ਅਬੋਹਰ, 31 ਮਈ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਉਪਮੰਡਲ ਦੇ ਪਿੰਡ ਤਾਜਾ ਪੱਟੀ ਦੇ ਵਸਨੀਕ ਸੋਨੂੰ ਸਿਆਗ ਅਤੇ ਅਨੀਤਾ ਸਿਆਗ ਦੇ ਹੋਣਹਾਰ ਪੁੱਤਰ ਉਦੈ ਸਿਆਗ ਨੇ ਪੰਜਵੀਂ ਜਮਾਤ ਦੀ ਪ੍ਰੀਖਿਆ ਵਿਚ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਸੋਨੂੰ ਸਿਆਗ ਜੋ ਕਿ ਮੂਲ ਰੂਪ ਤੌਰ 'ਤੇ ਉਪਮੰਡਲ ਅਬੋਹਰ ਦੇ ਪਿੰਡ ਤਾਜ਼ਾ ਪੱਟੀ ਦਾ ਵਸਨੀਕ ਹੈ | ਸੋਨੂੰ ਸਿਆਗ ਨੇ ਕਿਹਾ ਕਿ ਉਸ ਦਾ ਪੁੱਤਰ ਰਾਜਸਥਾਨ ਦੇ ਨਾਗੌਰ ਜ਼ਿਲੇ੍ਹ ਦੇ ਕਢਲੂਫਾਂਟਾ ਪਿੰਡ 'ਚ ਸੂਰਜ ਸਦਨ ਵਿੱਦਿਆ ਆਸ਼ਰਮ ਸਿੱਖਿਆ ਸੰਸਥਾਨ ਵਿਚ ਪੜ੍ਹਦਾ ਹੈ ਅਤੇ ਉਸ ਨੇ ਪੰਜਵੀਂ ਜਮਾਤ ਦੀ ਪ੍ਰੀਖਿਆ ਵਿਚ ਸਕੂਲ 'ਚੋਂ ਅੱਵਲ ਰਹਿ ਕੇ ਆਪਣੇ ਸਕੂਲ, ਪਿੰਡ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਸੋਨੂੰ ਨੇ ਦੱਸਿਆ ਕਿ ਉਸੇ ਸਕੂਲ 'ਚ ਉਸ ਦੀ ਭਤੀਜੀ ਕਸ਼ਿਸ਼ ਜੋ ਕਿ ਸੁਮਿਤ ਕੁਮਾਰ ਤੇ ਕਮਲੇਸ਼ ਦੀ ਧੀ ਹੈ ਜੋ 4ਸੀ ਜ਼ਿਲ੍ਹਾ ਗੰਗਾਨਗਰ ਦੇ ਵਸਨੀਕ ਹਨ, ਨੇ ਵੀ 5ਵੀਂ ਜਮਾਤ ਵਿਚ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ |