ਫ਼ਾਜ਼ਿਲਕਾ, 18 ਦਸੰਬਰ (ਦਵਿੰਦਰ ਪਾਲ ਸਿੰਘ)-ਗਾਡਵਿਨ ਪਬਲਿਕ ਸਕੂਲ ਘੱਲੂ ਵਿਖੇ ਮੈਨੇਜਿੰਗ ਕਮੇਟੀ ਮੈਂਬਰ ਮੈਡਮ ਲਖਵਿੰਦਰ ਕੌਰ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਹੇਠ 'ਕਲਾਸ ਰੂਮ ਰੂਲਜ਼' (ਜਮਾਤ ਦੇ ਨਿਯਮ) ਗਤੀਵਿਧੀ ਦਾ ਆਯੋਜਨ ਕੀਤਾ ਗਿਆ | ਇਸ ਗਤੀਵਿਧੀ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਅਧਿਆਪਕਾਂ ਨੇ ਬੱਚਿਆਂ ਨੂੰ ਜਮਾਤ ਵਿਚ ਚੰਗੇ ਵਿਵਹਾਰ ਅਤੇ ਨਿਯਮਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਾਥਭ ਇਸ ਬਾਰੇ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਅਭਿਲੇਖ ਸ਼ਰਮਾ ਨੇ ਦੱਸਿਆ ਕਿ 'ਕਲਾਸ ਰੂਮ ਰੂਲਜ਼' ਦੇ ਤਹਿਤ ਅਧਿਆਪਕਾਂ ਵਲੋਂ ਬੱਚਿਆਂ ਨੂੰ ਸਮੇਂ ਸਿਰ ਜਮਾਤ ਵਿਚ ਆਉਣਾ, ਅਧਿਆਪਕ ਦੀ ਗੱਲ ਧਿਆਨ ਨਾਲ ਸੁਣਨਾ, ਬਿਨਾਂ ਇਜਾਜ਼ਤ ਦੇ ਨਾ ਬੋਲਣਾ, ਜਮਾਤ ਨੂੰ ਸਾਫ਼-ਸੁਥਰਾ ਰੱਖਣਾ, ਕਿਤਾਬਾਂ ਅਤੇ ਸਕੂਲ ਦੇ ਸਮਾਨ ਦਾ ਧਿਆਨ ਰੱਖਣਾ, ਆਪਣੇ ਸਹਿਪਾਠੀਆਂ ਦਾ ਸਤਿਕਾਰ ਕਰਨਾ ਅਤੇ ਅਨੁਸ਼ਾਸਨ ਵਿਚ ਰਹਿਣ ਵਰਗੇ ਨਿਯਮ ਸਮਝਾਏ ਗਏ | ਇਸ ਦੌਰਾਨ ਜਮਾਤ ਪਹਿਲੀ 'ਗਲੋਰੀ' ਦੇ ਵਿਦਿਆਰਥੀ ਇਸ਼ਿਕਾ, ਜਕਸ਼, ਅਰਾਧਨਾ, ਅੰਸ਼ਿਤ, ਪਰਨੀਸ਼, ਪੰਕਜ, ਕਾਰਤਿਕ, ਭੁਪਿੰਦਰ, ਮਾਹੀ, ਮਨਵਿਕਾ, ਯਾਸ਼ਿਕਾ, ਵੰਸ਼ਿਕਾ, ਨਿਤਿਨ, ਮਨਰਾਜ, ਮਨਕੀਰਤ, ਹਰਜੋਤ, ਗੁਰਜਸ਼ ਵੀਰ, ਰਿਆਂਸ਼ੀ, ਲਕਸ਼, ਕਾਇਰਾ, ਭੂਮਿਕਾ, ਜਯੇਸ਼, ਨਿਮਰਤ ਕੌਰ, ਕਾਰਤਿਕਾ ਅਤੇ ਧਵਨੀ ਨੇ ਹਿੱਸਾ ਲਿਆ | ਇਸ ਵਿਚ ਜਮਾਤ ਅਧਿਆਪਕ ਸ਼ਾਇਨਾ ਅਤੇ ਗਨੀਸ਼ਾ ਦਾ ਵਿਸ਼ੇਸ਼ ਸਹਿਯੋਗ ਰਿਹਾ | ਇਸ ਮੌਕੇ ਮੈਨੇਜਿੰਗ ਕਮੇਟੀ ਮੈਂਬਰ ਮੈਡਮ ਲਖਵਿੰਦਰ ਕੌਰ ਬਰਾੜ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਵਿਚ ਅਨੁਸ਼ਾਸਨ ਅਤੇ ਚੰਗੇ ਸੰਸਕਾਰ ਵਿਕਸਿਤ ਕਰਦੀਆਂ ਹਨ | ਐਡਵੋਕੇਟ ਮਨਿੰਦਰ ਸਿੰਘ ਸਰਾਂ ਨੇ ਕਿਹਾ ਕਿ ਜਮਾਤ ਦੇ ਨਿਯਮਾਂ ਦੀ ਪਾਲਨਾ ਕਰਨ ਨਾਲ ਬੱਚਿਆਂ ਵਿਚ ਜ਼ਿੰਮੇਵਾਰੀ ਦੀ ਭਾਵਨਾ ਆਉਂਦੀ ਹੈ | ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੀਆਂ ਗਤੀਵਿਧੀਆਂ ਬਹੁਤ ਜ਼ਰੂਰੀ ਹਨ | ਪ੍ਰੋਗਰਾਮ ਦੇ ਅੰਤ ਵਿਚ ਵਿਦਿਆਰਥੀਆਂ ਨੇ ਜਮਾਤ ਦੇ ਨਿਯਮਾਂ ਦੀ ਪਾਲਨਾ ਕਰਨ ਦਾ ਪ੍ਰਣ ਲਿਆ |