨੂੰ ਨਕਾਰਦੇ ਹੋਏ ਪੁਰਾਣੇ ਕੱਪੜਿਆਂ ਤੋਂ ਤਿਆਰ ਕਰਕੇ ਬੈਗਾਂ ਦੀ ਪ੍ਰਦਰਸ਼ਨੀ ਲਗਾਈ | ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਜੇ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਦੀ ਇਸ ਗਤੀਵਿਧੀ ਨੂੰ ਬਹੁਤ ਸਲਾਹਿਆ | ਇਸ ਮੌਕੇ ਉਨ੍ਹਾਂ ਵੱਖ-ਵੱਖ ਜਮਾਤਾਂ ਵਿਚ ਪਹੁੰਚ ਕੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਪੱਧਰ ਦਾ ਨਿਰੀਖਣ ਕੀਤਾ | ਸਕੂਲ ਵਿਚ ਚੱਲ ਰਹੇ ਸਮਰ ਕੈਂਪ ਵਿਚ ਉਨ੍ਹਾਂ ਨੇ ਮੈਡੀਕੇਟਡ ਤੁਲਸੀ ਦਾ ਪੌਦਾ ਲਗਾ ਕੇ ਵਨ ਮਹਾਂ ਉਤਸਵ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਸਮੇਂ ਉਨ੍ਹਾਂ ਨੇ ਸਕੂਲ ਪੀ ਟੀ ਐਮ 'ਤੇ ਤਸੱਲੀ ਪ੍ਰਗਟਾਈ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਹਾਜ਼ਰੀ ਸਕੂਲ ਵਿਚ ਯਕੀਨੀ ਬਣਾਉਣ ਲਈ ਸਹਿਯੋਗ ਮੰਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਅਨੀਤਾ ਕਾਲੜਾ ਨੇ ਦੱਸਿਆ ਕਿ ਇਸ ਕੈਂਪ ਦਾ ਵਿਦਿਆਰਥੀਆਂ ਨੂੰ ਬਹੁਤ ਜ਼ਿਆਦਾ ਫ਼ਾਇਦਾ ਹੋ ਰਿਹਾ ਹੈ, ਜਿੱਥੇ ਵਿਦਿਆਰਥੀਆਂ ਵਿਚ ਕਿਰਿਆਤਮਿਕ ਗੁਣ ਪੈਦਾ ਹੋਇਆ ਹੈ, ਉੱਥੇ ਉਹ ਤੇਲਗੂ ਭਾਸ਼ਾ ਸਿੱਖਣ ਵਿਚ ਬਹੁਤ ਦਿਲਚਸਪੀ ਲੈ ਰਹੇ ਹਨ | ਇਸ ਦੇ ਨਾਲ ਵਿਦਿਆਰਥੀ ਆਪਣੀ ਮਾਤ ਭਾਸ਼ਾ ਦੇ ਨਾਲ ਨਾਲ ਦੂਸਰੀਆਂ ਭਾਸ਼ਾਵਾਂ ਦੀ ਵੀ ਕਦਰ ਕਰਨਾ ਸਿੱਖ ਰਹੇ ਹਨ | ਅੱਜ ਦੀ ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਨੇ ਆਪਣੇ ਹੁਨਰ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌਜਗੜ੍ਹ ਵਿਖੇ ਮਾਪੇ ਅਧਿਆਪਕ ਮਿਲਣੀ ਸਮਾਗਮ ਅਗਲੀ ਖ਼ਬਰ ਨੌਜਵਾਨ ਨੇ ਪਿੱਕਅਪ ਗੱਡੀ 'ਚੋਂ ਮਗ਼ਜ਼ਾਂ (ਡਰਾਈ ਫਰੂਟ) ਦਾ ਗੱਟਾ ਉਤਾਰਿਆ
Ad Position 24