19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸਰਕਾਰੀ ਸਕੂਲਾਂ 'ਚ ਹਾਈਪਰਟੈਨਸ਼ਨ ਵਿਸ਼ੇ 'ਤੇ ਪੇਂਟਿੰਗ ਅਤੇ ਚਾਰਟ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 01-06-2025
ਅਬੋਹਰ, 31 ਮਈ (ਵਿਵੇਕ ਹੂੜੀਆ)- ਵਿਸ਼ਵ ਹਾਈਪਰ ਟੈਨਸ਼ਨ ਦਿਵਸ ਤਹਿਤ ਸਿਵਲ ਸਰਜਨ ਫ਼ਾਜ਼ਿਲਕਾ ਡਾ. ਰਾਜ ਕੁਮਾਰ, ਸਹਾਇਕ ਸਿਵਲ ਸਰਜਨ ਡਾ. ਰੋਹਿਤ ਗੋਇਲ ਅਤੇ ਡਾ. ਕਵਿਤਾ ਸਿੰਘ ਦੀ ਅਗਵਾਈ ਹੇਠ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਕਾਸ ਗਾਂਧੀ ਦੀ ਨਿਗਰਾਨੀ ਹੇਠ, ਇਸ ਸਾਲ ਆਪਣੇ ਬਲੱਡ ਪ੍ਰੈਸ਼ਰ ਨੂੰ ਸਹੀ ਢੰਗ ਨਾਲ ਮਾਪੋ, ਇਸ ਨੰੂ ਕੰਟਰੋਲ ਕਰੋ ਦੇ ਥੀਮ ਹੇਠ ਬਲਾਕ ਵਿਚ ਰੋਜ਼ਾਨਾ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ¢ ਇਸ ਲੜੀ ਦੇ ਤਹਿਤ, ਵਿਦਿਆਰਥੀਆਂ ਵਿਚ ਸਿਹਤ ਜਾਗਰੂਕਤਾ ਫੈਲਾਉਣ ਲਈ ਅੱਜ ਬਲਾਕ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ''ਹਾਈਪਰ ਟੈਨਸ਼ਨ'' 'ਤੇ ਪੇਂਟਿੰਗ ਚਾਰਟ ਮੁਕਾਬਲਾ ਕਰਵਾਇਆ ਗਿਆ | ਇਸ ਰਚਨਾਤਮਿਕ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਹਤ ਸੰਬੰਧੀ ਗਿਆਨ ਦੇਣਾ ਅਤੇ ਸਮਾਜ ਵਿਚ ਜਾਗਰੂਕਤਾ ਫੈਲਾਉਣਾ ਸੀ¢ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਬਲਾਕ ਖੂਈਖੇੜਾ ਅਧੀਨ ਪੈਂਦੇ ਪਿੰਡਾਂ ਚੂਹੜੀ ਵਾਲਾ ਧੰਨਾ, ਆਲਮਗੜ੍ਹ, ਕੋਇਲ ਖੇੜਾ, ਦਲਮੀਰ ਖੇੜਾ ਵਿਚ ਇਕ ਵਿਸ਼ੇਸ਼ ਪੇਂਟਿੰਗ ਚਾਰਟ ਸੰਕਲਨ ਪ੍ਰੋਗਰਾਮ ਕਰਵਾਏ ਗਏ | ਜਿਸ ਦਾ ਉਦੇਸ਼ ਰਚਨਾਤਮਿਕਤਾ ਅਤੇ ਸਮਾਜਿਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸੀ¢ ਸਕੂਲ ਦੇ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ | ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਕਲਾਤਮਕ ਪ੍ਰਤਿਭਾ ਰਾਹੀਂ ਸਮਾਜ ਨੂੰ ਸਕਾਰਾਤਮਿਕ ਸੰਦੇਸ਼ ਦੇਣ ਲਈ ਪ੍ਰੇਰਿਤ ਕਰਨਾ ਸੀ¢ ਬੱਚਿਆਂ ਨੇ ਵੱਖ-ਵੱਖ ਵਿਸ਼ਿਆਂ 'ਤੇ ਸੁੰਦਰ ਅਤੇ ਪ੍ਰਭਾਵਸ਼ਾਲੀ ਪੇਂਟਿੰਗਾਂ ਪ੍ਰਦਰਸ਼ਿਤ ਕੀਤੀਆਂ | ਜਿਨ੍ਹਾਂ ਵਿਚ ਹਾਈ ਬਲੱਡ ਪ੍ਰੈਸ਼ਰ (ਹਾਈਪਰ ਟੈਨਸ਼ਨ), ਖਾਣਾ ਪੀਣਾ(ਡਾਈਟ), ਨਸ਼ਾ ਛੁਡਾਊ ਅਤੇ ਸਿੱਖਿਆ ਦੀ ਮਹੱਤਤਾ ਵਰਗੇ ਗੰਭੀਰ ਸਮਾਜਿਕ ਮੁੱਦੇ ਸ਼ਾਮਲ ਸਨ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ਪੋਸਟਰ ਬੋਰਡ, ਵਾਟਰ ਕੱਲਰ, ਸਕੈੱਚ ਪੈੱਨ ਅਤੇ ਵੱਖ-ਵੱਖ ਕਲਾ ਸ਼ੈਲੀਆਂ ਦੀ ਵਰਤੋਂ ਕਰਕੇ ਆਪਣੇ ਚਾਰਟ ਨੂੰ ਜੀਵੰਤ ਬਣਾਇਆ¢ ਹਰ ਤਸਵੀਰ ਵਿਚ ਡੂੰਘੀ ਸੋਚ ਅਤੇ ਸਮਾਜ ਲਈ ਇਕ ਸੁਨੇਹਾ ਛੁਪਿਆ ਹੋਇਆ ਸੀ¢ ਪ੍ਰੋਗਰਾਮ ਦਾ ਉਦਘਾਟਨ ਕਰਦੇ ਹੋਏ ਸਕੂਲਾਂ ਦੇ ਪਿ੍ੰਸੀਪਲਾਂ, ਅਧਿਆਪਕਾਂ ਨੇ ਕਿਹਾ ਬੱਚਿਆਂ ਦੀ ਕਲਪਨਾ ਅਤੇ ਸਮਾਜਿਕ ਸਰੋਕਾਰਾਂ ਨੂੰ ਦੇਖਣਾ ਮਾਣ ਵਾਲੀ ਗੱਲ ਹੈ¢ ਅਜਿਹੇ ਸਮਾਗਮ ਨਾ ਸਿਰਫ਼ ਕਲਾ ਨੂੰ ਉਤਸ਼ਾਹਿਤ ਕਰਦੇ ਹਨ ਬਲਕਿ ਬੱਚਿਆਂ ਵਿਚ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵੀ ਪੈਦਾ ਕਰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਅਤੇ ਜਥੇਦਾਰ ਧਨੌਲਾ ਗੁਰਦੁਆਰਾ ਸ੍ਰੀ ਵੱਡ ਤੀਰਥ ਹਰੀਪੁਰਾ ਵਿਖੇ ਨਤਮਸਤਕ ਹੋਏ ਅਗਲੀ ਖ਼ਬਰ ਵੱਖ-ਵੱਖ ਸਰਕਾਰੀ ਸਕੂਲਾਂ 'ਚ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ
Ad Position 24