ਗੁਰੂਹਰਸਹਾਏ, 4 ਜੂਨ (ਕਪਿਲ ਕੰਧਾਰੀ)-ਕ੍ਰਿਸ਼ੀ ਵਿਗਿਆਨ ਕੇਂਦਰ ਫ਼ਿਰੋਜ਼ਪੁਰ ਵਲੋਂ ਸਾਉਣੀ ਦੀ ਫ਼ਸਲਾਂ ਸਬੰਧੀ ਸ਼ਹਿਰ ਦੇ ਨਾਲ ਲੱਗਦੇ ਪਿੰਡ ਲੈਪੋ ਵਿਖੇ ਬਣੀ ਪਾਰਕ ਵਿਚ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਪਹੁੰਚੇ ਖੇਤੀ ਮਾਹਿਰਾਂ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਕ੍ਰਿਸ਼ੀ ਵਿਗਿਆਨ ਕੇਂਦਰ ਫ਼ਿਰੋਜ਼ਪੁਰ ਤੋਂ ਡਿਪਟੀ ਡਾਇਰੈਕਟਰ ਡਾ. ਗੁਰਮੇਲ ਸਿੰਘ ਅਤੇ ਡਾ. ਸਿਮਰਨ ਕੌਰ ਵਲੋਂ ਪਹੁੰਚੇ ਕਿਸਾਨ ਵੀਰਾ ਅਤੇ ਨੌਜਵਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਖੋਜ ਦੇ ਆਧਾਰ 'ਤੇ ਖੇਤੀਬਾੜੀ ਵਿਚ ਵਿਭਿੰਨਤਾ ਲਿਆਉਣ ਬਾਰੇ ਅਤੇ ਮਿੱਟੀ ਅਤੇ ਪਾਣੀ ਦੀ ਟੈਸਟਿੰਗ ਸਬੰਧੀ ਜਾਣਕਾਰੀ ਦਿੱਤੀ ਅਤੇ ਇਸ ਮੌਕੇ ਪਹੁੰਚੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਤੀ ਸਹਾਇਕ ਧੰਦਿਆਂ ਬਾਰੇ ਟਰੇਨਿੰਗ ਲੈ ਕੇ ਇਹ ਧੰਦੇ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਡਾ. ਟਿੰਕਾ ਧਵਨ, ਸਾਬਕਾ ਸਰਪੰਚ ਜਸਪਾਲ ਸਿੰਘ, ਪਰਮਜੀਤ ਸਿੰਘ ਸੋਢੀ, ਮੱਖਣ ਸਿੰਘ ਬੇਦੀ, ਸ਼ੰਮਣ ਬੇਦੀ, ਟੀਟੂ ਖੰਨਾ, ਮੱਖਣ ਸਿੰਘ ਭੰਡਾਰੀ, ਲੈਕਚਰਾਰ ਜਨਕ ਰਾਜ ਚੋਹੜਾ, ਰਵਿੰਦਰ ਚੋਪੜਾ, ਕਰਮਜੀਤ ਆਵਲਾ, ਪਿ੍ੰਸ ਧਵਨ, ਸੰਦੀਪ ਸੋਨੀ ਧਵਨ, ਗੁਰਮੀਤ ਸਿੰਘ ਭੋਲੇਵਾਲੀਆ, ਪ੍ਰਦੀਪ ਭੋਲੇਵਾਲੀਆ, ਜੱਜ ਧਵਨ, ਹੈਪੀ ਬਹਿਲ ਆਦਿ ਕਿਸਾਨਾਂ ਨੇ ਸ਼ਮੂਲੀਅਤ ਕੀਤੀ |