02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਅੱਖਾਂ ਦੇ 26ਵੇਂ ਕੈਂਪ 'ਚ 170 ਤੋਂ ਇਲਾਵਾ 8 ਹੋਰ ਮਰੀਜ਼ਾਂ ਦੇ ਕੀਤੇ ਆਪ੍ਰੇਸ਼ਨ : ਡਾ. ਸੁਸ਼ਾਂਤ ਮਦਾਨ

Ad Position 21
No active advertisement
ਅਜੀਤ ਡੈਸਕ 23-09-2025
ਅਬੋਹਰ, 22 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਸੋਸ਼ਲ ਵੈੱਲਫੇਅਰ ਸੁਸਾਇਟੀ ਟਰੱਸਟ ਅਬੋਹਰ ਵਲੋਂ ਬੀਤੇ ਦਿਨੀਂ 14 ਸਤੰਬਰ ਨੂੰ ਅੱਖਾਂ ਦਾ 26ਵਾਂ ਕੈਂਪ ਸੁਸਾਇਟੀ ਦੇ ਚੇਅਰਮੈਨ ਪ੍ਰੋ.ਬੀ.ਐੱਸ. ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਧਾਨ ਡਾ.ਵਿਜੇ ਗਰੋਵਰ ਦੀ ਅਗਵਾਈ ਦੇ ਹੇਠ ਸੇਾ ਸਦਨ ਏਕਤਾ ਕਾਲੋਨੀ ਵਿਖੇ ਲਗਾਇਆ ਗਿਆ | ਇਸ ਕੈਂਪ ਵਿਚ ਜੋ ਮਰੀਜ਼ ਸਿਹਤ ਪੱਖੋਂ ਠੀਕ ਨਾ ਹੋਣ ਕਰਕੇ ਜੈਤੋ ਨਹੀਂ ਜਾ ਸਕਦੇ ਸਨ | ਉਨ੍ਹਾਂ ਦਾ ਆਪ੍ਰੇਸ਼ਨ ਪ੍ਰਧਾਨ ਡਾ.ਵਿਜੇ ਗਰੋਵਰ ਦੇ ਯਤਨਾਂ ਸਦਕਾ ਅੱਠ ਮਰੀਜ਼ਾਂ ਦੇ ਆਪ੍ਰੇਸ਼ਨ ਮਦਾਨ ਆਈ ਹਸਪਤਾਲ ਅਬੋਹਰ ਵਿਖੇ ਫੇਕੋ ਤਕਨੀਕ ਨਾਲ ਬਿਨਾਂ ਕਿਸੇ ਚੀਰ ਫਾੜ ਦੇ ਕਰਵਾਏ ਗਏ | ਸਾਰੇ ਮਰੀਜ਼ਾਂ ਲਈ ਦਵਾਈ ਅਤੇ ਲੰਗਰ ਆਦਿ ਦੀ ਵਿਵਸਥਾ ਡਾ.ਸ਼ੁਸ਼ਾਂਤ ਮਦਾਨ ਵਲੋਂ ਕੀਤੀ ਗਈ | ਕੈਂਪ ਵਿਚ 170 ਮਰੀਜ਼ਾਂ ਤੋਂ ਇਲਾਵਾ 8 ਹੋਰ ਮਰੀਜ਼ਾਂ ਦਾ ਆਪ੍ਰੇਸ਼ਨ ਕੀਤਾ ਗਿਆ | ਆਪ੍ਰੇਸ਼ਨ ਤੋਂ ਬਾਅਦ ਡਾ. ਸੁਸ਼ਾਂਤ ਮਦਾਨ ਦਾ ਸੋਸ਼ਲ ਵੈੱਲਫੇਅਰ ਸੁਸਾਇਟੀ ਟਰੱਸਟ ਦੇ ਪ੍ਰਧਾਨ ਡਾ.ਵਿਜੇ ਗਰੋਵਰ ਨੇ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਮਹਾਤਮਾ ਐਨ.ਡੀ.ਗਰੋਵਰ ਤੇ ਪ੍ਰੋ.ਬੀ.