08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਨਗਰ ਕੌਂਸਲ ਦੀ ਨਵੀਂ ਵਾਰਡਬੰਦੀ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਚੁੱਕੇ ਸਵਾਲ

Ad Position 21
No active advertisement
ਅਜੀਤ ਡੈਸਕ 27-12-2025
ਫ਼ਾਜ਼ਿਲਕਾ, 26 ਦਸੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਵਿਚ ਭਾਵੇਂ ਨਗਰ ਕੌਂਸਲ, ਨਗਰ ਨਿਗਮਾਂ ਦੀਆ ਚੋਣਾਂ ਦਾ ਐਲਾਨ ਨਹੀਂ ਹੋਇਆ ਪਰ ਇਸ ਤੋਂ ਪਹਿਲਾਂ ਸਿਆਸਤ ਗਰਮਾਉਣ ਲੱਗੀ ਹੈ | ਨਵੀਂ ਵਾਰਡਬੰਦੀ ਨੂੰ ਲੈ ਕੇ ਵਿਰੋਧੀ ਸੱਤਾ ਧਿਰ ਨੂੰ ਘੇਰਦੇ ਦਿਖਾਈ ਦੇ ਰਹੇ ਹਨ | ਫ਼ਾਜ਼ਿਲਕਾ ਨਗਰ ਕੌਂਸਲ ਵਿਚ ਨਵੀਂ ਵਾਰਡ ਬੰਦੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ | ਮੌਜੂਦਾ ਕੌਂਸਲਰ ਨੇ ਸਰਕਾਰ ਦੀ ਨਵੀਂ ਵਾਰਡਬੰਦੀ 'ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਨਵੀਂ ਵਾਰਡਬੰਦੀ ਦਾ ਨਕਸ਼ਾ ਜਨਤਕ ਨਾ ਕਰਨ ਦੇ ਦੋਸ਼ ਲਗਾਏ ਹਨ | ਜਦੋਂ ਕਿ ਇਸ ਬਾਬਤ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਕੋਲ ਵਾਰਡਬੰਦੀ ਦਾ ਨਕਸ਼ਾ ਆਵੇਗਾ ਉਹ ਨਗਰ ਕੌਂਸਲ ਦੇ ਵਿਹੜੇ ਵਿਚ ਲਗਾ ਦੇਣਗੇ | ਮੌਜੂਦਾ ਕੌਂਸਲਰਾਂ ਨੇ ਫ਼ਾਜ਼ਿਲਕਾ ਵਿਚ ਹੋਈ ਵਾਰਡਬੰਦੀ ਨੂੰ ਨਿਯਮਾਂ ਦੇ ਉਲਟ ਹੋਣੀ ਦੱਸਿਆ ਹੈ | ਭਾਜਪਾ ਦੇ ਕੌਂਸਲਰ ਪਤੀ ਅਤੇ ਭਾਜਪਾ ਦੇ ਮੰਡਲ ਪ੍ਰਧਾਨ ਰਮੇਸ਼ ਕਟਾਰੀਆ ਨੇ ਹੋਰਨਾਂ ਕੌਂਸਲਰਾਂ ਨੂੰ ਨਾਲ ਲੈ ਕੇ ਨਗਰ ਕੌਂਸਲ ਅਧਿਕਾਰੀਆਂ ਨੂੰ ਸਵਾਲ ਕੀਤੇ | ਰਮੇਸ਼ ਕਟਾਰੀਆ ਨੇ ਕਿਹਾ ਕਿ ਫ਼ਾਜ਼ਿਲਕਾ ਨਗਰ ਕੌਂਸਲ ਦੀ ਵਾਰਡਬੰਦੀ ਨਿਯਮਾਂ ਦੇ ਉਲਟ ਜਾ ਕੇ ਕੀਤੀ ਗਈ ਹੈ | ਕਿਉਂ ਕਿ ਫ਼ਾਜ਼ਿਲਕਾ ਨਗਰ ਕੌਂਸਲ ਹਾਊਸ ਵਲੋਂ ਮਤਾ ਨੰਬਰ 441 ਨੂੰ ਪਾਸ ਕਰਕੇ ਵਾਰਡਬੰਦੀ ਲਈ ਸਰਕਾਰ ਨੂੰ ਭੇਜਿਆ ਗਿਆ ਸੀ | ਪਰ ਸਰਕਾਰ ਨੇ ਉਸ ਮਤੇ ਨੂੰ ਨਿਯਮਾਂ ਦੇ ਉਲਟ ਦੱਸ ਕੇ ਰੱਦ ਕਰ ਦਿੱਤਾ ਸੀ | ਜਿਸ ਤੋਂ ਬਾਅਦ ਵਾਰਡਬੰਦੀ ਨਹੀਂ ਹੋ ਸਕਦੀ ਸੀ | ਪਰ ਫਿਰ ਵੀ ਸਰਕਾਰ ਨੇ ਵਾਰਡਾਂ ਨੂੰ ਤੋੜ ਕੇ ਆਪਣੇ ਫ਼ਾਇਦੇ ਲਈ ਨਵੀਂ ਵਾਰਡਬੰਦੀ ਕਰਵਾਈ | ਉਨ੍ਹਾਂ ਨੇ ਨਗਰ ਕੌਂਸਲ ਦੇ ਦਫ਼ਤਰ ਵਿਚ ਲੱਗੇ ਇਕ ਬੋਰਡ ਨੂੰ ਦਿਖਾਉਂਦਿਆਂ ਦੱਸਿਆ ਕਿ ਫ਼ਾਜ਼ਿਲਕਾ ਵਿਚ ਪਹਿਲਾਂ 25 ਵਾਰਡ ਹਨ, ਜਿਸ ਵਿਚ 17 ਜਨਰਲ, 7 ਐੱਸ. ਅਤੇ ਇਕ ਬੀ.ਸੀ ਵਾਰਡ ਹੈ | ਫ਼ਾਜ਼ਿਲਕਾ ਦੀ ਆਬਾਦੀ 76017 ਸੀ | ਪਰ 5 ਸਾਲਾਂ ਬਾਅਦ ਫ਼ਾਜ਼ਿਲਕਾ ਦੀ ਆਬਾਦੀ ਘਟੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਕੁੱਝ ਸਮਾਂ ਪਹਿਲਾਂ ਸਰਵੇ ਕਰਵਾਇਆ ਸੀ | ਜਿਸ ਦੇ ਮੁਤਾਬਿਕ ਫ਼ਾਜ਼ਿਲਕਾ ਦੀ ਆਬਾਦੀ 69915 ਹੈ | ਜਿਸ ਤੋਂ ਸਾਬਤ ਹੁੰਦਾ ਹੈ ਕਿ ਫ਼ਾਜ਼ਿਲਕਾ ਦੀ ਆਬਾਦੀ ਹੁਣ ਘਟੀ ਹੈ | ਜਿਸ ਨੂੰ ਲੈ ਕੇ ਸਰਕਾਰ ਨਵੀਂ ਵਾਰਡਬੰਦੀ ਨਹੀਂ ਕਰਵਾ ਸਕਦੀ | ਉਨ੍ਹਾਂ ਕਿਹਾ ਕਿ ਨਵੀਂ ਵਾਰਡਬੰਦੀ ਆਬਾਦੀ ਵਧਣ, ਵਾਰਡ ਵਧਣ ਤੋਂ ਬਾਅਦ ਹੋਣੀ ਚਾਹੀਦੀ ਸੀ | ਉਨ੍ਹਾਂ ਕਿਹਾ ਕਿ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਨਗਰ ਕੌਂਸਲ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਹਨ | ਉਨ੍ਹਾਂ ਕਿਹਾ ਕਿ ਇਸ ਸਬੰਧ ਨਗਰ ਕੌਂਸਲ ਦੇ 22 ਕੌਂਸਲਰਾਂ ਵਲੋਂ ਇਕ ਪੱਤਰ ਲਿਖ ਕੇ ਇਸ ਬਾਬਤ ਅਧਿਕਾਰੀਆਂ ਤੋਂ ਪੁੱਛਿਆ ਗਿਆ ਸੀ ਪਰ ਉਸ ਦਾ ਕੋਈ ਜਵਾਬ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਨਗਰ ਕੌਂਸਲਰ ਦੇ ਸੁਪਰਡੈਂਟ ਰਜੇਸ਼ ਕੰਬੋਜ ਨੂੰ ਘੇਰਦਿਆਂ ਮੀਡੀਆ ਦੇ ਸਾਹਮਣੇ ਸਵਾਲ ਪੁੱਛੇ | ਇਸ ਬਾਬਤ ਫ਼ਾਜ਼ਿਲਕਾ ਨਗਰ ਕੌਂਸਲ ਦੇ ਪ੍ਰਧਾਨ ਅਤੇ ਕਾਂਗਰਸ ਪਾਰਟੀ ਨਾਲ ਸਬੰਧਿਤ ਸੁਰਿੰਦਰ ਸਚਦੇਵਾ ਨੇ ਵੀ ਨਵੀਂ ਵਾਰਡਬੰਦੀ 'ਤੇ ਸਵਾਲ ਚੱੁਕੇ ਹਨ | ਉਨ੍ਹਾਂ ਕਿਹਾ ਕਿ ਉਹ ਬੋਰਡ ਦੇ ਮੈਂਬਰ ਹਨ ਪਰ ਉਨ੍ਹਾਂ ਕੋਲ ਨਵੀਂ ਵਾਰਡਬੰਦੀ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਉਹ ਚੰਡੀਗੜ੍ਹ ਗਏ ਸਨ | ਜਿੱਥੇ ਉਨ੍ਹਾਂ ਨੂੰ ਬਿਨਾ ਹਸਤਾਖ਼ਰ ਕੀਤੇ ਵਾਰਡਬੰਦੀ ਦਾ ਨਕਸ਼ਾ ਦਿਖਾਇਆ ਗਿਆ ਸੀ | ਜਿਸ 'ਤੇ ਉਨ੍ਹਾਂ ਇਤਰਾਜ਼ ਦਰਜ ਕਰਵਾਇਆ ਸੀ | ਮਾਮਲੇ ਸਬੰਧੀ ਫ਼ਾਜ਼ਿਲਕਾ ਨਗਰ ਕੌਂਸਲ ਦੇ ਈ.ਓ.ਵਿਕਰਮ ਧੂੜੀਆ ਨੇ ਦੱਸਿਆ ਕਿ ਫ਼ਾਜ਼ਿਲਕਾ ਦੀ ਨਵੀਂ ਵਾਰਡਬੰਦੀ ਦਾ ਨਕਸ਼ਾ ਲੈਣ ਲਈ ਨਗਰ ਕੌਂਸਲ ਦਾ ਕਰਮਚਾਰੀ ਚੰਡੀਗੜ੍ਹ ਗਿਆ ਹੈ | ਜੋ ਕਿ ਦੇਰ ਰਾਤ ਨੂੰ ਵਾਪਸ ਪਰਤੇਗਾ ਅਤੇ ਸਵੇਰੇ ਵਾਰਡਬੰਦੀ ਦਾ ਨਕਸ਼ਾ ਨਗਰ ਕੌਂਸਲ ਦੇ ਅਹਾਤੇ ਵਿਚ ਲਗਾ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ 4 ਜੁਲਾਈ 2025 ਨੂੰ ਇਕ ਪੱਤਰ ਫ਼ਾਜ਼ਿਲਕਾ ਤੋਂ ਭੇਜਿਆ ਗਿਆ ਸੀ | ਜਿਸ ਦੇ ਆਧਾਰ 'ਤੇ ਨਵੀਂ ਵਾਰਡਬੰਦੀ ਹੋਈ ਹੈ | ਫ਼ਾਜ਼ਿਲਕਾ ਤੋਂ ਸਪੈਸ਼ਲ ਪੱਤਰ ਭੇਜ ਕੇ ਵਾਰਡਬੰਦੀ ਕਰਵਾਉਣ ਲਈ ਕਿਹਾ ਗਿਆ ਸੀ | ਸਰਕਾਰ ਨੇ ਹਾਊਸ ਦੇ ਮਤੇ ਨੂੰ ਛੱਡ ਕੇ ਪੱਤਰ ਨੂੰ ਆਧਾਰ ਬਣਾ ਕੇ ਵਾਰਡਬੰਦੀ ਕੀਤੀ ਹੈ | ਉਨ੍ਹਾਂ ਕਿਹਾ ਕਿ ਵਾਰਡਬੰਦੀ ਕਰਨਾ ਸਰਕਾਰ ਦਾ ਫ਼ੈਸਲਾ ਹੁੰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਕੈਪਸੂਲਾਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਸਰਬਜੀਤ ਕੌਰ ਦੇ ਮਾਮਲੇ 'ਚ ਪਾਕਿ ਸਿੱਖ ਗੁਰਦੁਆਰਾ ਕਮੇਟੀ ਤੇ ਜਾਂਚ ਏਜੰਸੀਆਂ ਨੂੰ ਘੇਰਿਆ <br/>
Ad Position 24