ਅਬੋਹਰ, 31 ਮਈ (ਤੇਜਿੰਦਰ ਸਿੰਘ ਖ਼ਾਲਸਾ/ਵਿਵੇਕ ਹੂੜੀਆ)- ਸ੍ਰੀ ਅਰੂਟ ਜੀ ਦੇ ਜਨਮ ਦਿਨ ਮੌਕੇ ਅਰੋੜਾ ਵਿਕਾਸ ਮੰਚ ਵਲੋਂ 2 ਅਪਾਹਿਜ ਜ਼ਰੂਰਤਮੰਦ ਬੱਚਿਆਂ ਨੂੰ ਵਹੀਲ ਚੇਅਰ ਭੇਟ ਕੀਤੀ ਗਈ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਰੋੜਾ ਵਿਕਾਸ ਮੰਚ ਦੇ ਜਨਰਲ ਸਕੱਤਰ ਸੁਭਾਸ਼ ਠੱਠਈ ਨੇ ਦੱਸਿਆ ਕਿ ਪ੍ਰਧਾਨ ਗਗਨ ਚੁੱਘ ਦੀ ਅਗਵਾਈ ਹੇਠ ਅਰੂਟ ਜੀ ਦਾ ਜਨਮ ਦਿਨ ਮਨਾਇਆ ਗਿਆ, ਜਿਸ ਤਹਿਤ 2 ਅਪਾਹਿਜ ਬੱਚਿਆਂ ਨੂੰ ਸਾਰੀਆਂ ਸਹੂਲਤਾਂ ਨਾਲ ਲੈਸ ਵਹੀਲ ਚੇਅਰ ਭੇਟ ਕੀਤੀ ਗਈ | ਜਿਸ ਵਿਚ ਅਰੋੜਾ ਵਿਕਾਸ ਮੰਚ ਕੈਨੇਡਾ ਦੇ ਪ੍ਰਧਾਨ ਅਮਿੱਤ ਝਾਂਬ ਅਤੇ ਜਨਰਲ ਸਕੱਤਰ ਅਦਿੱਤਿਆ ਗੁੰਬਰ ਨੇ ਸਹਿਯੋਗ ਦਿੱਤਾ | ਠੱਠਈ ਨੇ ਕਿਹਾ ਕਿ ਜਦ ਦੋਵੇਂ ਵਹੀਲ ਚੇਅਰ ਬੱਚਿਆਂ ਨੂੰ ਤੋਹਫ਼ੇ ਵਜੋਂ ਦਿੱਤੀਆਂ ਤਾਂ ਉਨ੍ਹਾਂ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ | ਇਸ ਲਈ ਉਨ੍ਹਾਂ ਅਰੋੜਾ ਵਿਕਾਸ ਮੰਚ ਅਤੇ ਕੈਨੇਡਾ ਦੇ ਪ੍ਰਧਾਨ ਅਮਿੱਤ ਝਾਂਬ ਅਤੇ ਜਨਰਲ ਸਕੱਤਰ ਅਦਿੱਤਿਆ ਗੁੰਬਰ ਦਾ ਧੰਨਵਾਦ ਕੀਤਾ | ਇਸ ਮੌਕੇ ਮੰਚ ਦੇ ਪ੍ਰਧਾਨ ਗਗਨ ਚੁੱਘ ਨੇ ਕਿਹਾ ਕਿ ਅਰੋੜਾ ਵਿਕਾਸ ਮੰਚ ਦਾ ਉਦੇਸ਼ ਲੋੜਵੰਦ ਅਰੋੜਾ ਭਰਾਵਾਂ ਦੀ ਮਦਦ ਕਰਨਾ ਹੈ | ਇਸ ਮੌਕੇ ਯੂਥ ਵਿੰਗ ਤੋਂ ਬੰਟੀ ਵਢੇਰਾ, ਰੋਹਿਤ ਵਾਟਸ, ਇੰਦਰਜੀਤ ਮਲਹੋਤਰਾ, ਇਸ਼ਾਂਤ ਕਟਾਰੀਆ, ਸੁਮਿਤ ਨਾਰੰਗ, ਆਸ਼ੀਸ਼ ਸਿਡਾਨਾ, ਅਮਿੱਤ ਬਤਰਾ ਅਤੇ ਪ੍ਰਵੀਨ ਜੱਗਾ ਆਦਿ ਹਾਜ਼ਰ ਸਨ |