ਅਬੋਹਰ, 18 ਦਸੰਬਰ (ਵਿਵੇਕ ਹੂੜੀਆ)ਵਿੱਦਿਆ ਭਾਰਤੀ ਦੁਆਰਾ ਚਲਾਏ ਜਾ ਰਹੇ ਸ਼੍ਰੀ ਰੌਸ਼ਨ ਲਾਲ ਜੈਨ ਸਰਵਹਿੱਤਕਾਰੀ ਵਿੱਦਿਆ ਮੰਦਰ ਅਬੋਹਰ ਵਿਖੇ ਗਣਿਤ ਸੈਕੰਡਰੀ 'ਤੇ ਦੋ ਦਿਨਾਂ ਸੀ.ਬੀ.ਐੱਸ.ਈ ਵਰਕਸ਼ਾਪ ਸਮਾਪਤ ਹੋਈ | ਇਸ ਵਰਕਸ਼ਾਪ ਵਿਚ ਰਿਸੋਰਸ ਪਰਸਨ ਪਿ੍ੰਸੀਪਲ ਡਾ. ਅਮਨਦੀਪ ਸ਼ਰਮਾ ਅਤੇ ਮੈਡਮ ਜਾਨਵੀ ਦੋਵਾਂ ਨੇ ਇਸ ਵਰਕਸ਼ਾਪ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ | ਇਸ ਵਰਕਸ਼ਾਪ ਵਿਚ ਬ੍ਰਹਮ ਰਿਸ਼ੀ ਸਕੂਲ, ਡੀ.ਏ.ਵੀ ਹਰੀਪੁਰਾ ਸਕੂਲ, ਦਿੱਲੀ ਪਬਲਿਕ ਸਕੂਲ, ਝਮਕੂ ਦੇਵੀ ਸਕੂਲ, ਅਕਾਲ ਅਕੈਡਮੀ, ਐਸਪਾਇਰ ਇੰਟਰਨੈਸ਼ਨਲ ਸਕੂਲ ਗੋਬਿੰਦਗੜ੍ਹ, ਰੇਵਨ ਹੁੱਡ ਇੰਟਰਨੈਸ਼ਨਲ ਸਕੂਲ, ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ, ਸਰਵ ਵਿੱਦਿਆ ਮੰਦਰ ਅਬੋਹਰ, ਆਤਮਾ ਵੱਲਭ ਪਬਲਿਕ ਸਕੂਲ ਫ਼ਾਜ਼ਿਲਕਾ, ਹੋਲੀ ਹਾਰਟ ਪਬਲਿਕ ਸਕੂਲ ਫ਼ਾਜ਼ਿਲਕਾ, ਕੌਂਫੀ ਇੰਟਰਨੈਸ਼ਨਲ ਸਕੂਲ, ਰੈਡੀਐਂਟ ਪਬਲਿਕ ਸਕੂਲ ਨਾਮਕ ਵੱਖ-ਵੱਖ ਸਕੂਲਾਂ ਦੇ ਕੁੱਲ 30 ਭਾਗੀਦਾਰਾਂ ਨੇ ਹਿੱਸਾ ਲਿਆ | ਦੋਵੇਂ ਦਿਨਾਂ ਦੀ ਸ਼ੁਰੂਆਤ ਦੀਵੇ ਜਗਾਉਣ ਨਾਲ ਕੀਤੀ ਗਈ | ਇਸ ਤੋਂ ਬਾਅਦ ਡਾ. ਅਮਨਦੀਪ ਅਤੇ ਜੈਸਿਕਾ ਨੇ ਦੋਵਾਂ ਦਿਨਾਂ ਵਿਚ ਅਧਿਆਪਕਾਂ ਨਾਲ ਉਨ੍ਹਾਂ ਦੇ ਸ਼ਡਿਊਲ ਅਨੁਸਾਰ ਵਿਹਾਰਕ ਗੱਲਬਾਤ ਕਰਕੇ ਇਸ ਵਰਕਸ਼ਾਪ ਦਾ ਅੰਤ ਕੀਤਾ | ਅੰਤ ਵਿਚ ਸਕੂਲ ਪਿ੍ੰਸੀਪਲ ਜੌਲੀ ਮੋਂਗਾ, ਵੈਲਨੈੱਸ ਟੀਚਰ ਕੁਸੁਮ, ਸੀਨੀਅਰ ਗਣਿਤ ਟੀਚਰ ਸ਼ੈਲਜਾ ਨੇ ਦੋਵੇਂ ਰਿਸੋਰਸ ਪਰਸਨਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ |