14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਅੰਮਿ੍ਤਸਰ ਵਿਚ 19ਵਾਂ ਪਾਈ ਟੈਕਸ 4 ਦਸੰਬਰ ਤੋਂ ਸ਼ੁਰੂ ਹੋਵੇਗਾ-ਕਰਨ ਗਿਲਹੋਤਰਾ <br/>

Ad Position 21
No active advertisement
ਅਜੀਤ ਡੈਸਕ 05-11-2025
ਫ਼ਾਜ਼ਿਲਕਾ, 4 ਨਵੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੀ.ਐੱਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਹਰ ਸਾਲ ਆਯੋਜਿਤ ਕੀਤਾ ਜਾਣ ਵਾਲਾ 19ਵਾਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈ ਟੈਕਸ) ਇਸ ਸਾਲ 4 ਦਸੰਬਰ ਤੋਂ ਆਯੋਜਿਤ ਕੀਤਾ ਜਾਵੇਗਾ | ਇਹ ਜਾਣਕਾਰੀ ਪੀ. ਐੱਚ. ਡੀ. ਸੀ. ਸੀ. ਆਈ ਪੰਜਾਬ ਚੈਪਟਰ ਦੇ ਚੇਅਰ ਕਰਨ ਗਿਲਹੋਤਰਾ ਨੇ ਫ਼ਾਜ਼ਿਲਕਾ ਵਿਖੇ ਦਿੱਤੀ | ਇਸ ਮੌਕੇ ਕਰਨ ਗਿਲਹੋਤਰਾ ਨੇ ਦੱਸਿਆ ਕਿ 4 ਦਸੰਬਰ ਤੋਂ 8 ਦਸੰਬਰ ਤੱਕ ਚੱਲਣ ਵਾਲੇ ਪਾਈ ਟੈਕਸ ਦੌਰਾਨ ਵੱਖ-ਵੱਖ ਸੈਸ਼ਨਾਂ ਵਿਚ ਸੈਮੀਨਾਰ ਆਯੋਜਿਤ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਸਾਲ ਪਾਈ ਟੈਕਸ ਵਿਚ ਦੇਸ਼-ਵਿਦੇਸ਼ ਤੋਂ ਲਗਭਗ 550 ਕਾਰੋਬਾਰੀ ਹਿੱਸਾ ਲੈਣਗੇ | ਇਸ ਸਮਾਗਮ ਵਿਚ ਤਿੰਨ ਰਾਜਾਂ ਅਤੇ ਚਾਰ ਦੇਸ਼ਾਂ ਦੇ ਭਾਗੀਦਾਰਾਂ ਦੇ ਹਿੱਸਾ ਲੈਣ ਦੀ ਉਮੀਦ ਹੈ | ਉਨ੍ਹਾਂ ਦੱਸਿਆ ਕਿ ਸੈਰ-ਸਪਾਟਾ ਖੇਤਰ ਨੂੰ ਉਤਸ਼ਾਹਿਤ ਕਰਨ ਲਈ, ਪੀ. ਐੱਚ. ਡੀ. ਸੀ. ਸੀ.ਆਈ ਨੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਿਛਲੇ ਸਾਲ ਅੰਮਿ੍ਤਸਰ ਵਿਚ ਪੰਜਾਬ ਟੂਰਿਜ਼ਮ ਅਵਾਰਡ ਦੇਣਾ ਸ਼ੁਰੂ ਕੀਤਾ ਸੀ | ਦੂਜੇ ਸਾਲ ਇਸ ਲੜੀ ਨੂੰ ਜਾਰੀ ਰੱਖਦੇ ਹੋਏ 6 ਦਸੰਬਰ ਨੂੰ ਇੱਥੇ ਅਵਾਰਡ ਸਮਾਰੋਹ ਆਯੋਜਿਤ ਕੀਤਾ ਜਾਵੇਗਾ | ਉਸੇ ਦਿਨ, ਦੂਜਾ ਹੈਰੀਟੇਜ ਸ਼ੋਅ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਪੰਜਾਬ ਦੇ ਸਭਿਆਚਾਰ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ | ਪੀ.ਐੱਚ.ਡੀ.ਸੀ.ਸੀ.ਆਈ ਦੇ ਖੇਤਰੀ ਫ਼ੈਸ਼ਨ ਟੈਕਸ ਟੈੱਕ ਫੋਰਮ ਦੀ ਚੇਅਰਪਰਸਨ, ਹਿਮਾਨੀ ਅਰੋੜਾ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਪੰਜਾਬ ਹੈਰੀਟੇਜ ਸ਼ੋਅ ਪਾਈ ਟੈਕਸ ਦੀਆਂ ਮੁੱਖ ਵਿਸ਼ੇਸ਼ਤਾ ਬਣ ਗਿਆ ਹੈ | ਜੋ ਕਿ ਸਭਿਆਚਾਰਕ ਸੰਭਾਲ ਅਤੇ ਸੈਰ-ਸਪਾਟਾ ਪ੍ਰੋਤਸਾਹਨ 'ਤੇ ਪੰਜਾਬ ਦੇ ਵਧ ਰਹੇ ਧਿਆਨ ਨੂੰ ਦਰਸਾਉਂਦੇ ਹਨ | ਇਸ ਪ੍ਰੋਗਰਾਮ ਰਾਹੀਂ ਫੁਲਕਾਰੀ ਸਣੇ ਵੱਖ-ਵੱਖ ਕਾਰੀਗਰਾਂ ਨੂੰ ਉਤਸ਼ਾਹਿਤ ਕਰਨ ਦਾ ਉਪਰਾਲਾ ਕੀਤਾ ਜਾਵੇਗਾ | ਇਸ ਮੌਕੇ ਜ਼ੋਨ ਕਨਵੀਨਰ ਜੈਦੀਪ ਸਿੰਘ, ਖੇਤਰੀ ਨਿਰਦੇਸ਼ਕ ਸ੍ਰੀਮਤੀ ਭਾਰਤੀ ਸੂਦ, ਸਹਿ ਕਨਵੀਨਰ ਨਿਪੁਣ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ, ਪਾਈ ਟੈਕਸ ਨੇ ਪਿਛਲੇ ਕੁੱਝ ਸਾਲਾਂ ਵਿਚ ਵਿਆਪਕ ਪ੍ਰਸਿੱਧੀ ਪ੍ਰਾਪਤ ਕੀਤੀ ਹੈ | ਉਨ੍ਹਾਂ ਅੱਗੇ ਕਿਹਾ ਕਿ ਸਮਾਗਮ ਦੀਆਂ ਤਿਆਰੀਆਂ ਸਬੰਧੀ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗਾਂ ਸ਼ੁਰੂ ਹੋ ਗਈਆਂ ਹਨ, ਅਤੇ ਵਿਸਤਰਿਤ ਸੰਚਾਲਨ ਯੋਜਨਾਵਾਂ ਨੂੰ ਜਲਦੀ ਹੀ ਅੰਤਿਮ ਰੂਪ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ <br/> ਅਗਲੀ ਖ਼ਬਰ ਪ੍ਰਕਾਸ਼ ਪੁਰਬ 'ਤੇ ਲਾਲਾ ਜਗਤ ਨਰਾਇਣ ਕਾਲਜ 'ਚ ਵਿਦਿਆਰਥੀਆਂ ਨੇ ਲਗਾਇਆ ਕੁਲਚੇ-ਛੋਲਿਆਂ ਦਾ ਲੰਗਰ <br/>
Ad Position 24