09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਰੇਂਜ ਆਫ਼ ਲਾਈਫ਼ ਚਰਚ ਵਲੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਮੌਕੇ ਕਰਵਾਇਆ ਪ੍ਰੋਗਰਾਮ <br/>

Ad Position 21
No active advertisement
ਅਜੀਤ ਡੈਸਕ 27-12-2025
ਅਬੋਹਰ, 26 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ, ਸੁਖਜੀਤ ਸਿੰਘ ਬਰਾੜ)-ਅਬੋਹਰ ਦੇ ਮਲੋਟ ਰੋਡ ਫਲਾਈਓਵਰ ਨੇੜੇ ਸਥਿਤ ਰੇਂਜ ਆਫ਼ ਲਾਈਫ਼ ਚਰਚ ਵਿਚ ਪ੍ਰਭੂ ਯਿਸੂ ਮਸੀਹ ਦੇ ਜਨਮਦਿਨ ਅਤੇ ਕਿ੍ਸਮਿਸ ਦੇ ਸੰਬੰਧ ਵਿਚ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਪਾਸਟਰ ਜੀਵਨ ਸਿੰਘ ਦੀ ਅਗਵਾਈ ਹੇਠ ਆਸ ਪਾਸ ਦੇ ਇਲਾਕੇ ਦੇ ਭਾਰੀ ਗਿਣਤੀ ਵਿਚ ਮਸੀਹ ਪਰਿਵਾਰਾਂ ਨੇ ਭਾਗ ਲੈਂਦੇ ਹੋਏ ਪ੍ਰਭੂ ਯਿਸੂ ਮਸੀਹ ਅੱਗੇ ਪ੍ਰਾਰਥਨਾ ਵੀ ਕੀਤੀ | ਪਾਸਟਰ ਜੀਵਨ ਸਿੰਘ ਨੇ ਕਿਹਾ ਕਿ ਮਸੀਹ ਸਮਾਜ ਦੇ ਲੋਕ ਹਰ ਧਰਮ ਦਾ ਆਦਰ ਸਤਿਕਾਰ ਕਰਦੇ ਹਨ ਕਿਉਂ ਕਿ ਆਪਸੀ ਭਾਈਚਾਰੇ ਨਾਲ ਹੀ ਸਾਡਾ ਦੇਸ਼ ਅਤੇ ਸਮਾਜ ਤਰੱਕੀ ਕਰਦਾ ਹੈ | ਉਨ੍ਹਾਂ ਕਿਹਾ ਕਿ ਇਹ ਦਿਨ ਮਸੀਹ ਭਾਈਚਾਰੇ ਦੇ ਲਈ ਦੇ ਲਈ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਅਤੇ ਲੋਕ ਇਕ ਦੂਸਰੇ ਦੇ ਗਲੇ ਲੱਗ ਕੇ ਵਧਾਈ ਦਿੰਦੇ ਹਨ | ਉਨ੍ਹਾਂ ਭਗਵਾਨ ਯਿਸੂ ਮਸੀਹ ਦੇ ਜਨਮਦਿਨ ਅਤੇ ਕਿ੍ਸਮਿਸ ਸਭ ਨੂੰ ਪ੍ਰਣ ਲੈਣ ਦੀ ਅਪੀਲ ਕੀਤੀ ਕਿ ਉਹ ਦੇਸ਼ ਦੀ ਤਰੱਕੀ ਅਤੇ ਉੱਨਤੀ ਦੇ ਲਈ ਸਦਾ ਕੰਮ ਕਰਦੇ ਰਹਿਣਗੇ | ਇਸ ਦੌਰਾਨ ਪਾਸਟਰ ਜੀਵਨ ਸਿੰਘ ਨੇ ਸਭ ਨੂੰ ਕਿ੍ਸਮਿਸ ਅਤੇ ਨਵੇਂ ਸਾਲ ਦੀਆਂ ਵਧਾਈਆਂ ਵੀ ਦਿੱਤੀਆਂ | ਸਮਾਪਤੀ 'ਤੇ ਲੰਗਰ ਵੀ ਵੰਡਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਦਾ 127ਵਾਂ ਜਨਮ ਦਿਵਸ ਮਨਾਇਆ ਅਗਲੀ ਖ਼ਬਰ ਦੋ ਵਿਅਕਤੀ ਹੈਰੋਇਨ ਸਮੇਤ ਕੀਤੇ ਕਾਬੂ
Ad Position 24