20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਨਾਬਾਰਡ ਵਲੋਂ ਫ਼ਾਜ਼ਿਲਕਾ ਵਿਚ ਜ਼ਿਲ੍ਹਾ ਵਿਕਾਸ ਮੈਨੇਜਰ ਦੀ ਨਿਯੁਕਤੀ

Ad Position 21
No active advertisement
ਅਜੀਤ ਡੈਸਕ 01-06-2025
ਫ਼ਾਜ਼ਿਲਕਾ, 31 ਮਈ (ਦਵਿੰਦਰ ਪਾਲ ਸਿੰਘ)-ਖੇਤੀਬਾੜੀ ਅਤੇ ਪੇਂਡੂ ਵਿਕਾਸ ਲਈ ਰਾਸ਼ਟਰੀ ਬੈਂਕ (ਨਾਬਾਰਡ) ਨੇ ਪ੍ਰਸ਼ਾਂਤ ਬਲੋਦਾ ਨੂੰ ਜ਼ਿਲ੍ਹਾ ਵਿਕਾਸ ਮੈਨੇਜਰ (ਡੀ.ਡੀ.ਐਮ) ਫ਼ਾਜ਼ਿਲਕਾ ਜ਼ਿਲ੍ਹੇ ਲਈ ਨਿਯੁਕਤ ਕੀਤਾ ਹੈ¢ ਇਹ ਨਿਯੁਕਤੀ ਜ਼ਿਲ੍ਹੇ 'ਚ ਨਾਬਾਰਡ ਦੇ ਵਿਕਾਸਤਮਕ ਅਤੇ ਸੰਸਥਾਗਤ ਹਾਜ਼ਰੀ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ¢ ਪਹਿਲਾਂ ਫ਼ਾਜ਼ਿਲਕਾ ਨਾਬਾਰਡ ਦੇ ਬਠਿੰਡਾ ਕਲੱਸਟਰ ਦਫ਼ਤਰ ਦੇ ਅਧੀਨ ਸੀ ¢ ਹੁਣ ਇਕ ਸਵਤੰਤਰ ਜ਼ਿਲ੍ਹਾ ਵਿਕਾਸ ਮੈਨੇਜਰ ਦੀ ਨਿਯੁਕਤੀ ਨਾਲ, ਖੇਤੀਬਾੜੀ, ਪੇਂਡੂ ਢਾਂਚਾਗਤ ਵਿਕਾਸ, ਪੇਂਡੂ ਕਰਜ਼ਾ ਅਤੇ ਆਰਥਿਕ ਸਮੇਸ਼ੀਤਾ ਵਰਗੀਆਂ ਮੂਲ ਤਰਜੀਹਾਂ 'ਤੇ ਹੋਰ ਕੇਂਦਰਿਤ ਢੰਗ ਨਾਲ ਕੰਮ ਕੀਤਾ ਜਾਵੇਗਾ¢ ਚਾਰਜ ਸੰਭਾਲਣ ਤੋਂ ਬਾਅਦ ਬਲੋਦਾ ਨੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨਾਲ ਸ਼ੁਰੂਆਤੀ ਮੀਟਿੰਗਾਂ ਕੀਤੀਆਂ | ਜਿਨ੍ਹਾਂ ਵਿਚ ਲੀਡ ਡਿਸਟਿ੍ਕਟ ਮੈਨੇਜਰ ਫ਼ਾਜ਼ਿਲਕਾ ਕੇਂਦਰੀ ਸਹਿਕਾਰੀ ਬੈਂਕ, ਕਿਸਾਨ ਉਤਪਾਦਕ ਸੰਸਥਾਵਾਂ (ਐੱਫ.ਪੀ.ਓਜ) ਅਤੇ ਫਾਈਨੈਂਸ਼ੀਅਲ ਲਿਟਰੇਸੀ ਸੈਂਟਰ (ਸੀ.ਐੱਫ.ਐਲ.) ਦੀ ਕੋਆਰਡੀਨੇਸ਼ਨ ਟੀਮ ਸ਼ਾਮਿਲ ਸੀ¢ ਇਹ ਮੀਟਿੰਗਾਂ ਸੰਸਥਾਵਾਂ ਦੀ ਮਿਲੀ-ਜੁਲੀ ਰਣਨੀਤੀ ਅਤੇ ਨੀਵੀਂ ਪੱਧਰ 'ਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਲੋੜ ਨੂੰ ਉਜਾਗਰ ਕਰਦੀਆਂ ਹਨ¢ ਸ਼੍ਰੀ ਬਲੋਦਾ ਨੇ ਐਸ.ਐਚ. ਜੀ. ਅਤੇ ਜੇ. ਐਲ. ਜੀ. ਪਰਮੋਸ਼ਨ, ਐਫ. ਪੀ. ਓ. ਮਜ਼ਬੂਤੀ, ਪੇਂਡੂ ਢਾਂਚਾ ਵਿਕਾਸ ਅਤੇ ਮÏਸਮ-ਰੋਧੀ ਖੇਤੀਬਾੜੀ ਵਰਗੀਆਂ ਨਾਬਾਰਡ ਦੀਆਂ ਚੱਲ ਰਹੀਆਂ ਅਤੇ ਆਉਣ ਵਾਲੀਆਂ ਗਤੀਵਿਧੀਆਂ 'ਤੇ ਚਾਨਣ ਪਾਇਆ¢
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਤੰਬਾਕੂ ਰਹਿਤ ਦਿਵਸ ਸਿਵਲ ਹਸਪਤਾਲ ਅਬੋਹਰ ਵਿਖੇ ਮਨਾਇਆ ਅਗਲੀ ਖ਼ਬਰ ਲਾਲਾ ਜਗਤ ਨਰਾਇਣ ਕਾਲਜ ਵਿਖੇ ਤੰਬਾਕੂ ਵਿਰੋਧੀ ਦਿਵਸ ਮਨਾਇਆ
Ad Position 24