ਜਲਾਲਾਬਾਦ, 27 ਦਸੰਬਰ (ਹਰਪ੍ਰੀਤ ਸਿੰਘ ਪਰੂਥੀ)-ਭਾਰਤ ਵਿਕਾਸ ਪ੍ਰੀਸ਼ਦ ਜਲਾਲਾਬਾਦ ਨੇ ਅੱਜ ਖ਼ਜ਼ਾਨਚੀ ਰਮੇਸ਼ ਸਿਡਾਨਾ ਦੇ ਨਿਵਾਸ ਸਥਾਨ 'ਤੇ ਰਾਸ਼ਨ ਵੰਡ ਸਮਾਰੋਹ ਦਾ ਆਯੋਜਨ ਕੀਤਾ | ਸਮਾਜ ਸੇਵਕ ਖ਼ਰੈਤ ਲਾਲ ਪਰੂਥੀ, ਭਾਰਤ ਵਿਕਾਸ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਰਾਜੇਸ਼ ਪਰੂਥੀ ਅਤੇ ਮਾਸਟਰ ਸਪਰਸ਼ ਪਰੂਥੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਸਮਾਗਮ ਵਿਚ 13 ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੰਡਿਆ ਗਿਆ, ਜਿਸ ਦਾ ਸਾਰਾ ਖਰਚਾ ਪਰੂਥੀ ਪਰਿਵਾਰ ਨੇ ਚੁੱਕਿਆ | ਪ੍ਰੀਸ਼ਦ ਨੇ ਪਰੂਥੀ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਪਰੂਥੀ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ | ਇਸ ਮੌਕੇ ਪ੍ਰਧਾਨ ਮਦਨ ਡੂਮੜਾ, ਸਕੱਤਰ ਗੁਰਮੀਤ ਮਦਾਨ, ਖ਼ਜ਼ਾਨਚੀ ਰਮੇਸ਼ ਸਿਡਾਨਾ, ਪੰਜਾਬ ਦੱਖਣੀ ਕਨਵੀਨਰ ਪ੍ਰਵੇਸ਼ ਖੰਨਾ, ਵਿਨੋਦ ਕੁੱਕੜ, ਬੰਟੀ ਅਹੂਜਾ ਅਤੇ ਰਾਜਨ ਡੂਮੜਾ ਮੌਜੂਦ ਸਨ |