17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਡੇਅਰੀ 'ਤੇ ਦੁੱਧ ਲੈਣ ਗਏ ਵਿਅਕਤੀ 'ਤੇ ਹਮਲਾ ਕਰਕੇ ਕੀਤਾ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 04-06-2025
ਜਲਾਲਾਬਾਦ, 3 ਜੂਨ (ਕਰਨ ਚੁਚਰਾ)-ਜਲਾਲਾਬਾਦ ਥਾਣਾ ਸਿਟੀ ਪੁਲਿਸ ਨੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਇਕ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਸਵਿੰਦਰ ਸਿੰਘ ਪੁੱਤਰ ਚਿਮਨ ਸਿੰਘ ਵਾਸੀ ਭੜੌਲੀ ਵਾਲਾ ਢਾਬ ਖੁਸ਼ਹਾਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 30-05-2025 ਨੂੰ ਉਹ ਆਪਣੇ ਘਰ ਤੋਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਸ਼ਹਿਰ ਜਲਾਲਾਬਾਦ ਡੇਅਰੀ (ਕਪੂਰ ਡੇਅਰੀ) 'ਤੇ ਦੁੱਧ ਲੈਣ ਲਈ ਗਿਆ ਸੀ | ਜਦ ਸ਼ਾਮ ਕਰੀਬ 6:15 ਵਜੇ ਉਹ ਕਪੂਰ ਡੇਅਰੀ ਦੇ ਬਾਹਰ ਮੋਟਰਸਾਈਕਲ ਖੜ੍ਹਾ ਕਰਕੇ ਉਤਰ ਰਿਹਾ ਸੀ ਤਾਂ ਇੰਨੇ ਨੂੰ ਕੁਲਦੀਪ ਕੁਮਾਰ ਉਰਫ਼ ਕੈਸ਼ ਕੰਬੋਜ ਪੁੱਤਰ ਹਰਕਿ੍ਸ਼ਨ ਲਾਲ ਵਾਸੀ ਮੋਹਕਮ ਵਾਲੀ ਵਾਅ ਜਿਸ ਦੇ ਹੱਥ ਵਿਚ ਬਰਫ਼ ਵਾਲਾ ਸੂਆ ਫੜਿਆ ਹੋਇਆ ਸੀ | ਉਸ ਨੇ ਆਪਣੀ ਕਾਰ ਮੰਨੇ ਵਾਲਾ ਅੱਡੇ 'ਤੇ ਰੋਕ ਕੇ ਉਸ ਵੱਲ ਆਇਆ ਅਤੇ ਆਉਂਦੇ ਸਾਰ ਉਸ ਦੇ ਗਲ਼ਮੇ ਤੋਂ ਫੜ ਲਿਆ ਅਤੇ ਆਪਣੇ ਹੱਥ ਵਿਚ ਫੜੇ ਸੂਏ ਦਾ ਸਿੱਧਾ ਵਾਰ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਕੀਤਾ ਜੋ ਉਸ ਦੇ ਖੱਬੇ ਪਾਸੇ ਛਾਤੀ ਕੋਲ ਲੱਗਿਆ ਅਤੇ ਉਹ ਹੇਠਾਂ ਡਿਗ ਗਿਆ | ਜਿਸ ਨੇ ਉਸ ਦੇ ਡਿੱਗੇ ਦੇ ਲੱਤਾਂ ਮਾਰੀਆਂ ਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਕਥਿਤ ਦੋਸ਼ੀ ਖ਼ਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਪਰਚਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਖ਼ਮੀ ਨੂੰ ਹਸਪਤਾਲ 'ਚ ਭਰਤੀ ਕਰਵਾਉਣ ਆਏ ਨੌਜਵਾਨ ਦੀ ਕਾਰ ਚੋਰੀ ਅਗਲੀ ਖ਼ਬਰ ਸੀ.ਐਚ.ਸੀ. ਡੱਬਵਾਲਾ ਕਲਾਂ ਵਿਖੇ ਕੱਢੀ ਮਲੇਰੀਆ ਜਾਗਰੂਕਤਾ ਰੈਲੀ
Ad Position 24