ਅੰਮਿ੍ਤਸਰ, 31 ਮਈ (ਜਸਵੰਤ ਸਿੰਘ ਜੱਸ)-ਪੰਜਾਬ ਦੀ ਪ੍ਰਸਿੱਧ ਰੰਗਮੰਚ ਸੰਸਥਾ ਮੰਚ-ਰੰਗਮੰਚ ਅੰਮਿ੍ਤਸਰ ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪ੍ਰਸਿੱਧ ਪੰਜਾਬੀ ਨਾਟਕਕਾਰ, ਨਿਰਦੇਸ਼ਕ ਅਤੇ ਸ਼ੋ੍ਰਮਣੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਦੀ ਅਗਵਾਈ 'ਚ ਹਰ ਸਾਲ ਵਾਂਗ ਇਸ ਸਾਲ ਵੀ 6 ਜੂਨ ਤੋਂ 5 ਜੁਲਾਈ ਤੱਕ ਇਕ ਮਹੀਨੇ ਦੀ ਕੌਮੀ ਰੰਗਮੰਚ ਸਿਖਲਾਈ ਵਰਕਸ਼ਾਪ ਲਗਾਈ ਜਾ ਰਹੀ ਹੈ | ਇਸ ਵਰਕਸ਼ਾਪ ਦੇ ਸੁਪਨਸਾਜ਼, ਨਿਰਦੇਸ਼ਕ ਤੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਇਸ ਸੰਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਰੰਗਮੰਚ ਵਰਕਸ਼ਾਪ ਵਿਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਸ਼ਹਿਰਾਂ ਤੋਂ 40 ਦੇ ਕਰੀਬ ਨੌਜਵਾਨ ਰੰਗਕਰਮੀ ਰੰਗਮੰਚ ਕਲਾ ਦੀਆਂ ਬਾਰੀਕੀਆਂ ਸਿੱਖਣ ਲਈ ਅੰਮਿ੍ਤਸਰ ਪੱੁਜ ਰਹੇ ਹਨ | ਉਨ੍ਹਾਂ ਦੱਸਿਆ ਕਿ ਵਰਕਸ਼ਾਪ ਦੌਰਾਨ ਉਨ੍ਹਾਂ ਤੋਂ ਇਲਾਵਾ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਅਲੂਮਨੀ ਕਲਾਕਾਰ ਪ੍ਰੀਤਪਾਲ ਰੁਪਾਣਾ ਅਤੇ ਪਾਰਥੋ ਬੈਨਰਜੀ ਕੋਲਕਾਤਾ ਰੰਗਕਰਮੀਆਂ ਨੂੰ ਅਦਾਕਾਰੀ, ਨਾਟ ਮੰਚਨ ਅਤੇ ਰੰਗਮੰਚ ਕਲਾ ਦੀਆਂ ਹੋਰ ਬਾਰੀਕੀਆਂ ਦੀ ਸਿਖਲਾਈ ਦੇਣਗੇ ਅਤੇ ਵਰਕਸ਼ਾਪ ਦੌਰਾਨ ਤਿਆਰ ਕੀਤੇ ਪ੍ਰਸਿੱਧ ਨਾਟਕਾਂ ਦੀਆਂ ਜੁਲਾਈ ਦੇ ਪਹਿਲੇ ਹਫ਼ਤੇ ਵਿਰਸਾ ਵਿਹਾਰ ਆਡੀਟੋਰੀਅਮ ਵਿਖੇ ਪੇਸ਼ਕਾਰੀਆਂ ਵੀ ਕੀਤੀਆਂ ਜਾਣਗੀਆਂ |