24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਮਾਤਾ ਗੁਜਰੀ ਅਤੇ ਲੋਰੀਅਲ ਸਕੂਲ ਦੇ ਬੱਚਿਆਂ ਨੇ ਵੁਸ਼ੂ ਚੈਂਪੀਅਨਸ਼ਿਪ 'ਚ ਮਾਰੀਆਂ ਮੱਲਾਂ

Ad Position 21
No active advertisement
ਅਜੀਤ ਡੈਸਕ 05-06-2025
ਜਲਾਲਾਬਾਦ, 4 ਜੂਨ (ਕਰਨ ਚੁਚਰਾ)-ਮਾਤਾ ਗੁਜਰੀ ਪਬਲਿਕ ਸਕੂਲ ਅਤੇ ਲੋਰੀਅਲ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੇ ਨਤੀਜੇ ਅਤੇ ਖੇਡਾਂ ਦੀਆਂ ਪ੍ਰਾਪਤੀਆਂ ਇਸ ਨੂੰ ਮੋਹਰੀ ਸਕੂਲਾਂ ਵਿਚ ਲਿਜਾ ਕੇ ਖੜ੍ਹਾ ਕਰਦੇ ਹਨ | ਹਾਲ ਹੀ ਵਿਚ ਹੋਈਆਂ 27ਵੀਂ ਸਟੇਟ ਜੂਨੀਅਰ, ਸੀਨੀਅਰ ਵਿਸ਼ੂ ਚੈਂਪੀਅਨਸ਼ਿਪ ਜੋ ਕਿ ਕਲਕੱਤਾ ਵਿਚ ਕਰਵਾਈਆਂ ਗਈਆਂ ਸਨ, ਵਿਚ ਮਾਤਾ ਗੁਜਰੀ ਪਬਲਿਕ ਸਕੂਲ ਦੇ ਵਿਰਾਸਤ (ਨੌਵੀਂ) ਅਤੇ ਗੁਰਸ਼ਾਨ( ਨੌਵੀਂ) ਨੇ ਸੋਨ ਤਗਮੇ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਦੇ ਨਾਲ ਹੀ ਲੋਰੀਅਲ ਇੰਟਰਨੈਸ਼ਨਲ ਪਬਲਿਕ ਸਕੂਲ ਵਿਚੋਂ ਭਾਵਿਕਾ ਬਜਾਜ (ਬਾਰ੍ਹਵੀਂ) ਵਿਦਿਆਰਥਣ ਅਤੇ ਸਿਦਕਵੀਰ ਸਿੰਘ ਮੈਣੀ (ਬਾਰ੍ਹਵੀਂ) ਵਿਦਿਆਰਥੀ ਨੇ ਚਾਂਦੀ ਦੇ ਮੈਡਲ ਹਾਸਲ ਕੀਤੇ | ਸਿਦਕਵੀਰ ਸਿੰਘ (11ਵੀਂ), ਕਰਮਨ ਸਿੰਘ (10ਵੀਂ) ਅਤੇ ਗੁਰਮਨ ਸਿੰਘ (11ਵੀਂ), ਜਗਮੀਤ ਸਿੰਘ (10ਵੀਂ) ਨੇ ਵੀ ਕਾਂਸੀ ਦਾ ਤਗਮਾ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਹੈ | ਸਕੂਲ ਪਿ੍ੰਸੀਪਲ ਮੈਡਮ ਪਰਵਿੰਦਰਜੀਤ ਕੌਰ ਅਤੇ ਪਿ੍ੰਸੀਪਲ ਅਨੂਪ੍ਰੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿਚ ਹੋਰ ਉੱਚੀਆਂ ਮੱਲਾਂ ਮਾਰਨ ਦਾ ਆਸ਼ੀਰਵਾਦ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਲਈ ਟਰਾਇਲ 6 ਨੂੰ- ਬਰਾੜ ਅਗਲੀ ਖ਼ਬਰ ਨÏਜਵਾਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਝੰਡੇ ਚੱਕ ਨਸ਼ਾ ਮੁਕਤੀ ਯਾਤਰਾ ਦਾ ਪਿੰਡਾਂ ਵਿਖੇ ਪਹੁੰਚਣ 'ਤੇ ਕੀਤਾ ਸ...
Ad Position 24