09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਹੈਰੋਇਨ ਸਮੇਤ ਦੋ ਨੌਜਵਾਨ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 27-12-2025
ਅਬੋਹਰ, 26 ਦਸੰਬਰ (ਸੁਖਜੀਤ ਸਿੰਘ ਬਰਾੜ)-ਸਥਾਨਕ ਨਗਰ ਥਾਣਾ ਇਕ ਦੀ ਪੁਲਿਸ ਵਲੋਂ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਹੌਲਦਾਰ ਜਗਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੀਡ ਫਾਰਮ ਦੇ ਖੇਤਰੀ ਖੋਜ ਕੇਂਦਰ ਨੇੜੇ ਬਣੇ ਭਾਰਤ ਮਾਲਾ ਸੜਕ ਪੁਲ ਨੇੜੇ ਦੋ ਨੌਜਵਾਨ ਮੋਟਰਸਾਈਕਲ ਉੱਪਰ ਕੁੱਝ ਰੱਖ ਕੇ ਬੈਠੇ ਸਨ | ਇਸ ਗੁਪਤ ਸੂਚਨਾ ਦੇ ਆਧਾਰ 'ਤੇ ਹੌਲਦਾਰ ਜਗਜੀਤ ਸਿੰਘ ਨੇ ਉਕਤ ਸਥਾਨ 'ਤੇ ਛਾਪੇਮਾਰੀ ਕਰ ਭੁਪਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਸਥਾਨਕ ਸਰਾਭਾ ਨਗਰ ਅਤੇ ਸੁਨੀਲ ਸਿੰਘ ਪੁੱਤਰ ਜਬਰ ਸਿੰਘ ਵਾਸੀ ਸਥਾਨਕ ਸੀਡ ਫਾਰਮ ਪੱਕਾ ਨੂੰ 10 ਗਰਾਮ ਹੈਰੋਇਨ ਅਤੇ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕਰ ਲਿਆ ਗਿਆ | ਥਾਣਾ ਪੁਲਿਸ ਵਲੋਂ ਉਕਤ ਦੋਵੇਂ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ 'ਤੇ ਪਰਚਾ ਦਰਜ ਅਗਲੀ ਖ਼ਬਰ ਬੱਸਾਂ ਚੋਰੀ ਕਰਕੇ ਕਾਗ਼ਜ਼ ਬਦਲ ਕੇ ਵੇਚਣ ਵਾਲੇ 2 ਵਿਅਕਤੀਆਂ ਵਿਰੁੱਧ ਪਰਚਾ ਦਰਜ
Ad Position 24