10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਵਿਰਾਸਤ 1704 ਤਹਿਤ ਹਫ਼ਤਾਵਾਰੀ ਵਿਸ਼ੇਸ਼ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 28-12-2025
ਅਬੋਹਰ, 27 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪੈਗ਼ਾਮ ਏ ਸ਼ਹਾਦਤ ਵਿਰਾਸਤ 1704 ਤਹਿਤ ਵਿਸ਼ੇਸ਼ ਪ੍ਰੋਗਰਾਮ ਅਬੋਹਰ ਦੇ ਨਹਿਰੂ ਪਾਰਕ ਵਿਖੇ ਕਰਵਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਜਸਵਿੰਦਰ ਸਿੰਘ ਰਾਜੂ ਅਤੇ ਪਰਮਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਲਾਕੇ ਦੇ ਵੱਖ-ਵੱਖ ਗੁਰੂ ਘਰਾਂ ਵਿਚ ਹਫ਼ਤਾਵਾਰੀ ਸਮਾਗਮ ਉਲੀਕੇ ਗਏ ਸਨ | ਜਿਸ ਦਾ ਸਮਾਪਤੀ ਸਮਾਰੋਹ ਅਬੋਹਰ ਦੇ ਨਹਿਰੂ ਪਾਰਕ ਵਿਖੇ ਕੀਤਾ ਗਿਆ | ਜਿਸ ਵਿਚ ਬੱਚਿਆਂ ਵਲੋਂ ਕਵਿਤਾਵਾਂ, ਸ਼ਬਦ ਗਾਇਣ, ਵਾਰਾਂ ਆਦਿ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਤੋਂ ਇਲਾਵਾ ਛੋਟੇ ਬੱਚਿਆਂ ਦਾ ਖ਼ਾਲਸਾਈ ਡਰੈੱਸ ਸ਼ੋਅ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ | ਇਸ ਦੇ ਨਾਲ ਹੀ ਦਸਤਾਰਬੰਦੀ ਮੁਕਾਬਲੇ ਵੀ ਕਰਵਾਏ ਗਏ | ਇਸ ਦੌਰਾਨ ਨਟਰੰਗ ਵਲੋਂ ਡਾਇਰੈਕਟਰ ਭੁਪਿੰਦਰ ਉਤਰੇਜਾ ਦੀ ਅਗਵਾਈ ਹੇਠ ਸਾਕਾ ਸਰਹਿੰਦ ਤਹਿਤ ਇਕ ਵਿਸ਼ੇਸ਼ ਨਾਟਕ ਵੀ ਪੇਸ਼ ਕੀਤਾ ਗਿਆ | ਸਮਾਪਤੀ 'ਤੇ ਸਵਾਲ-ਜਵਾਬ ਸਣੇ ਵੱਖ-ਵੱਖ ਪ੍ਰਤੀਯੋਗਤਾਵਾਂ ਵਿਚ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਅੰਤ ਵਿਚ ਸਮੂਹ ਸੰਗਤਾਂ ਨੇ ਮਿਲ ਬੈਠ ਕੇ ਗੁਰੂ ਕਾ ਲੰਗਰ ਛਕਿਆ | ਇਸ ਮੌਕੇ ਮਨਦੀਪ ਸਿੰਘ, ਗਗਨਦੀਪ ਸਿੰਘ, ਸਰਦੂਲ ਸਿੰਘ, ਕੁਲਦੀਪ ਸਿੰਘ ਸੰਗਤਸਰ, ਗੁਰਮਿੰਦਰ ਸਿੰਘ, ਸੁਖਜਿੰਦਰ ਸਿੰਘ ਰਾਜਨ, ਜਗਜੀਤ ਸਿੰਘ ਜੱਗਾ, ਮਾਨ ਸਿੰਘ ਪਰੂਥੀ, ਜਸਬੀਰ ਸਿੰਘ, ਗਗਨ ਚੁੱਘ, ਡਾ.ਵਿਸ਼ਾਲ ਤਨੇਜਾ, ਚੰਨਪ੍ਰੀਤ ਸਿੰਘ ਖ਼ਾਲਸਾ, ਗੁਰਜਿੰਦਰ ਕੌਰ, ਅੰਮਿ੍ਤ ਕੌਰ, ਗੁਰਵਿੰਦਰ ਸਿੰਘ, ਮਾਸਟਰ ਸ਼ਰਨਜੀਤ ਸਿੰਘ, ਸੋਨੂੰ ਕਟਾਰੀਆ, ਸ਼ਰਨਜੀਤ ਸਿੰਘ ਤਿੰਨਾ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਫ਼ਾਜ਼ਿਲਕਾ ਨੇ ਸਤੰਬਰ ਮਹੀਨੇ ਤੋਂ ਵਧੀਆਂ ਤਨਖ਼ਾਹਾਂ ਜਾਰੀ ਕਰਨ ਲਈ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਸਕੂਲ 'ਚ 10ਵੇਂ ਗੁਰਮਤਿ ਕੈਂਪ ਦੀ ਹੋਈ ਸ਼ੁਰੂਆਤ <br/>
Ad Position 24