13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਵਕੀਲ ਦੇ ਘਰੋਂ ਚੋਰਾਂ ਨੇ ਉਡਾਈ ਐੱਲ. ਈ. ਡੀ. ਅਤੇ ਗੈਸ ਸਿਲੰਡਰ <br/>

Ad Position 21
No active advertisement
ਅਜੀਤ ਡੈਸਕ 05-11-2025
ਅਬੋਹਰ, 4 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਸੀਤੋ ਰੋਡ ਸਥਿਤ ਸਭ ਤੋਂ ਸੁਰੱਖਿਅਤ ਇਲਾਕਾ ਮੰਨੇ ਜਾਂਦੇ ਏਕਤਾ ਕਾਲੋਨੀ ਗਲੀ ਨੰਬਰ 1 'ਚ ਬੀਤੀ ਰਾਤ ਚੋਰਾਂ ਨੇ ਬੇਖ਼ੌਫ਼ ਹੋ ਕੇ ਘਰ ਵਿਚ ਸੁੱਤੇ ਪਏ ਲੋਕਾਂ ਦੀ ਹਾਜ਼ਰੀ ਵਿਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ | ਮਿਲੀ ਜਾਣਕਾਰੀ ਅਨੁਸਾਰ ਏਕਤਾ ਕਾਲੋਨੀ ਦੇ ਵਸਨੀਕ ਐਡਵੋਕੇਟ ਸੁਖਦੇਵ ਸਿੰਘ ਬਰਾੜ ਦੇ ਘਰ 'ਚ ਅਣਪਛਾਤੇ ਚੋਰ ਬੀਤੀ ਰਾਤ ਕਰੀਬ 12 ਤੋਂ 1 ਵਜੇ ਦੇ ਵਿਚਕਾਰ ਘਰ ਵਿਚ ਦਾਖਲ ਹੋਏ | ਵਕੀਲ ਬਰਾੜ ਨੇ ਦੱਸਿਆ ਕਿ ਚੋਰ ਪਿਛਲੇ ਪਾਸਿਓਾ ਪੰਜਪੀਰ ਨਗਰ ਵਾਲੀ ਕੰਧ 'ਤੋਂ ਚੜ੍ਹ ਕੇ ਘਰ ਦੀ ਛੱਤ ਰਾਹੀਂ ਘਰ ਅੰਦਰ ਦਾਖਲ ਹੋਏ ਅਤੇ ਘਰ ਦੇ ਅੰਦਰੋਂ ਲੋਬੀ ਵਿਚ ਲੱਗੀ ਐਲ.ਈ.ਡੀ ਅਤੇ ਰਸੋਈ ਦੇ ਨਾਲ ਪਿਆ ਗੈੱਸ ਸਿਲੰਡਰ ਚੋਰੀ ਕਰਕੇ ਲੈ ਗਏ | ਜਿਸ ਦਾ ਪਤਾ ਪਰਿਵਾਰ ਨੂੰ ਤੜਕੇ ਉੱਠਣ ਉਪਰੰਤ ਹੀ ਲੱਗਾ | ਜਿਸ ਉਪਰੰਤ ਉਨ੍ਹਾਂ ਥਾਣਾ ਸਿਟੀ 1 ਦੀ ਪੁਲਿਸ ਨੂੰ ਸੂਚਿਤ ਕੀਤਾ | ਇਸ ਘਟਨਾ ਨਾਲ ਇਲਾਕਾ ਵਾਸੀਆਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਲਾਕੇ ਵਿਚ ਰਾਤ ਸਮੇਂ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਰੋਕ ਲੱਗ ਸਕੇ |

Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਗੁਰਦੁਆਰਾ ਸੰਤ ਬਾਬਾ ਤਾਰਾ ਸਿੰਘ ਜੀ ਖ਼ੁਸ਼ਦਿਲ ਤੋਂ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਪਰਾਲੀ ਨੂੰ ਅੱਗ ਲਗਾਉਣ 'ਤੇ ਇੱਕ ਨਾਮਜ਼ਦ
Ad Position 24