23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਭਾਰਤ-ਪਾਕਿ ਸਰਹੱਦ 'ਤੇ ਮਨਾਇਆ ਵਿਜੇ ਦਿਵਸ <br/>

Ad Position 21
No active advertisement
ਸਰਹੱਦ 'ਤੇ ਬੂਟੇ ਲਗਾਉਂਦੇ ਹੋਏ ਤੇ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਮਠਿਆਈ ਖੁਆਉਂਦੇ ਹੋਏ | ਅਜੀਤ ਤਸਵੀਰ <br/> 19-12-2025
ਫ਼ਾਜ਼ਿਲਕਾ, 18 ਦਸੰਬਰ (ਦਵਿੰਦਰ ਪਾਲ ਸਿੰਘ)-ਭਾਰਤ ਅਤੇ ਪਾਕਿਸਤਾਨ ਵਿਚਕਾਰ 1971 ਦੀ ਜੰਗ ਵਿਚ ਦੁਸ਼ਮਣਾਂ 'ਤੇ ਜਿੱਤ ਪ੍ਰਾਪਤ ਕਰਨ ਦੀ ਯਾਦ ਵਿਚ ਹਰ ਸਾਲ ਮਨਾਇਆ ਜਾਣ ਵਾਲਾ 'ਵਿਜੇ ਦਿਵਸ' ਫ਼ਾਜ਼ਿਲਕਾ ਦੇ ਅੰਤਰਰਾਸ਼ਟਰੀ ਸਾਦਕੀ ਬਾਰਡਰ 'ਤੇ ਵੀ ਬੜੀ ਧੂਮਧਾਮ ਨਾਲ ਮਨਾਇਆ ਗਿਆ | ਰੀਟਰੀਟ ਸੈਰੇਮਨੀ ਦੇਖਣ ਆਏ ਦਰਸ਼ਕਾਂ ਨੂੰ ਜਾਣਕਾਰੀ ਦਿੰਦਿਆਂ ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਜਦੋਂ 16 ਦਿਨਾਂ ਤੱਕ ਚੱਲੀ ਇਸ ਭਿਆਨਕ ਜੰਗ ਦੀ ਅੱਖੀਂ ਵੇਖੀ ਦਾਸਤਾਨ ਸੁਣਾਈ ਤਾਂ ਸਾਰੇ ਹੈਰਾਨ ਰਹਿ ਗਏ | ਉਨ੍ਹਾਂ ਦੱਸਿਆ ਕਿ ਭਾਰਤੀ ਫ਼ੌਜ ਦੇ ਜਵਾਨਾਂ ਦੇ ਨਾਲ-ਨਾਲ ਬੀ.ਐੱਸ.ਐੱਫ. ਦੇ ਅੱਠ ਅਤੇ ਪੰਜਾਬ ਹੋਮਗਾਰਡ ਦੇ ਕੁੱਝ ਜਵਾਨ ਵੀ ਇਸ ਜੰਗ ਵਿਚ ਸ਼ਹੀਦ ਹੋ ਗਏ ਸਨ | ਸਾਰਿਆਂ ਨੇ ਸ਼ਹੀਦ ਜਵਾਨਾਂ ਦੀਆਂ ਤਸਵੀਰਾਂ 'ਤੇ ਫ਼ੁਲ ਮਾਲਾਵਾਂ ਅਰਪਿਤ ਕਰਕੇ ਉਨ੍ਹਾਂ ਨੂੰ ਨਮਨ ਕੀਤਾ | ਇਸ ਮੌਕੇ ਮਹਾਰਾਸ਼ਟਰ ਪ੍ਰਾਂਤ ਦੀ ਨੇਤਰਹੀਣ ਸੰਸਥਾ ਵਲੋਂ ਜੰਮੂ ਤੋਂ ਕੰਨਿਆ ਕੁਮਾਰੀ ਤੱਕ ਵੱਖ-ਵੱਖ ਰਾਜਾਂ ਤੋਂ ਇਕੱਠੀ ਕੀਤੀ ਗਈ ਪਵਿੱਤਰ ਮਿੱਟੀ ਨਾਲ ਸਰਹੱਦ 'ਤੇ ਫਲਦਾਰ ਪੌਦੇ ਵੀ ਲਗਾਏ ਗਏ | ਕੈਨੇਡਾ ਤੋਂ ਆਏ ਸ਼ਿਵਮ ਸ਼ਰਮਾ, ਕੰਨਿਆ ਕੁਮਾਰੀ ਵਾਸੀ ਸ਼ੇਰ ਸਿੰਘ, ਚੰਡੀਗੜ੍ਹ ਤੋਂ ਸੁਰੇਸ਼ ਕੁਮਾਰ, ਲੀਲਾਧਰ ਸ਼ਰਮਾ ਅਤੇ ਚੇਤਨ ਸ਼ਰਮਾ ਨੇ ਬੀ.ਐੱਸ.ਐੱਫ. ਦੇ ਕੰਪਨੀ ਕਮਾਂਡਰ ਸ੍ਰੀ ਰਾਮ ਦੇ ਨਾਲ ਮਿਲ ਕੇ ਵਿਜੇ ਦਿਵਸ ਮਨਾਇਆ ਅਤੇ ਮਿਠਾਈਆਂ ਨਾਲ ਮੂੰਹ ਮਿੱਠਾ ਕਰਵਾਇਆ | ਵਿਜੇ ਦਿਵਸ ਦਾ ਇਹ ਪ੍ਰੋਗਰਾਮ ਦੇਖ ਕੇ ਸਰਹੱਦ ਪਾਰ ਪਾਕਿਸਤਾਨੀ ਵੀ ਹੈਰਾਨ ਦਿਖਾਈ ਦਿੱਤੇ |

Ad Position 22
No active advertisement
ਪਿਛਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਵਿਖੇ 'ਕਲਾਸ ਰੂਮ ਰੂਲਜ਼' ਗਤੀਵਿਧੀ ਦਾ ਆਯੋਜਨ ਅਗਲੀ ਖ਼ਬਰ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਸੀ. ਐੱਚ. ਸੀ. ਖੂਈ ਖੇੜਾ ਦਾ ਕੀਤਾ ਨਿਰੀਖਣ
Ad Position 24