15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮੰਡੀ ਘੁਬਾਇਆ ਨਜ਼ਦੀਕ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ਦੀ ਮੁਰੰਮਤ ਪੀ.ਡਬਲਿਯੂ.ਡੀ. ਵਲੋਂ ਕੀਤੀ ਜਾ ਰਹੀ, ਲੀਡਰ ਫੋਕੀ ਵਾਹ-ਵਾਹ ਖੱਟਣ ਤੋਂ ਗੁਰੇਜ਼ ਰਕਨ- ਗੋਲਡੀ ਕੰਬੋਜ

Ad Position 21
No active advertisement
ਅਜੀਤ ਡੈਸਕ 02-09-2025
ਮੰਡੀ ਘੁਬਾਇਆ, ਜਲਾਲਾਬਾਦ, 1 ਸਤੰਬਰ (ਅਮਨ ਬਵੇਜਾ/ਜਤਿੰਦਰ ਪਾਲ ਸਿੰਘ)- ਮੰਡੀ ਘੁਬਾਇਆ ਨਜ਼ਦੀਕ ਫ਼ਿਰੋਜ਼ਪੁਰ ਫ਼ਾਜ਼ਿਲਕਾ ਰੋਡ ਦੀ ਹਾਲਤ ਪਿਛਲੇ ਲੰਮੇ ਸਮੇਂ ਤੋ ਬਹੁਤ ਤਰਸਯੋਗ ਬਣੀ ਹੋਈ ਸੀ ਤੇ ਸਥਾਨਕ ਲੋਕ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ ਤੇ ਜਾਨੀ ਮਾਲੀ ਨੁਕਸਾਨ ਝੱਲ ਰਹੇ ਸਨ ਤੇ ਉਸ ਦੀ ਮੁਰੰਮਤ ਨੂੰ ਲੈ ਕੇ ਅੱਜ ਸਵੇਰ ਤੋਂ ਹੀ ਘਮਸਾਣ ਛਿੜਿਆ ਹੋਇਆ ਸੀ ਅਤੇ ਅਲੱਗ ਅਲੱਗ ਲੀਡਰਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਹ ਮੁਰੰਮਤ ਦਾ ਕੰਮ ਉਨ੍ਹਾਂ ਵੱਲੋਂ ਕਰਵਾਇਆ ਜਾ ਰਿਹਾ ਹੈ ਤਾਂ ਇਸ 'ਤੇ ਵਿਰਾਮ ਲਗਾਉਂਦਿਆਂ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਲੀਡਰਾਂ ਵੱਲੋਂ ਫੋਕੀ ਵਾਹ ਵਾਹ ਖੱਟਣ ਲਈ ਸਥਾਨਕ ਲੋਕਾਂ ਨੂੰ ਗੁਮਰਾਹ ਕਰਨ ਲਈ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਸ ਸੜਕ ਦੀ ਮੁਰੰਮਤ ਉਨ੍ਹਾਂ ਵੱਲੋਂ ਕਰਵਾਈ ਜਾ ਰਹੀ ਹੈ ਜਦਕਿ ਹਕੀਕਤ ਇਹ ਹੈ ਕਿ ਉਕਤ ਮੁਰੰਮਤ ਪੀ.ਡਬਲਿਊ.ਡੀ ਵਿਭਾਗ ਵੱਲੋਂ ਕਰਵਾਈ ਜਾ ਰਹੀ ਹੈ¢ ਦੱਸਣਯੋਗ ਹੈ ਕਿ ਅੱਜ ਸਵੇਰ ਤੋਂ ਹੀ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਅਤੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਨਜ਼ਦੀਕੀਆਂ ਵੱਲੋਂ ਸੋਸ਼ਲ ਮੀਡੀਆ 'ਤੇ ਪ੍ਰਚਾਰ ਕੀਤਾ ਜਾ ਰਿਹਾ ਸੀ ਤੇ ਆਪਸ ਵਿਚ ਖਿੱਚੋਤਾਣ ਚੱਲ ਰਹੀ ਸੀ ਤੇ ਦੋਨੋਂ ਧਿਰਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਕੰਮ ਉਨ੍ਹਾਂ ਵੱਲੋਂ ਕਰਵਾਇਆ ਜਾ ਰਿਹਾ ਸੀ ਕਿਉਂਕਿ ਪਿਛਲੇ ਕੁੱਝ ਸਮੇਂ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਅਤੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦੌਰਾਨ ਇੱਕ ਦੂਸਰੇ ਨੂੰ ਪਹਿਚਾਨਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਜਦਕਿ ਦੋਨੋਂ ਕਾਂਗਰਸ ਪਾਰਟੀ ਦੇ ਹੀ ਲੀਡਰ ਹਨ¢ ਇਸ 'ਤੇ ਵੀ ਟਿੱਪਣੀ ਕਰ ਦੀਆਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪਹਿਲਾ ਇਹ ਦੋਨੋਂ ਲੀਡਰ ਪਤਾ ਕਰ ਲੈਣ ਇਹ ਕਿਸ ਪਾਰਟੀ ਨਾਲ ਸੰਬੰਧਿਤ ਹਨ ਤੇ ਉਨ੍ਹਾਂ ਕਿਹਾ ਕਿ ਸ਼ੇਰ ਸਿੰਘ ਘੁਬਾਇਆ ਇਸ ਸੜਕ ਦੀ ਮੁਰੰਮਤ ਦੀ ਫੋਕੀ ਵਾਹ-ਵਾਹ ਖੱਟਣ ਦੀ ਬਜਾਇ ਆਪਣੇ ਘਰ ਨੂੰ ਜਾਂਦੀ ਸੜਕ ਦੀ ਮੁਰੰਮਤ ਹੀ ਕਰਵਾ ਲੈਣ ਤੇ ਰਮਿੰਦਰ ਸਿੰਘ ਆਂਵਲਾ ਆਪਣੇ ਜੱਦੀ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਕਰਵਾ ਲੈਣ ਇਨ੍ਹਾਂ ਹੀ ਬਹੁਤ ਹੈ¢ ਲੋਕ ਇਨ੍ਹਾਂ ਲੀਡਰਾਂ ਦੀ ਅਸਲੀਅਤ ਨੂੰ ਚੰਗੀ ਤਰ੍ਹਾਂ ਜਾਣਦੇ ਹਨ | ਇਸ ਦੇ ਨਾਲ ਹੀ ਆਉਣ ਵਾਲੇ ਇੱਕ ਦੋ ਦਿਨਾਂ ਵਿਚ ਹੀ ਜਲਾਲਾਬਾਦ ਬੱਸ ਸਟੈਂਡ ਦੇ ਨੇੜਲੇ ਹਿੱਸੇ ਦੀ ਟੁੱਟੀ ਹੋਈ ਸੜਕ ਦੇ ਨਾਲ ਬਸਤੀ ਬਾਬਾ ਸਰੂਪ ਦਾਸ ਦੇ ਕੁੱਝ ਹਿੱਸੇ ਦੀ ਟੁੱਟੀ ਹੋਈ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਜਾਵੇਗਾ¢ ਇਸ ਸੰਬੰਧੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ | ਇਸ ਸੰਬੰਧੀ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਸੜਕ ਤੋਂ ਲੰਘ ਰਿਹਾ ਸੀ ਤੇ ਸੜਕ ਦੇ ਬਹੁਤ ਬੁਰੇ ਹਾਲਤ ਸਨ ਤੇ ਮੈਨੂੰ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਕਿ ਇਸ ਸੜਕ ਦੀ ਮੁਰੰਮਤ ਤੁਸੀਂ ਕਰਵਾ ਦਿਓ ਤੇ ਇਸ ਦੀ ਖਰਚਾ ਕਰੀਬ 6-7 ਲੱਖ ਦਾ ਸੀ ਅਤੇ ਮੇਰੇ ਵੱਲੋਂ ਅੱਜ ਸਵੇਰੇ ਮੈਟੀਰੀਅਲ ਭੇਜਿਆ ਪਰ ਮੌਕੇ 'ਤੇ ਪੀ.ਡਬਲਿਊ.ਡੀ ਦੇ ਅਧਿਕਾਰੀ ਪਹੁੰਚ ਗਏ ਤੇ ਉਨ੍ਹਾਂ ਕਿਹਾ ਕਿ ਅਸੀਂ ਖ਼ੁਦ ਆਪਣੇ ਪੱਧਰ 'ਤੇ ਇਸ ਸੜਕ ਦੀ ਮੁਰੰਮਤ ਕਰਾਂਗੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਤੇ ਕੇਂਦਰ ਸਰਕਾਰ ਦੀ ਬਦਨੀਤੀ ਦਾ ਸ਼ਿਕਾਰ ਹੋ ਰਹੇ ਹੜ੍ਹ ਪੀੜਤ- ਸੰਧੂ/ਈਸੇਵਾਲ ਅਗਲੀ ਖ਼ਬਰ ਸਰਪੰਚ ਕਿੰਗਪਾਲ ਸਿੰਘ ਨੇ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ ਨਾਲ ਮੁਲਾਕਾਤ ਕੀਤੀ
Ad Position 24