20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਇਕ ਭਾਰਤ ਸੇ੍ਰਸ਼ਠ ਭਾਰਤ ਮੁਹਿੰਮ ਤਹਿਤ ਕਰਵਾਈ ਪੈਦਲ ਯਾਤਰਾ

Ad Position 21
No active advertisement
ਅਜੀਤ ਡੈਸਕ 01-06-2025
ਫ਼ਾਜ਼ਿਲਕਾ,31ਮਈ (ਦਵਿੰਦਰ ਪਾਲ ਸਿੰਘ)-ਇਕ ਭਾਰਤ ਸੇ੍ਰਸ਼ਠ ਭਾਰਤ ਦੇ ਤਹਿਤ 65ਵੀ ਬਟਾਲੀਅਨ ਬੀ.ਐਸ.ਐਫ.ਦੇ ਕਮਾਡੈਂਟ ਵੀ.ਬੀ ਯਾਦਵ ਦੀ ਅਗਵਾਈ ਵਿਚ 10 ਕਿੱਲੋਮੀਟਰ ਦੀ ਪੈਦਲ ਯਾਤਰਾ ਕਰਵਾਈ ਗਈ | ਇਸ ਯਾਤਰਾ ਵਿਚ ਬਟਾਲੀਅਨ ਦੇ 7 ਅਧਿਕਾਰੀ, ਅਧੀਨ ਅਧਿਕਾਰੀ ਸਮੇਤ 87 ਜਵਾਨਾਂ ਨੇ ਅਤੇ ਬਟਾਲੀਅਨ ਦੇ ਪਰਿਵਾਰ ਭਲਾਈ ਵਿਭਾਗ ਦੀ ਚੀਫ਼ ਐਗਜ਼ੀਕਿਊਟਿਵ ਸ੍ਰੀਮਤੀ ਅਨੀਤਾ ਯਾਦਵ ਦੀ ਅਗਵਾਈ ਹੇਠ ਬੱਚਿਆਂ ਅਤੇ ਅÏਰਤਾਂ ਸਮੇਤ ਕੁੱਲ 29 ਬਾਵਾ ਪਰਿਵਾਰਾਂ ਨੇ ਭਾਗ ਲਿਆ | ਇਸ ਯਾਤਰਾ ਦਾ ਮਕਸਦ ਆਮ ਲੋਕਾਂ ਵਿਚ ਆਪਸੀ ਸਾਂਝ ਤੇ ਦੇਸ਼ ਦੀ ਇੱਕਜੁੱਟਤਾ ਪ੍ਰਤੀ ਜਾਗਰੂਕਤਾ ਫੈਲਾਉਣਾ ਸੀ | ਇੱਕ ਭਾਰਤ ਸੇ੍ਰਸ਼ਠ ਭਾਰਤ' ਇੱਕ ਅਜਿਹਾ ਮੁਹਿੰਮ ਹੈ ਜੋ ਭਾਰਤ ਸਰਕਾਰ ਵਲ਼ੋਂ ਸਨ 2015 ਵਿਚ ਸ਼ੁਰੂ ਕੀਤਾ ਗਿਆ ਸੀ | ਇਸ ਦਾ ਮਕਸਦ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਵੱਸਦੇ ਲੋਕਾਂ, ਉਨ੍ਹਾਂ ਦੀਆਂ ਵੱਖਰੀਆਂ ਭਾਸ਼ਾਵਾਂ, ਰਹਿਣ-ਸਹਿਣ, ਖਾਣ-ਪੀਣ ਅਤੇ ਸੰਸਕਾਰਾਂ ਵਿਚਕਾਰ ਭਾਈਚਾਰਾ, ਮੈਤਰੀ ਭਾਵਨਾ ਅਤੇ ਏਕਤਾ ਨੂੰ ਵਧਾਉਣਾ ਹੈ ਤਾਂ ਜੋ ਦੇਸ਼ ਨੂੰ ਇੱਕ ਮਜ਼ਬੂਤ ਭਾਰਤ ਵਜੋਂ ਉਭਾਰਿਆ ਜਾ ਸਕੇ | ਇਸ ਮੁਹਿੰਮ ਤਹਿਤ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗ ਆਪਸ ਵਿਚ ਮਿਲ ਕੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਦੇ ਹਨ ਤਾਂ ਜੋ ਆਮ ਲੋਕਾਂ ਵਿਚ ਇਹ ਸੁਨੇਹਾ ਪਹੁੰਚ ਸਕੇ ਕਿ ਇੱਕ ਭਾਰਤ ਸੇ੍ਰਸ਼ਠ ਭਾਰਤ ਇੱਕ ਸ਼ਕਤੀਸ਼ਾਲੀ ਦੇਸ਼ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜ ਮੈਂਬਰੀ ਕਮੇਟੀ ਦੇ ਦੋ ਮੈਂਬਰਾਂ ਨੇ ਫ਼ਾਜ਼ਿਲਕਾ 'ਚ ਸਿੱਖ ਸੰਗਤ ਨੂੰ ਕੀਤਾ ਲਾਮਬੰਦ ਅਗਲੀ ਖ਼ਬਰ ਜਯੋਤੀ ਬੀ. ਐੱਡ. ਕਾਲਜ ਵਿਖੇ ਵਿਸ਼ਵ ਤੰਬਾਕੂ ਮੁਕਤ ਦਿਵਸ ਮਨਾਇਆ
Ad Position 24