19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੈਰੋਇਨ ਦਾ ਸੇਵਨ ਕਰਨ ਦੇ ਦੋਸ਼ 'ਚ 3 ਵਿਅਕਤੀ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 03-09-2025
ਜਲਾਲਾਬਾਦ, 2 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਵੱਲੋਂ ਦਾਣਾ ਮੰਡੀ ਜਲਾਲਾਬਾਦ ਦੇ ਸ਼ੈੱਡ ਦੇ ਕੋਲ ਨਸ਼ੇ ਜਾ ਸੇਵਨ ਕਰਦੇ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਐੱਸ.ਆਈ. ਅਮਨਦੀਪ ਕੌਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਦਾਣਾ ਮੰਡੀ ਜਲਾਲਾਬਾਦ ਦੇ ਸ਼ੈੱਡ ਦੇ ਕੋਲ ਪੁੱਜੀ ਤਾਂ ਉੱਥੇ ਹਰਜੀਤ ਸਿੰਘ ਪੁੱਤਰ ਫ਼ਲਕ ਸਿੰਘ ਅਤੇ ਮਹਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀਆਨ ਚੱਕ ਅਰਾਈਆਂਵਾਲਾ ਉਰਫ਼ ਫਲੀਆਵਾਲਾ ਨੰੂ ਕਾਬੂ ਕਰਕੇ ਉਨ੍ਹਾਂ ਕੋਲੋਂ ਇਕ ਸਿਲਵਰ ਦੀ ਪੰਨੀ, ਜਿਸ ਦੇ ਉਪ ਹੈਰੋਇਨ ਜਲੀ ਹੋਈ ਅਤੇ ਕੁੱਝ ਚਿਪਕੀ ਹੋਈ, 10 ਰੁਪਏ ਦਾ ਨੋਟ ਸਿਗਰਟ ਟਾਈਪ ਅਤੇ ਥੋੜ੍ਹਾ ਸੜਿਆ ਹੋਇਆ, ਇਕ ਲਾਈਟਰ ਬਰਾਮਦ ਕੀਤਾ ਗਿਆ | ਇਨ੍ਹਾਂ ਵਿਅਕਤੀਆਂ ਦੇ ਵਿਰੁੱਧ ਥਾਣਾ ਸਿਟੀ ਜਲਾਲਾਬਾਦ ਵਿਖੇ ਧਾਰਾ ਐਨ.ਡੀ.ਪੀ. ਐਕਟ ਤਹਿਤ ਮੁਕੱਦਮਾ ਦਰਜ ਕਰਕੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ | ਉੱਧਰ, ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਪਿੰਡ ਫੱਤੂਵਾਲਾ ਦੇ ਕੋਲ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਨਸ਼ੇ ਦਾ ਸੇਵਨ ਕਰਨ ਦੇ ਸਬੰਧ ਵਿਚ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਕੱਦਮੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਗਸ਼ਤ ਦੌਰਾਨ ਥਾਣਾ ਏਰੀਏ ਵਿਚ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੀ ਚੈਕਿੰਗ ਕਰਨ ਦੇ ਸਬੰਧ ਵਿਚ ਮੌਜੂਦ ਸੀ ਅਤੇ ਪੁਲਿਸ ਪਾਰਟੀ ਪਿੰਡ ਫੱਤੂਵਾਲਾ ਖੱਡਾਂ ਦੇ ਨੇੜੇ ਪੁੱਜੇ ਤਾਂ ਝਾੜੀਆਂ ਵਿਚ ਨਸ਼ੇ ਦਾ ਸੇਵਨ ਕਰਦਾ ਇਕ ਵਿਅਕਤੀ ਦਿਖਾਈ ਦਿੱਤਾ, ਇਸ ਵਿਅਕਤੀ ਦਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਫੱਤੂਵਾਲਾ ਨੂੰ 1 ਲਾਈਟਰ, ਇਕ ਪੰਨੀ, ਇਕ 10 ਰੁਪਏ ਭਾਰਤੀ ਕਰੰਸੀ ਸਮੇਤ ਕਾਬੂ ਕਰਕੇ ਥਾਣਾ ਸਦਰ ਜਲਾਲਾਬਾਦ ਵਿਖੇ ਧਾਰਾ 27/61/85 ਐਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਗਣਪਤੀ ਵਿਸਰਜਨ ਧੂਮਧਾਮ ਨਾਲ ਸਮਾਪਤ ਅਗਲੀ ਖ਼ਬਰ ਖੂਈਆ ਸਰਵਰ ਤੋ ਹੜ੍ਹ ਪੀੜਤਾਂ ਲਈ ਰਾਸ਼ਨ ਲੈ ਕੇ ਟਰਾਲੀਆਂ ਰਵਾਨਾ
Ad Position 24