23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬੱਲੂਆਣਾ ਹਲਕੇ ਦੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਨਤੀਜਿਆਂ 'ਚ 'ਆਪ' ਦਾ ਪੱਲੜਾ ਰਿਹਾ ਭਾਰੀ <br/>

Ad Position 21
No active advertisement
ਅਜੀਤ ਡੈਸਕ 19-12-2025
ਬੱਲੂਆਣਾ, 18 ਦਸੰਬਰ (ਜਸਮੇਲ ਸਿੰਘ ਢਿੱਲੋਂ)-ਬੱਲੂਆਣਾ ਹਲਕੇ ਦੇ ਬਲਾਕ ਸੰਮਤੀ ਅਤੇ ਜਿੱਲ੍ਹਾ ਪ੍ਰੀਸ਼ਦ ਨਤੀਜਿਆਂ ਵਿਚ ਆਪ ਪਾਰਟੀ ਦਾ ਪੱਲੜਾ ਭਾਰੀ ਰਿਹਾ | ਬਲਾਕ ਸੰਮਤੀ ਦੀਆਂ ਕੁੱਲ 25 ਜ਼ੋਨਾਂ ਵਿਚ 16 ਜ਼ੋਨਾਂ ਤੇ ਆਪ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ | ਜਦੋਂ ਕਿ ਬੀ.ਜੇ.ਪੀ ਦੇ 6, ਕਾਂਗਰਸ ਦੇ 2 ਅਤੇ ਸ਼੍ਰੋਮਣੀ ਅਕਾਲੀ ਦਲ ਦਾ ਕੇਵਲ ਇਕ ਉਮੀਦਵਾਰ ਜੇਤੂ ਰਿਹਾ | ਇਸੇ ਤਰਾਂ ਹਲਕੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਕੁਲ 5 ਸੀਟਾਂ ਵਿਚੋਂ 4 ਸੀਟਾਂ ਤੇ ਆਮ ਆਦਮੀ ਪਾਰਟੀ ਕਾਬਜ਼ ਹੋਈ ਅਤੇ ਕੇਵਲ ਇਕ ਸੀਟ ਬੀ.ਜੇ.ਪੀ ਦੀ ਝੋਲੀ ਪਈ | ਸ਼ੋ੍ਰਮਣੀ ਅਕਾਲੀ ਦਲ ਦਾ ਜ਼ਿਲ੍ਹਾ ਪ੍ਰੀਸ਼ਦ ਵਿਚ ਖਾਤਾ ਨਹੀਂ ਖੁੱਲ੍ਹ ਸਕਿਆ | ਜਦੋਂ ਕਿ ਬਲਾਕ ਸੰਮਤੀ ਜ਼ੋਨ ਨੰ.6 ਤੋਂ ਜੇਤੂ ਰਹੀ ਸੋਮੀ ਦੇਵੀ ਨੇ ਅਕਾਲੀ ਦਲ ਦੀ ਲਾਜ ਰੱਖ ਦਿੱਤੀ | ਜ਼ਿਕਰ ਯੋਗ ਹੈ ਜ਼ੋਨ ਨੰ.6 ਵਿਚ ਪੈਂਦੇ ਪਿੰਡ ਰਾਮਪੁਰਾ ਵਿਖੇ ਸੋਮੀ ਦੇਵੀ ਦੇ ਪੇਕੇ, ਸੀਤੋ ਗੰੁਨੋ੍ਹ ਵਿਖੇ ਸਹੁਰੇ ਅਤੇ ਮਹਿਰਾਣਾ ਪਿੰਡ ਵਿਖੇ ਨਾਨਕੇ ਹੋਣ ਦਾ ਪ੍ਰਭਾਵ ਹਾਵੀ ਰਿਹਾ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਅੰਮਿ੍ਤਸਰ ਨੇ ਪੰਜਾਬ ਸਰਕਾਰ ਤੇ ਨਗਰ ਨਿਗਮ ਪ੍ਰਸ਼ਾਸਨ ਖ਼ਿਲਾਫ਼ ਲਗਾਇਆ ਸੰਕੇਤਕ ਧਰਨਾ <br/> ਅਗਲੀ ਖ਼ਬਰ • ਬਲਾਕ ਸੰਮਤੀ 25 ਜ਼ੋਨਾਂ 'ਚੋਂ ਆਪ ਨੇ 16, ਬੀ.ਜੇ.ਪੀ ਨੇ 6, ਕਾਂਗਰਸ ਨੇ 2 ਤੇ ਅਕਾਲੀ ਦਲ ਨੇ 1 ਜ਼ੋਨ ਤੇ ਕੀਤੀ ਜਿੱਤ...
Ad Position 24