ਐੱਸ. ਚੌਧਰੀ ਦੀ ਸੋਚ 'ਤੇ ਪਹਿਰਾ ਦਿੰਦੇ ਹੋਏ ਜਿਨ੍ਹਾਂ ਉਦੇਸ਼ਾਂ ਨੂੰ ਲੈ ਕੇ ਸੁਸਾਇਟੀ ਦੀ ਸਥਾਪਨਾ ਕੀਤੀ ਗਈ ਉਸੇ ਮਾਨਵਤਾ ਦੀ ਭਲਾਈ ਲਈ ਹੀ ਸੁਸਾਇਟੀ ਵਲ਼ੋਂ ਇਹ ਉਪਰਾਲਾ ਕੀਤਾ ਗਿਆ ਹੈ ਜੋ ਕਿ ਭਵਿੱਖ 'ਚ ਵੀ ਜਾਰੀ ਰਹੇਗਾ | ਸਾਲ ਵਿਚ 2 ਵਾਰ ਲੱਗਣ ਵਾਲੇ ਅੱਖਾਂ ਦੇ ਕੈਂਪ 'ਚ ਇਸ ਵਾਰ ਤਕਰੀਬਨ 626 ਤੋਂ ਵੱਧ ਮਰੀਜ਼ਾਂ ਨੇ ਆਪਣੀਆਂ ਅੱਖਾਂ ਚੈੱਕ ਕਰਵਾਈਆਂ ਜਿਨ੍ਹਾਂ ਵਿਚੋਂ 170 ਵਿਅਕਤੀਆਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ | ਹੁਣ ਵੱਧ ਕੇ 178 ਹੋ ਗਈ ਹੈ | ਕੈਂਪ ਦੇ ਪ੍ਰੋਜੈਕਟ ਇੰਚਾਰਜ ਸੀਨੀਅਰ ਐਡਵੋਕੇਟ ਰਵਿੰਦਰ ਸਿੰਘ ਗਿੱਲ, ਸਹਿ ਇੰਚਾਰਜ ਰਾਜਾ ਰਾਮ ਕਟੇਵਾ ਤੇ ਸੁਰਿੰਦਰ ਬਿੱਲਾ ਪੱਟੀ ਸਹਿ ਇੰਚਾਰਜ ਸਨ | ਇਸ ਸ਼ਲਾਘਾਯੋਗ ਕੰਮ ਲਈ ਸੁਸਾਇਟੀ ਦੇ ਮੀਤ ਪ੍ਰਧਾਨ ਕਮਲ ਖੁਰਾਨਾ, ਸਕੱਤਰ ਵਿਜੇਅੰਤ ਜੁਨੇਜਾ, ਖ਼ਜ਼ਾਨਚੀ ਅਸੀਮ ਛਾਬੜਾ, ਸੀਨੀਅਰ ਆਗੂ ਸੁਭਾਸ਼ ਬਾਘਲਾ, ਸੰਦੀਪ ਚੋਪੜਾ, ਪ੍ਰੇਮ ਸਿਡਾਣਾ, ਭੁਪਿੰਦਰ ਉਤਰੇਜਾ, ਸਹੀਰਾਮ ਬੱਬਰ, ਓਮ ਪ੍ਰਕਾਸ਼ ਪਰਿਹਾਰ, ਸੀ.ਆਰ. ਨੰਦੀਵਾਲ, ਮੁਰਾਰੀ ਲਾਲ, ਸ਼ਰਨਜੀਤ ਸਿੰਘ, ਸਰਬਜੀਤ ਸਿੰਘ, ਰਵੀ ਮਟਨੇਜਾ, ਸੁਭਾਸ਼ ਡੋਡਾ, ਜੈਅੰਤ ਸਿਆਗ, ਯੁਧਿਸ਼ਟਰ ਸਿੰਘਾਲ, ਭਗਵੰਤ ਭਟੇਜਾ, ਗੁਲਸ਼ਨ ਕੁੱਕੜ, ਲੱਕੀ ਮਿੱਡਾ, ਜਤਿਨ, ਐੱਸ.ਪੀ.ਆਰ ਗਾਬਾ, ਸੁਖਦੇਵ ਗਿੱਲ, ਕਿਰਨ ਗਰੋਵਰ, ਕਿਰਨ ਚੋਪੜਾ, ਪ੍ਰਦੀਪ ਸ਼ਰਮਾ, ਵਿਕਰਮ ਮੌਰਿਆ, ਸੁਖਜਿੰਦਰ ਰਾਜਨ, ਅਸ਼ਵਨੀ ਬੱਬਰ, ਤੇਜਸ ਕੁੰਦਾਲ ਆਦਿ ਤੋਂ ਇਲਾਵਾ ਮੀਰਾਂ ਕਾਲਜ ਆਫ਼ ਨਰਸਿੰਗ ਤੇ ਸਿਲਾਈ ਸੈਂਟਰ ਦੇ ਵਿਦਿਆਰਥੀਆਂ ਨੇ ਵੀ ਸਹਿਯੋਗ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜੀ.ਐੱਸ.ਟੀ. ਦਰਾਂ 'ਚ ਕਟੌਤੀ ਨਾਲ ਆਮ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ : ਕਾਕਾ ਕੰਬੋਜ <br/> ਅਗਲੀ ਖ਼ਬਰ ਅੱਜ ਮਨਾਇਆ ਜਾਵੇਗਾ 10ਵਾਂ ਆਯੁਰਵੇਦਾ ਦਿਵਸ- ਡਾਕਟਰ ਰਵੀ ਕਾਂਤ <br/>
Ad Position 24
No active advertisement