ਅਬੋਹਰ, 26 ਦਸੰਬਰ (ਸੁਖਜੀਤ ਸਿੰਘ ਬਰਾੜ, ਵਿਵੇਕ ਹੂੜੀਆ)-ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅÏਰਤਾਂ ਨੂੰ ਰੋਜ਼ਗਾਰ ਤੇ ਸਿਹਤ ਸੁਰੱਖਿਆ ਪ੍ਰਦਾਨ ਕਰਨ ਹਿਤ ਅਬੋਹਰ ਦੇ ਡੀ.ਏ.ਵੀ ਕਾਲਜ ਦੇ (ਆਡੀਟੋਰੀਅਮ ਹਾਲ) ਵਿਖੇ 30 ਦਸੰਬਰ ਦਿਨ ਮੰਗਲਵਾਰ ਨੂੰ ਬਲਾਕ ਪੱਧਰੀ ਜਾਗਰੂਕਤਾ ਕੈਂਪ ਲਗਾਇਆ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਫ਼ਾਜ਼ਿਲਕਾ ਸ੍ਰੀਮਤੀ ਅਨੁਪਿ੍ਆ ਸਿੰਘ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਕੇਵਲ ਮਹਿਲਾਵਾਂ ਲਈ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ | ਜਿਸ ਵਿਚ ਵਰਧਮਾਨ ਟੈਕਸਟਾਈਲ, ਸਕਾਈ ਇੰਟਰਨੈਸ਼ਨਲ, ਅਜਾਈਲ ਫਿਉਚਰ, ਐਲ.ਆਈ.ਸੀ. ਇੰਡੀਆ, ਪੁਖਰਾਜ ਹੈਲਥ ਕੇਅਰ ਤੇ ਯੂਨੀਵਰਸਲ ਇੰਟਰਨੈਸ਼ਨਲ ਕੰਪਨੀਆਂ ਭਾਗ ਲੈ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇਸ ਮੌਕੇ ਸਿਹਤ ਵਿਭਾਗ ਵੱਲੋਂ ਅÏਰਤਾਂ ਦਾ ਬਲੱਡ ਪ੍ਰੈਸ਼ਰ, ਸ਼ੂਗਰ ਦੇ ਟੈੱਸਟ ਤੇ ਹੋਰ ਲੋੜੀਂਦੇ ਚੈੱਕਅਪ ਅਤੇ ਟੈੱਸਟ ਮੁਫ਼ਤ ਕੀਤਾ ਜਾਵੇਗਾ ਅਤੇ ਤੇ ਨਾਲ ਹੀ ਆਯੁਸ਼ਮਾਨ ਕਾਰਡ ਤੇ ਯੂ.ਡੀ.ਆਈ. ਡੀ ਕਾਰਡ ਬਣਾਉਣ ਦੀ ਸੁਵਿਧਾ ਵੀ ਮੁਫ਼ਤ ਦਿੱਤੀ ਜਾਵੇਗੀ | ਇਸ ਦੌਰਾਨ ਬਚਿਆਂ ਦੇ ਮਾਹਿਰ, ਗਾਇਨੀ, ਈ.ਐਨ.ਟੀ. ਤੇ ਡੈਂਟਲ ਆਦਿ ਡਾਕਟਰ ਕੈਂਪ ਵਿਚ ਮੌਜੂਦ ਰਹਿ ਕੇ ਸਿਹਤ ਸੇਵਾਵਾਂ ਪ੍ਰਦਾਨ ਕਰਨਗੇ | ਇਸ ਤੋਂ ਇਲਾਵਾ ਵੱਖ-ਵੱਖ ਵਿਭਾਗ ਜਿਵੇਂ ਕਿ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਪੇਂਡੂ ਵਿਕਾਸ ਵਿਭਾਗ ਦੇ ਸੈੱਲਫ਼ ਹੈਲਪ ਗਰੁੱਪ , ਸਖੀ. ਵਨ ਸਟਾਪ ਸੈਂਟਰ, ਬਾਲ ਸੁਰੱਖਿਆ ਯੂਨਿਟ ਆਦਿ ਹੋਰ ਵਿਭਾਗਾਂ ਵਲੋਂ ਅÏਰਤਾਂ/ਲੜਕੀਆਂ ਲਈ ਚੱਲ ਰਹੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ |