29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਚੀਫ਼ ਖ਼ਾਲਸਾ ਦੀਵਾਨ ਵਲੋਂ ਡਾ. ਬਸਰਾ ਸੀ .ਕੇ. ਡੀ. ਨਰਸਿੰਗ ਕਾਲਜ ਦੇ ਨਵੇਂ ਮੈਂਬਰ ਇੰਚਾਰਜ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 01-06-2025
ਅੰਮਿ੍ਤਸਰ, 31 ਮਈ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਵਲੋਂ ਆਪਣੀ ਅਗਵਾਈ ਵਿਚ ਚੱਲ ਰਹੀ ਨਾਮਵਰ ਨਰਸਿੰਗ ਸਿੱਖਿਆ ਸੰਸਥਾ ਸੀ.ਕੇ.ਡੀ. ਇੰਟਰਨੈਸ਼ਨਲ ਨਰਸਿੰਗ ਕਾਲਜ ਝਬਾਲ ਰੋਡ ਵਿਖੇ ਡਾ.ਆਤਮਜੀਤ ਸਿੰਘ ਬਸਰਾ ਦੀ ਨਵੇਂ ਮੈਂਬਰ ਇੰਚਾਰਜ ਵਜੋਂ ਨਿਯੁਕਤੀ ਕੀਤੀ ਗਈ ਹੈ | ਸਿਹਤ ਸੇਵਾਵਾਂ ਵਿਚ 38 ਸਾਲ ਦਾ ਤਜਰਬਾ ਰੱਖਣ ਵਾਲੇ ਡਾ. ਬਸਰਾ ਵਲੋਂ ਸਿਹਤ ਦੇ ਨਾਲ ਨਾਲ ਲੋਕ ਭਲਾਈ ਦੇ ਖੇਤਰ ਵਿਚ ਵੀ ਮਹੱਤਵਪੂਰਨ ਯੋਗਦਾਨ ਦਿੱਤਾ ਜਾ ਰਿਹਾ ਹੈ ਤੇ ਉਨ੍ਹਾਂ ਵਲੋਂ ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ ਵੀ ਮੈਂਬਰ ਇੰਚਾਰਜ ਵਜੋਂ ਪਿਛਲੇ ਲੰਬੇ ਸਮੇਂ ਤੋਂ ਅਨਾਥ ਬੱਚਿਆਂ ਦੇ ਰਹਿਣ ਸਹਿਣ ਦੇ ਨਾਲ ਨਾਲ ਸਿਹਤ ਜਾਂਚ ਅਤੇ ਇਲਾਜ ਸੰਬੰਧੀ ਨਿਸ਼ਕਾਮ ਭਾਵਨਾ ਨਾਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸ. ਰਮਣੀਕ ਸਿੰਘ ਫਰੀਡਮ, ਐਡੀ.ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਐਡੀ.ਆਨਰੇਰੀ ਸਕੱਤਰ/ਮੁੱਖ ਦਫ਼ਤਰ ਮੈਂਬਰ ਇੰਚਾਰਜ ਹਰਵਿੰਦਰ ਪਾਲ ਸਿੰਘ ਚੁੱਘ ਅਤੇ ਹੋਰਨਾਂ ਦੀਵਾਨ ਮੈਂਬਰਾਂ ਵਲੋਂ ਡਾ. ਬਸਰਾ ਨੂੰ ਸਨਮਾਨਤ ਕਰਦਿਆਂ ਨਵੀਂ ਜ਼ਿੰਮੇਵਾਰੀ ਸੌਂਪਦਿਆਂ ਉਮੀਦ ਕੀਤੀ ਗਈ ਕਿ ਡਾ.ਬਸਰਾ ਨਰਸਿੰਗ ਕਾਲਜ ਦੀ ਨਿਰੰਤਰ ਤਰੱਕੀ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਨਵੇਂ ਰਾਹ ਖੋਲ੍ਹਣਗੇ ਜੋ ਵਿਦਿਆਰਥੀਆਂ ਵਿਚ ਕਲੀਨਿਕਲ ਸਕਿਲ ਅਤੇ ਸੇਵਾ ਭਾਵ ਪੈਦਾ ਕਰਨ ਹਿੱਤ ਲਾਹੇਵੰਦ ਸਿੱਧ ਹੋਵੇਗੀ | ਡਾ.ਬਸਰਾ ਦਾ ਕਾਲਜ ਪਿ੍ੰਸੀਪਲ ਡਾ.ਯਸ਼ਪ੍ਰੀਤ ਕੌਰ ਅਤੇ ਸਟਾਫ ਵਲੋਂ ਨਿੱਘਾ ਸੁਆਗਤ ਕਰਦਿਆਂ ਕਿਹਾ ਗਿਆ ਕਿ ਡਾ. ਬਸਰਾ ਦੀ ਨਿਯੁਕਤੀ ਕਾਲਜ ਲਈ ਸਨਮਾਨ ਵਾਲੀ ਗੱਲ ਹੈ ਨਰਸਿੰਗ ਵਿਦਿਆਰਥੀਆਂ ਅਤੇ ਸਟਾਫ ਨੂੰ ਇਸ ਦਾ ਭਰਪੂਰ ਲਾਭ ਮਿਲੇਗਾ | ਇਸ ਮੌਕੇ ਏ.ਪੀ.ਐਸ.ਮਾਨ, ਪ੍ਰੋ.ਭੁਪਿੰਦਰ ਸਿੰਘ ਸੇਠੀ ਅਤੇ ਹਰਸੋਹਿਨ ਕੌਰ ਸਰਕਾਰੀਆ ਵਲੋਂ ਵੀ ਡਾ. ਬਸਰਾ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਗਲੋਬਲ ਰੀਚ ਫ਼ਾਊਾਡੇਸ਼ਨ ਵਲੋਂ ਖ਼ਾਲਸਾ ਸੰਸਥਾਵਾਂ ਦੀਆਂ ਲੋੜਵੰਦ ਵਿਦਿਆਰਥਣਾਂ ਦੀ ਸਹਾਇਤਾ ਲਈ ਚੈੱਕ ਭੇਟ <br... ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਰਸੂਲਪੁਰ ਕਲਾਂ ਵਿਖੇ ਸ਼ਹੀਦੀ ਦਿਹਾੜਾ ਮਨਾਇਆ
Ad Position 24